ਦੇਵਗੰਧਾਰੀ

Dayv-Gandhaaree, Fifth Mehl:

ਦੇਵ ਗੰਧਾਰੀ ਪੰਜਵੀਂ ਪਾਤਸ਼ਾਹੀ।

ਸੋ ਪ੍ਰਭੁ ਨੇਰੈ ਹੂ ਤੇ ਨੇਰੈ

God is the nearest of the near.

ਉਹ ਪਰਮਾਤਮਾ ਨੇੜੇ ਹੈ, ਨਾਲ ਹੀ ਵੱਸਦਾ ਹੈ। ਨੇਰੈ ਹੂ ਤੇ ਨੇਰੈ = ਨੇੜੇ ਤੋਂ ਨੇੜੇ, ਨਾਲ ਹੀ।

ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ

Remember Him, meditate on Him, and sing the Glorious Praises of the Lord of the Universe, day and night, evening and morning. ||1||Pause||

ਦਿਨ, ਰਾਤ, ਸ਼ਾਮ, ਸਵੇਰੇ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹੁ, ਪਰਮਾਤਮਾ ਦਾ ਨਾਮ ਸਿਮਰਦਾ ਰਹੁ ਤੇ ਪਰਮਾਤਮਾ ਦਾ ਧਿਆਨ ਧਰਦਾ ਰਹੁ ॥੧॥ ਰਹਾਉ ॥ ਰੈਨਿ = ਰਾਤ। ਸਾਝ = ਸ਼ਾਮ ॥੧॥ ਰਹਾਉ ॥

ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ

Redeem your body in the invaluable Saadh Sangat, the Company of the Holy, chanting the Name of the Lord, Har, Har.

ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਇੰਜ ਆਪਣੇ ਇਸ ਮਨੁੱਖਾ ਸਰੀਰ ਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣੋਂ) ਬਚਾ ਲੈ ਜੋ ਬੜੀ ਮੁਸ਼ਕਿਲ ਨਾਲ ਤੈਨੂੰ ਮਿਲਿਆ ਹੈ। ਉਧਰੁ ਦੇਹ = ਸਰੀਰ ਦਾ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਲੈ। ਦੁਲਭ ਦੇਹ = ਜੋ ਮਨੁੱਖਾ ਸਰੀਰ ਮੁਸ਼ਕਿਲ ਨਾਲ ਮਿਲਿਆ ਹੈ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਜਪੇਰੈ = ਜਪਦਾ ਰਹੁ।

ਘਰੀ ਮੁਹਤੁ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥

Do not delay for an instant, even for a moment. Death is keeping you constantly in his vision. ||1||

ਮੌਤ ਤੈਨੂੰ ਹਰ ਵੇਲੇ ਸਦਾ ਤੱਕ ਰਹੀ ਹੈ, ਤੂੰ (ਨਾਮ ਸਿਮਰਨ ਵਿਚ) ਇਕ ਘੜੀ ਢਿੱਲ ਨਾਹ ਕਰ, ਅੱਧੀ ਘੜੀ ਭੀ ਦੇਰ ਨਾਹ ਕਰ, ਰਤਾ ਭੀ ਢਿੱਲ ਨਾਹ ਕਰ ॥੧॥ ਮੁਹਤੁ = ਅੱਧੀ ਘੜੀ। ਚਸਾ = ਨਿਮਖ-ਮਾਤ੍ਰ। ਨ ਬਿਲੰਬਹੁ = ਦੇਰ ਨਾਹ ਕਰ। ਕਾਲੁ = ਮੌਤ। ਹੇਰੈ = ਤੱਕ ਰਹੀ ਹੈ ॥੧॥

ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ

Lift me up out of the dark dungeon, O Creator Lord; what is there which is not in Your home?

(ਹੇ ਕਰਤਾਰ!) ਮੈਨੂੰ ਘੁੱਪ ਹਨੇਰੀ ਖੁੱਡ ਵਿਚੋਂ ਕੱਢ ਲੈ! ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ। ਬਿਲਾ = ਬਿਲ, ਖੁੱਡ। ਅੰਧ = ਅੰਨ੍ਹੀ। ਤੇ = ਤੋਂ, ਵਿਚੋਂ। ਕਰਤੇ = ਹੇ ਕਰਤਾਰ! ਘਰਿ ਤੇਰੈ = ਤੇਰੇ ਘਰ ਵਿਚ।

ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ

Bless Nanak with the Support of Your Name, that he may find great happiness and peace. ||2||12|| Second Set of Six||

ਨਾਨਕ ਨੂੰ ਆਪਣਾ ਨਾਮ-ਆਸਰਾ ਦੇਹ, ਤੇਰੇ ਨਾਮ ਵਿਚ ਬੇਅੰਤ ਸੁਖ ਆਨੰਦ ਹਨ ॥੨॥੧੨॥ ਛੇ ਸ਼ਬਦਾਂ ਦੇ 2 ਸੰਗ੍ਰਹ। ਅਧਾਰੁ = ਆਸਰਾ। ਕਉ = ਨੂੰ। ਘਨੇਰੈ = ਬਹੁਤ ॥੨॥੧੨॥ ਛਕੇ = ਛੇ ਸ਼ਬਦਾਂ ਦੇ ਸੰਗ੍ਰਹ।