ਝੋਲਨਾ

Jholnaa:

ਇਸ ਛੰਤ ਕੀ ਸੰਗ੍ਯਾ ਹੀ ਝੋਲਨਾ ਹੈ। ਝੋਲਨਾ = ਛੰਦ।

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ

Chant Guru, Guru, Guru, Guru, Guru, O mortal beings.

ਹੇ ਪ੍ਰਾਣੀਓ! ਨਿਤ 'ਗੁਰੂ' 'ਗੁਰੂ' ਜਪੋ।

ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ

Chant the Shabad, the Word of the Lord, Har, Har; the Naam, the Name of the Lord, brings the nine treasures. With your tongue, taste it, day and night, and know it as true.

(ਇਹ ਗੱਲ) ਸੱਚ ਜਾਣਿਓ, ਕਿ (ਸਤਿਗੁਰੂ ਆਪ) ਹਰੀ-ਸ਼ਬਦ ਜਪਦਾ ਹੈ, (ਹੋਰਨਾਂ ਨੂੰ) ਨਾਮ-ਰੂਪੀ ਨੌ ਨਿਧੀਆਂ ਬਖ਼ਸ਼ਦਾ ਹੈ, ਅਤੇ ਹਰ ਵੇਲੇ ਜੀਭ ਨਾਲ (ਨਾਮ ਦਾ) ਆਨੰਦ ਲੈ ਰਿਹਾ ਹੈ। ਅਪੈ = ਅਰਪੈ, ਅਰਪਦਾ ਹੈ। ਰਸਨਿ = ਜੀਭ ਨਾਲ। ਅਹਿਨਿਸਿ = ਦਿਨ ਰਾਤ (ਭਾਵ, ਹਰ ਵੇਲੇ)। ਰਸੈ = ਆਨੰਦ ਲੈਂਦਾ ਹੈ, ਸਿਮਰਦਾ ਹੈ। ਸਤਿ ਕਰਿ = ਠੀਕ, ਸੱਚ ਕਰ ਕੇ। ਜਾਨੀਅਹੁ = ਜਾਣਿਓ, ਸਮਝਿਓ।

ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗੵਾਨੀਅਹੁ

Then, you shall obtain His Love and Affection; become Gurmukh, and meditate on Him. Give up all other ways; vibrate and meditate on Him, O spiritual people.

(ਜੇ) ਗੁਰੂ ਦੀ ਸਿੱਖਿਆ ਲੈ ਕੇ (ਹਰੀ) ਨੂੰ ਸਿਮਰੀਏ, ਤਾਂ ਹਰੀ ਦੇ ਪ੍ਰੇਮ ਦਾ ਰੰਗ ਪ੍ਰਾਪਤ ਹੁੰਦਾ ਹੈ, (ਤਾਂ ਤੇ) ਹੇ ਗਿਆਨਵਾਨੋਂ! ਹੋਰ ਰਸਤੇ ਛੱਡ ਦਿਓ, ਤੇ ਹਰੀ ਨੂੰ ਸਿਮਰੋ। ਪ੍ਰੇਮ ਰੰਗ = ਪ੍ਰੇਮ ਦੀ ਰੰਗਣ। ਗੁਰਮੁਖਹਿ = ਗੁਰੂ ਦੇ ਸਨਮੁਖ ਹੋ ਕੇ। ਅੰਨ ਮਾਰਗ = ਹੋਰ ਰਸਤੇ, ਹੋਰ ਪੰਥ। ਤਜਹੁ = ਛੱਡੋ। ਗ੍ਯ੍ਯਾਨੀਅਹੁ = ਹੇ ਗਿਆਨ ਵਾਲੇ ਸੱਜਣੋ!

ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ

Enshrine the Word of the Guru's Teachings within your heart, and overpower the five passions. Your life, and your generations, shall be saved, and you shall be honored at the Lord's Door.

(ਹੇ ਪ੍ਰਾਣੀਓ!) ਸਤਿਗੁਰੂ ਦੇ ਬਚਨਾਂ ਨੂੰ ਹਿਰਦੇ ਵਿਚ ਟਿਕਾਓ (ਅਤੇ ਇਸ ਤਰ੍ਹਾਂ) ਆਪਣੇ ਮਨ ਨੂੰ ਕਾਬੂ ਕਰੋ, ਆਪਣੇ ਜਨਮ ਤੇ ਕੁਲ ਨੂੰ ਸਫਲਾ ਕਰੋ, ਹਰੀ ਦੇ ਦਰ ਤੇ ਆਦਰ ਪਾਓਗੇ। ਰਿਦਿ = ਹਿਰਦੇ ਵਿਚ। ਬਚਨ ਗੁਰ = ਸਤਿਗੁਰੂ ਦੇ ਬਚਨ। ਪੰਚ ਭੂ = ਮਨ। ਬਸਿ ਕਰਹੁ = ਵੱਸ ਵਿਚ ਕਰੋ, ਕਾਬੂ ਕਰੋ। ਉਧਰਹੁ = ਤਾਰ ਲਵੋ, ਸਫਲਾ ਕਰ ਲਓ। ਦ੍ਵਾਰਿ ਹਰਿ = ਹਰੀ ਦੇ ਦਰ ਤੇ, ਹਰੀ ਦੀ ਦਰਗਾਹ ਵਿਚ। ਮਾਨੀਅਹੁ = ਮਾਨ ਪਾਓਗੇ।

ਜਉ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥੧॥੧੩॥

If you desire all the peace and comforts of this world and the next, then chant Guru, Guru, Guru, Guru, Guru, O mortal beings. ||1||13||

ਜੇਕਰ ਤੁਸੀਂ ਇਸ ਸੰਸਾਰ ਦੇ ਤੇ ਪਰਲੋਕ ਦੇ ਸਾਰੇ ਸੁਖ ਚਾਹੁੰਦੇ ਹੋ, ਤਾਂ ਹੇ ਪ੍ਰਾਣੀਓ! ਸਦਾ ਗੁਰੂ ਗੁਰੂ ਜਪੋ ॥੧॥੧੩॥ ਜਉਤ = ਜੇਕਰ। ਇਤ ਉਤ = ਇਥੋਂ ਉਥੋਂ ਦੇ, ਇਸ ਸੰਸਾਰ ਦੇ ਤੇ ਪਰਲੋਕ ਦੇ। ਸਭ ਸੁਖ ਬੰਛਵਹੁ = ਤੁਸੀਂ ਸਾਰੇ ਸੁਖ ਚਾਹੁੰਦੇ ਹੋ ॥੧॥੧੩॥