ਦੇਵਗੰਧਾਰੀ

Dayv-Gandhaaree, Fifth Mehl:

ਦੇਵ ਗੰਧਾਰੀ ਪੰਜਵੀਂ ਪਾਤਸ਼ਾਹੀ।

ਮਨ ਕਹ ਅਹੰਕਾਰਿ ਅਫਾਰਾ

O mind, why are you so puffed up with egotism?

ਹੇ ਮਨ! ਤੂੰ ਕਿਉਂ ਅਹੰਕਾਰ ਨਾਲ ਆਫਰਿਆ ਹੋਇਆ ਹੈਂ? ਮਨ = ਹੇ ਮਨ! ਕਹ = ਕਾਹੇ? ਕਿਉਂ? ਅਹੰਕਾਰਿ = ਅਹੰਕਾਰ ਨਾਲ। ਅਫਾਰਾ = ਆਫਰਿਆ ਹੋਇਆ।

ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ

Whatever is seen in this foul, impure and filthy world, is only ashes. ||1||Pause||

(ਤੇਰੇ ਸਰੀਰ ਦੇ) ਅੰਦਰ ਬਦ-ਬੋ ਹੈ ਤੇ ਗੰਦ ਹੈ, ਤੇ, ਜੇਹੜਾ ਇਹ ਤੇਰਾ ਸਰੀਰ ਦਿੱਸ ਰਿਹਾ ਹੈ ਇਹ ਭੀ ਨਾਸਵੰਤ ਹੈ ॥੧॥ ਰਹਾਉ ॥ ਦੁਰਗੰਧ = ਬਦ-ਬੋ। ਅਪਾਵਨ = ਗੰਦਾ। ਭੀਤਰਿ = (ਤੇਰੇ ਸਰੀਰ ਦੇ) ਅੰਦਰ। ਛਾਰਾ = ਨਾਸਵੰਤ ॥੧॥ ਰਹਾਉ ॥

ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ

Remember the One who created you, O mortal; He is the Support of your soul, and the breath of life.

ਹੇ ਪ੍ਰਾਣੀ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਨੇ ਤੇਰੀ ਜਿੰਦ ਤੇਰੇ ਪ੍ਰਾਣਾਂ ਨੂੰ (ਸਰੀਰ ਦਾ) ਆਸਰਾ ਦਿੱਤਾ ਹੋਇਆ ਹੈ, ਉਸ ਦਾ ਸਿਮਰਨ ਕਰਿਆ ਕਰ। ਜਿਨ = ਜਿਸ (ਕਰਤਾਰ) ਨੇ। ਕੀਆ = ਪੈਦਾ ਕੀਤਾ ਹੈ। ਪਰਾਨੀ = ਹੇ ਪ੍ਰਾਣੀ! ਜੀਉ = ਜਿੰਦ। ਧਾਰਾ = ਸਹਾਰਾ ਦਿੱਤਾ ਹੈ।

ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥

One who forsakes Him, and attaches himself to another, dies to be reborn; he is such an ignorant fool! ||1||

ਹੇ ਮੂਰਖ! ਹੇ ਗੰਵਾਰ! ਤੂੰ ਉਸ ਪਰਮਾਤਮਾ ਨੂੰ ਭੁਲਾ ਕੇ ਹੋਰ ਪਦਾਰਥਾਂ ਨਾਲ ਚੰਬੜਿਆ ਰਹਿੰਦਾ ਹੈਂ, ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੧॥ ਤਿਸਹਿ = ਉਸ (ਕਰਤਾਰ) ਨੂੰ। ਤਿਆਗਿ = ਛੱਡ ਕੇ। ਮਰਿ = ਮਰ ਕੇ। ਮੁਗਧ = ਹੇ ਮੂਰਖ! ਗਵਾਰਾ = ਹੇ ਗੰਵਾਰ! ॥੧॥

ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ

I am blind, mute, crippled and totally lacking in understanding; O God, Preserver of all, please preserve me!

ਹੇ ਸਭ ਜੀਵਾਂ ਦੀ ਰਾਖੀ ਕਰਨ ਦੇ ਸਮਰੱਥ ਪ੍ਰਭੂ! (ਜੀਵ ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਪਏ ਹਨ, ਤੇਰੇ ਭਜਨ ਵਲੋਂ ਗੁੰਗੇ ਹੋ ਰਹੇ ਹਨ, ਤੇਰੇ ਰਸਤੇ ਤੁਰਨੋਂ ਲੂਲ੍ਹੇ ਹੋ ਚੁਕੇ ਹਨ, ਮੂਰਖ ਹੋ ਗਏ ਹਨ, ਇਹਨਾਂ ਨੂੰ ਤੂੰ ਆਪ (ਇਸ ਮੋਹ ਵਿਚੋਂ) ਬਚਾ ਲੈ। ਅੰਧ = ਅੰਨ੍ਹਾ। ਪਿੰਗੁਲ = ਲੂਲ੍ਹ੍ਹਾ। ਮਤਿ ਹੀਨਾ = ਮੂਰਖ। ਪ੍ਰਭ = ਹੇ ਪ੍ਰਭੂ!

ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥

The Creator, the Cause of causes is all-powerful; O Nanak, how helpless are His beings! ||2||11||

ਹੇ ਨਾਨਕ! (ਆਖ-) ਹੇ ਸਭ ਕੁਝ ਆਪ ਕਰ ਸਕਣ ਵਾਲੇ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ! ਇਹਨਾਂ ਜੀਵਾਂ ਦੇ ਵੱਸ ਕੁਝ ਭੀ ਨਹੀਂ (ਤੂੰ ਆਪ ਇਹਨਾਂ ਦੀ ਸਹਾਇਤਾ ਕਰ) ॥੨॥੧੧॥