ਆਸਾ ਮਹਲਾ ੫ ॥
Aasaa, Fifth Mehl:
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਠਾਕੁਰ ਚਰਣ ਸੁਹਾਵੇ ॥
The Feet of my Lord and Master are so Beautiful!
ਮਾਲਕ-ਪ੍ਰਭੂ ਦੇ ਚਰਨ ਸੋਹਣੇ ਹਨ, ਸੁਹਾਵੇ = ਸੁਖ ਦੇਣ ਵਾਲੇ, ਸੋਹਣੇ।
ਹਰਿ ਸੰਤਨ ਪਾਵੇ ॥੧॥ ਰਹਾਉ ॥
The Lord's Saints obtain them. ||1||Pause||
ਤੇ ਪ੍ਰਭੂ ਦੇ ਸੰਤਾਂ ਨੂੰ ਇਹਨਾਂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ॥੧॥ ਰਹਾਉ ॥ ਪਾਵੇ = ਪ੍ਰਾਪਤ ਕੀਤੇ ॥੧॥ ਰਹਾਉ ॥
ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥
They eradicate their self-conceit and serve the Lord; drenched in His Love, they sing His Glorious Praises. ||1||
(ਪਰਮਾਤਮਾ ਦੇ ਸੰਤ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ ਤੇ ਉਸ ਦੇ ਗੁਣ ਬੜੇ ਆਨੰਦ ਨਾਲ ਗਾਂਦੇ ਰਹਿੰਦੇ ਹਨ ॥੧॥ ਆਪੁ = ਆਪਾ-ਭਾਵ। ਰਸਿ = ਰਸ ਨਾਲ, ਆਨੰਦ ਨਾਲ। ਗਾਵੇ = ਗਾਏ ਹਨ ॥੧॥
ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ ॥੨॥
They place their hopes in Him, and they thirst for the Blessed Vision of His Darshan. Nothing else is pleasing to them. ||2||
(ਪਰਮਾਤਮਾ ਦੇ ਸੰਤਾਂ ਨੂੰ) ਇਕ ਪਰਮਾਤਮਾ ਦੀ (ਸਹਾਇਤਾ ਦੀ) ਹੀ ਆਸਾ ਟਿਕੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਲੱਗੀ ਰਹਿੰਦੀ ਹੈ (ਇਸ ਤੋਂ ਬਿਨਾ) ਕੋਈ ਹੋਰ (ਦੁਨੀਆ ਵਾਲੀ ਆਸ) ਚੰਗੀ ਨਹੀਂ ਲੱਗਦੀ ॥੨॥ ਏਕਹਿ = ਇਕ (ਪਰਮਾਤਮਾ) ਦੀ ਹੀ। ਪਿਆਸਾ = ਤਾਂਘ। ਆਨ = ਕੁਝ ਹੋਰ ॥੨॥
ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ ॥੩॥੭॥੧੪੭॥
This is Your Mercy, Lord; what can Your poor creatures do? Nanak is devoted, a sacrifice to You. ||3||7||147||
ਹੇ ਨਾਨਕ! (ਆਖ-ਹੇ ਪ੍ਰਭੂ! ਤੇਰੇ ਸੰਤਾਂ ਦੇ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਹੋਣਾ-ਇਹ) ਤੇਰੀ ਹੀ ਮੇਹਰ ਹੈ (ਨਹੀਂ ਤਾਂ) ਵਿਚਾਰੇ ਜੀਵਾਂ ਦਾ ਕੀਹ ਜ਼ੋਰ ਹੈ। ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ॥੩॥੭॥੧੪੭॥ ਨਾਨਕ = ਹੇ ਨਾਨਕ! ॥੩॥੭॥੧੪੭॥