ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥
O tongue, you love to enjoy the sweet delicacies.
ਹੇ ਜੀਭ! ਹੇ (ਸਭ) ਰਸਾਂ ਦੇ ਜਾਣਨ ਵਾਲੀ! (ਹੇ ਚਸਕਿਆਂ ਨਾਲ ਸਾਂਝ ਪਾ ਰੱਖਣ ਵਾਲੀ! ਹੇ ਚਸਕਿਆਂ ਵਿਚ ਫਸੀ ਹੋਈ!) ਮਿੱਠੇ ਪਦਾਰਥ ਤੈਨੂੰ ਪਿਆਰੇ ਲੱਗਦੇ ਹਨ। ਜਿਹਬਾ = ਜੀਭ। ਰਸਗੇ = ਰਸਗ੍ਯ੍ਯ, ਰਸਾਂ ਨੂੰ ਜਾਣਨ ਵਾਲੀ (रसज्ञ) ਸੁਆਦਾਂ ਨਾਲ ਸਾਂਝ ਪਾਈ ਰੱਖਣ ਵਾਲੀ। ਮਧੁਰ = ਮਿੱਠੇ (ਪਦਾਰਥ) (मधुर)।ਪ੍ਰਿਅ = ਪਿਆਰੇ (पि्रया)। ਤੁਯੰ = ਤੈਨੂੰ।
ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ ॥
You are dead to the Truth, and involved in great disputes. Instead, repeat the holy words:
ਪਰ ਪਰਮਾਤਮਾ ਦੇ ਨਾਮ (-ਸਿਮਰਨ) ਵਲੋਂ ਤੂੰ ਮਰੀ ਪਈ ਹੈਂ, ਤੇ ਹੋਰ ਵੱਡੇ ਵੱਡੇ ਝਗੜੇ ਸਹੇੜਦੀ ਹੈਂ। ਹੇ ਜੀਭ! ਇਹ ਪਵਿੱਤ੍ਰ ਸ਼ਬਦ ਤੂੰ ਮੁੜ ਮੁੜ ਉਚਾਰਨ ਕਰ- ਸਤ = (सत् = The really existent truth) ਸਦਾ-ਥਿਰ ਹਰਿ-ਨਾਮ। ਹਤੰ = (हतं) ਮੁਈ ਹੋਈ। ਬਾਦੰ = (वाद) ਝਗੜੇ। ਅਵਰਤ ਏਥਹ = (आवत्र्तयेथाः)। ਮੁੜ ਮੁੜ ਉਚਾਰਨ ਕਰ (धावृत्ह = cause to repeat, recite)। ਸੁਧ = (शुध्द) ਪਵਿੱਤਰ। ਅਛਰਣ = (अक्षर) ਲਫ਼ਜ਼, ਸ਼ਬਦ।
ਗੋਬਿੰਦ ਦਾਮੋਦਰ ਮਾਧਵੇ ॥੬੨॥
Gobind, Daamodar, Maadhav. ||62||
'ਗੋਬਿੰਦ' 'ਦਾਮੋਦਰ' 'ਮਾਧੋ'- (ਤਦੋਂ ਹੀ ਤੂੰ ਜੀਭ ਅਖਵਾਣ ਦੇ ਯੋਗ ਹੋਵੇਂਗੀ) ॥੬੨॥