ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ ॥
Chant Guru, Guru, Guru, Guru, Guru, and know Him as true.
ਹੇ ਸੰਤ ਜਨੋ! ਹੇ ਗੁਰਸਿੱਖੋ! ਸਰਧਾ ਨਾਲ ਗੁਰੂ ਗੁਰੂ ਜਪੋ। ਸਤਿ ਕਰਿ = ਸਰਧਾ ਨਾਲ, ਦ੍ਰਿੜ੍ਹ ਕਰ ਕੇ।
ਅਗਮ ਗੁਨ ਜਾਨੁ ਨਿਧਾਨੁ ਹਰਿ ਮਨਿ ਧਰਹੁ ਧੵਾਨੁ ਅਹਿਨਿਸਿ ਕਰਹੁ ਬਚਨ ਗੁਰ ਰਿਦੈ ਧਰਿ ॥
Know that the Lord is the Treasure of Excellence. Enshrine Him in your mind, and meditate on Him. Enshrine the Word of the Guru's Teachings within your heart.
ਸਤਿਗੁਰੂ ਦੇ ਬਚਨ ਹਿਰਦੇ ਵਿਚ ਟਿਕਾ ਕੇ (ਘਟ ਘਟ ਦੀ) ਜਾਣਨਹਾਰ ਤੇ ਬੇਅੰਤ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਮਨ ਵਿਚ ਵਸਾਓ, ਅਤੇ ਦਿਨ ਰਾਤ ਉਸੇ ਦਾ ਧਿਆਨ ਧਰੋ। ਅਗਮ ਗੁਨ ਨਿਧਾਨੁ = ਬੇਅੰਤ ਗੁਣਾਂ ਦਾ ਖ਼ਜ਼ਾਨਾ। ਜਾਨੁ = ਜਾਣਨਹਾਰ। ਮਨਿ = ਮਨ ਵਿਚ। ਧਰਿ = ਧਰ ਕੇ।
ਫੁਨਿ ਗੁਰੂ ਜਲ ਬਿਮਲ ਅਥਾਹ ਮਜਨੁ ਕਰਹੁ ਸੰਤ ਗੁਰਸਿਖ ਤਰਹੁ ਨਾਮ ਸਚ ਰੰਗ ਸਰਿ ॥
Then, cleanse yourself in the Immaculate and Unfathomable Water of the Guru; O Gursikhs and Saints, cross over the Ocean of Love of the True Name.
ਹੇ ਸੰਤ ਜਨੋ! ਹੇ ਗੁਰਸਿੱਖੋ! ਫਿਰ ਸਤਿਗੁਰੂ-ਰੂਪੀ ਨਿਰਮਲ ਤੇ ਗੰਭੀਰ ਜਲ ਵਿਚ ਚੁੱਭੀ ਲਾਓ, ਤੇ ਸੱਚੇ ਨਾਮ ਦੇ ਪ੍ਰੇਮ ਦੇ ਸਰੋਵਰ ਵਿਚ ਤਾਰੀਆਂ ਲਾਓ। ਬਿਮਲ = ਨਿਰਮਲ, ਸ਼ੁੱਧ। ਅਥਾਹ = ਗੰਭੀਰ। ਮਜਨੁ = ਇਸ਼ਨਾਨ। ਗੁਰਸਿਖ = ਹੇ ਗੁਰਸਿੱਖੋ! ਰੰਗਿ ਸਰਿ = ਪ੍ਰੇਮ ਦੇ ਸਰੋਵਰ ਵਿਚ। ਤਰਹੁ = ਤਾਰੀਆਂ ਲਾਓ।
ਸਦਾ ਨਿਰਵੈਰੁ ਨਿਰੰਕਾਰੁ ਨਿਰਭਉ ਜਪੈ ਪ੍ਰੇਮ ਗੁਰਸਬਦ ਰਸਿ ਕਰਤ ਦ੍ਰਿੜੁ ਭਗਤਿ ਹਰਿ ॥
Meditate lovingly forever on the Lord, free of hate and vengeance, Formless and Fearless; lovingly savor the Word of the Guru's Shabad, and implant devotional worship of the Lord deep within.
(ਜੋ ਗੁਰੂ ਰਾਮਦਾਸ) ਸਦਾ ਨਿਰਵੈਰ ਤੇ ਨਿਰਭਉ ਨਿਰੰਕਾਰ ਨੂੰ ਜਪਦਾ ਹੈ, ਤੇ ਸਤਿਗੁਰੂ ਦੇ ਸ਼ਬਦ ਦੇ ਪ੍ਰੇਮ ਦੇ ਆਨੰਦ ਵਿਚ ਹਰੀ ਦੀ ਭਗਤੀ ਦ੍ਰਿੜ੍ਹ ਕਰਦਾ ਹੈ, ਜਪੈ = (ਜੋ ਗੁਰੂ) ਜਪਦਾ ਹੈ। ਰਸਿ = ਆਨੰਦ ਵਿਚ। ਭਗਤਿ ਹਰਿ = ਹਰੀ ਦੀ ਭਗਤੀ।
ਮੁਗਧ ਮਨ ਭ੍ਰਮੁ ਤਜਹੁ ਨਾਮੁ ਗੁਰਮੁਖਿ ਭਜਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਸਤਿ ਕਰਿ ॥੨॥੧੪॥
O foolish mind, give up your doubts; as Gurmukh, vibrate and meditate on the Naam. Chant Guru, Guru, Guru, Guru, Guru, and know Him as true. ||2||14||
ਉਸ ਗੁਰੂ ਦੇ ਸਨਮੁਖ ਹੋ ਕੇ ਹੇ ਮੂਰਖ ਮਨ! (ਹਰੀ ਦਾ) ਨਾਮ ਜਪ, ਤੇ ਭਰਮ ਛੱਡ ਦੇਹ, ਸਰਧਾ ਨਾਲ 'ਗੁਰੂ' 'ਗੁਰੂ' ਕਰ ॥੨॥੧੪॥ ਮੁਗਧ ਮਨ = ਹੇ ਮੂਰਖ ਮਨ! ਗੁਰਮੁਖਿ = ਗੁਰੂ ਦੀ ਰਾਹੀਂ ॥੨॥੧੪॥