ਸਲੋਕ ॥
Salok:
ਸਲੋਕ।
ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥
With loving faith, I am attached to my Beloved; I cannot survive without Him, even for an instant.
ਹੇ ਨਾਨਕ! (ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਪਣੇ) ਪ੍ਰੀਤਮ-ਪ੍ਰਭੂ ਨਾਲ ਪਿਆਰ ਬਣਦਾ ਹੈ, ਉਹ ਉਸ (ਪ੍ਰੀਤਮ ਤੋਂ ਬਿਨਾ) ਰਤਾ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦੀ। ਸਰਧਾ = ਪਿਆਰ, ਪ੍ਰੇਮ। ਸੰਗਿ = ਨਾਲ। ਇਕੁ ਤਿਲੁ = ਰਤਾ ਜਿਤਨਾ ਸਮਾ ਭੀ।
ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥
He is permeating and pervading my mind and body, O Nanak, with intuitive ease. ||1||
ਬਿਨਾ ਕਿਸੇ ਉਚੇਚੇ ਜਤਨ ਦੇ ਹੀ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੀਤਮ ਹਰ ਵੇਲੇ ਟਿਕਿਆ ਰਹਿੰਦਾ ਹੈ ॥੧॥ ਅੰਤਰਿ = ਅੰਦਰ। ਰਵਿ ਰਹੇ = ਵੱਸਿਆ ਰਹਿੰਦਾ ਹੈ। ਸਹਜਿ ਸੁਭਾਇ = ਸੁਤੇ ਹੀ, ਬਿਨਾ ਕਿਸੇ ਉਚੇਚ ਦੇ, ਕਿਰਤ ਕਾਰ ਕਰਦੇ ਫਿਰਦਿਆਂ ਭੀ ॥੧॥
ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥
My Friend has taken me by the hand; He has been my best friend, lifetime after lifetime.
ਅਨੇਕਾਂ ਜਨਮਾਂ ਤੋਂ ਚਲੇ ਆ ਰਹੇ ਮਿੱਤਰ ਸੱਜਣ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦਾ) ਹੱਥ ਫੜ ਕੇ (ਉਸ ਨੂੰ ਆਪਣਾ) ਬਣਾ ਲਿਆ। ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਲੀਨੀ = ਆਪਣੀ ਬਣਾ ਲਈ। ਸਾਜਨਹਿ = ਸੱਜਣ-ਪ੍ਰਭੂ ਨੇ।
ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥
He has made me the slave of His feet; O Nanak, my consciousness is filled with love for God. ||2||
ਹੇ ਨਾਨਕ! ਉਸ ਪ੍ਰਭੂ ਨੇ ਆਪਣਾ ਹਾਰਦਿਕ ਪਿਆਰ ਦੇ ਕੇ ਉਸ (ਜੀਵ-ਇਸਤ੍ਰੀ) ਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ ॥੨॥ ਚਰਨਹ = ਚਰਨਾਂ ਦੀ। ਹਿਤ = ਪਿਆਰ। ਚੀਤ = ਚਿੱਤ, ਧਿਆਨ ॥੨॥