ਰਾਗੁ ਦੇਵਗੰਧਾਰੀ ਮਹਲਾ ਘਰੁ

Raag Dayv-Gandhaaree, Fifth Mehl, Fourth House:

ਰਾਗ ਦੇਵਗੰਧਾਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ॥੧॥ ਰਹਾਉ

Some wander around the forests, wearing religious robes, but the Fascinating Lord remains distant from them. ||1||Pause||

(ਜੇਹੜੇ ਮਨੁੱਖ ਤਿਆਗੀ ਸਾਧੂਆਂ ਵਾਲੇ) ਭੇਖ ਕਰ ਕੇ ਜੰਗਲ ਵਿਚ ਤੁਰੇ ਫਿਰਦੇ ਹਨ, ਸੋਹਣਾ ਪ੍ਰਭੂ ਉਹਨਾਂ ਤੋਂ ਵੱਖਰਾ ਹੀ ਰਹਿੰਦਾ ਹੈ ॥੧॥ ਰਹਾਉ ॥ ਬਨ = ਜੰਗਲ। ਭੇਖ = ਸਾਧੂਆਂ ਵਾਲੇ ਪਹਿਰਾਵੇ। ਮੋਹਨ = ਸੋਹਣਾ ਪ੍ਰਭੂ। ਨਿਰਾਰ = ਵੱਖਰਾ ॥੧॥ ਰਹਾਉ ॥

ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥੧॥

They talk, preach, and sing their lovely songs, but within their minds, the filth of their sins remains. ||1||

ਜੇਹੜੇ ਮਨੁੱਖ ਹੋਰਨਾਂ ਨੂੰ ਉਪਦੇਸ਼ ਕਹਿਣ ਸੁਣਾਣ ਵਾਲੇ ਹਨ, ਜੇਹੜੇ ਸੋਹਣੇ ਸੋਹਣੇ ਗੀਤ ਭੀ ਗਾਣ ਵਾਲੇ ਹਨ ਉਹ (ਆਪਣੇ ਇਸ ਗੁਣ ਦਾ) ਮਨ ਵਿਚ ਅਹੰਕਾਰ ਬਣਾਈ ਰੱਖਦੇ ਹਨ (ਮੋਹਨ ਪ੍ਰਭੂ ਉਹਨਾਂ ਤੋਂ ਭੀ ਵੱਖਰਾ ਰਹਿੰਦਾ ਹੈ) ॥੧॥ ਕਥਨ ਸੁਨਾਵਨ = (ਹੋਰਨਾਂ ਨੂੰ ਉਪਦੇਸ਼) ਕਹਿਣ ਸੁਣਾਣ ਵਾਲੇ। ਨੀਕੇ = ਸੋਹਣੇ। ਗਾਰ = (गर्व) ਅਹੰਕਾਰ ॥੧॥

ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥੨॥

They may be very beautiful, extremely clever, wise and educated, and they may speak very sweetly. ||2||

ਵਿੱਦਿਆ ਦੀ ਬਰਕਤਿ ਨਾਲ ਜਿਨ੍ਹਾਂ ਦੀ ਜੀਭ ਸੋਹਣੀ (ਬੋਲਣ ਵਾਲੀ ਬਣ ਜਾਂਦੀ) ਹੈ, ਜੋ ਵੇਖਣ ਨੂੰ ਬੜੇ ਸੋਹਣੇ ਹਨ, ਚਤੁਰ ਹਨ, ਸਿਆਣੇ ਹਨ (ਮੋਹਨ ਪ੍ਰਭੂ ਉਹਨਾਂ ਤੋਂ ਭੀ ਵੱਖਰਾ ਹੀ ਰਹਿੰਦਾ ਹੈ) ॥੨॥ ਰਸਨਾ = ਜੀਭ। ਚਾਰ = ਸੋਹਣੀ (चारु) ॥੨॥

ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ ॥੩॥

To forsake pride, emotional attachment, and the sense of 'mine and yours', is the path of the double-edged sword. ||3||

ਅਹੰਕਾਰ ਤੋਂ, ਮੋਹ ਤੋਂ, ਮੇਰ-ਤੇਰ ਤੋਂ, ਬਚੇ ਰਹਿਣਾ-ਇਹ ਰਸਤਾ ਖੰਡੇ ਦੀ ਧਾਰ ਵਰਗਾ ਬਰੀਕ ਹੈ (ਭਾਵ, ਇਸ ਰਸਤੇ ਉਤੇ ਤੁਰਨਾ ਸੌਖੀ ਖੇਡ ਨਹੀਂ) ॥੩॥ ਬਿਬਰਜਿਤ = ਬਚੇ ਰਹਿਣਾ। ਮਾਰਗੁ = ਰਸਤਾ। ਖੰਡੇ ਧਾਰ = ਖੰਡੇ ਦੀ ਧਾਰ ਵਰਗਾ ਬਾਰੀਕ ॥੩॥

ਕਹੁ ਨਾਨਕ ਤਿਨਿ ਭਵਜਲੁ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ ॥੪॥੧॥੩੧॥

Says Nanak, they alone swim across the terrifying world-ocean, who, by God's Grace, join the Society of the Saints. ||4||1||31||

ਹੇ ਨਾਨਕ! ਉਸ ਮਨੁੱਖ ਨੇ ਸੰਸਾਰ-ਸਮੁੰਦਰ ਤਰ ਲਿਆ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਸਾਧ ਸੰਗਤ ਵਿਚ ਨਿਵਾਸ ਰੱਖਦਾ ਹੈ ॥੪॥੧॥੩੧॥ ਨਾਨਕ = ਹੇ ਨਾਨਕ! ਤਿਨਿ = ਉਸ (ਮਨੁੱਖ) ਨੇ। ਭਵਜਲੁ = ਸੰਸਾਰ-ਸਮੁੰਦਰ। ਸੰਗਾਰ = ਸੰਗਤ ॥੪॥੧॥੩੧॥