ਆਸਾ ਮਹਲਾ ੫ ॥
Aasaa, Fifth Mehl:
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਆਪੁਨੀ ਭਗਤਿ ਨਿਬਾਹਿ ॥
Please help me sustain my devotion.
ਮੈਨੂੰ ਆਪਣੀ ਭਗਤੀ ਸਦਾ ਦੇਈ ਰੱਖ! ਨਿਬਾਹਿ = ਸਦਾ ਵਾਸਤੇ ਦੇਈ ਰੱਖ।
ਠਾਕੁਰ ਆਇਓ ਆਹਿ ॥੧॥ ਰਹਾਉ ॥
O Lord Master, I have come to You. ||1||Pause||
ਹੇ ਮੇਰੇ ਮਾਲਕ! ਮੈਂ ਤਾਂਘ ਕਰ ਕੇ (ਤੇਰੀ ਸਰਨ) ਆਇਆ ਹਾਂ੧ ॥੧॥ ਰਹਾਉ ॥ ਠਾਕੁਰ = ਹੇ ਠਾਕੁਰ! ਆਹਿ = ਤਾਂਘ ਕਰ ਕੇ ॥੧॥ ਰਹਾਉ ॥
ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥
With the wealth of the Naam, the Name of the Lord, life becomes fruitful. Lord, please place Your Feet within my heart. ||1||
ਹੇ ਮੇਰੇ ਮਾਲਕ! ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ, ਮੈਨੂੰ ਆਪਣਾ ਕੀਮਤੀ ਨਾਮ ਦੇਈ ਰੱਖ, ਤਾਕਿ ਮੇਰਾ ਜੀਵਨ ਸਫਲ ਹੋ ਜਾਏ ॥੧॥ ਪਦਾਰਥੁ = ਕੀਮਤੀ ਚੀਜ਼। ਸਕਾਰਥੁ = ਸਫਲ, ਕਾਮਯਾਬ। ਬਸਾਹਿ = ਵਸਾਈ ਰੱਖ ॥੧॥
ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥
This is liberation, and this is the best way of life; please, keep me in the Society of the Saints. ||2||
ਹੇ ਮੇਰੇ ਮਾਲਕ! ਮੈਨੂੰ ਆਪਣੇ ਸੰਤਾਂ ਦੀ ਸੰਗਤਿ ਵਿਚ ਰੱਖੀ ਰੱਖ, ਇਹੀ ਮੇਰੇ ਵਾਸਤੇ ਮੁਕਤੀ ਹੈ, ਤੇ ਇਹੀ ਮੇਰੇ ਵਾਸਤੇ ਜੀਵਨ-ਚੱਜ ਹੈ ॥੨॥ ਮੁਕਤਾ = ਮੁਕਤੀ। ਜੁਗਤਾ = ਜੁਗਤੀ। ਸੰਗਾਹਿ = ਸੰਗਤਿ ਵਿਚ ॥੨॥
ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥
Meditating on the Naam, I am absorbed in celestial peace; O Nanak, I sing the Glorious Praises of the Lord. ||3||6||146||
ਹੇ ਨਾਨਕ! (ਆਖ-) ਹੇ ਹਰੀ! (ਮੇਹਰ ਕਰ) ਤੇਰੇ ਗੁਣਾਂ ਵਿਚ ਚੁੱਭੀ ਲਾ ਕੇ ਮੈਂ ਤੇਰਾ ਨਾਮ ਸਿਮਰਦਾ ਰਹਾਂ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਾਂ ॥੩॥੬॥੧੪੬॥ ਧਿਆਵਉ = ਮੈਂ ਸਿਮਰਦਾ ਹਾਂ। ਸਹਜਿ = ਆਤਮਕ ਅਡੋਲਤਾ ਵਿਚ। ਗਾਹਿ = ਗਾਹ ਕੇ, ਚੁੱਭੀ ਲਾ ਕੇ ॥੩॥੬॥੧੪੬॥