ਛੰਤੁ ॥
Chhant:
ਛੰਤੁ। ਛੰਤੁ।
ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥
The rainy season is beautiful; the months of Saawan and Bhaadon bring bliss.
(ਹੇ ਸਹੇਲੀਏ! ਜਿਵੇਂ) ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ਵਿਚ (ਵਰਖਾ ਦੇ ਕਾਰਨ) ਬੜੀਆਂ ਮੌਜਾਂ ਬਣੀਆਂ ਰਹਿੰਦੀਆਂ ਹਨ, ਰੁਤਿ = ਮੌਸਮ। ਬਰਸੁ = ਵਰਖਾ (ਦਾ ਮੌਸਮ)। ਸੁਹੇਲੀਆ = ਸੁਖਦਾਈ।
ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥
The clouds are low, and heavy with rain; the waters and the lands are filled with honey.
ਬੱਦਲ ਝੁਕ ਝੁਕ ਕੇ ਵਰ੍ਹਦੇ ਹਨ, ਤਲਾਬਾਂ-ਛੱਪੜਾਂ ਵਿਚ, ਧਰਤੀ ਦੇ ਟੋਇਆਂ ਵਿਚ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰ ਜਾਂਦਾ ਹੈ, ਘਣ = ਬੱਦਲ। ਉਨਵਿ = ਨੀਵੇਂ ਹੋ ਕੇ, ਝੁਕ ਕੇ। ਵੁਠੇ = ਵਰ੍ਹਨ ਲੱਗ ਪਏ। ਮਕਰੰਦ = ਸੁਗੰਧੀ ਭਰਿਆ ਜਲ। ਪੂਰਿਆ = ਭਰ ਗਿਆ।
ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥
God is all-pervading everywhere; the nine treasures of the Lord's Name fill the homes of all hearts.
(ਤਿਵੇਂ ਜਿਨ੍ਹਾਂ ਦੇ ਹਿਰਦੇ-) ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕਾ-ਨਕਾ ਭਰ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਸਭਨੀਂ ਥਾਈਂ ਦਿੱਸਣ ਲੱਗ ਪੈਂਦਾ ਹੈ। ਸਰਬ ਠਾਈ = ਸਭਨੀਂ ਥਾਈਂ। ਨਵ ਨਿਧਿ = ਨੌ ਖ਼ਜ਼ਾਨੇ। ਗ੍ਰਿਹ = ਘਰ।
ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥
Meditating in remembrance on the Lord and Master, the Searcher of hearts, all one's ancestry is saved.
ਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ। ਸਿਮਰਿ = ਸਿਮਰ ਕੇ। ਸਮੂਹਾ = ਢੇਰ। ਸਭਿ = ਸਾਰੇ।
ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥
No blemish sticks to that being who remains awake and aware in the Love of the Lord; the Merciful Lord is forever forgiving.
ਹੇ ਸਹੇਲੀਏ! ਜਿਹੜੇ ਵਡਭਾਗੀ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਟਿਕ ਕੇ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਹੋ ਜਾਂਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਕੋਈ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉਤੇ ਤ੍ਰੁੱਠਿਆ ਰਹਿੰਦਾ ਹੈ। ਪ੍ਰਿਅ ਰੰਗਿ = ਪਿਆਰੇ ਦੇ ਪ੍ਰੇਮ-ਰੰਗ ਵਿਚ। ਜਾਗੇ = ਸੁਚੇਤ ਹੋ ਗਏ। ਛਿਦ੍ਰ = ਐਬ, ਦਾਗ਼। ਸਦ = ਸਦਾ। ਬਖਸਿੰਦੁ = ਦਇਆਵਾਨ।
ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥
Prays Nanak, I have found my Husband Lord, who is forever pleasing to my mind. ||4||
ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਏ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ ॥੪॥ ਕੰਤੁ = ਕਸਮ। ਮਨਿ = ਮਨ ਵਿਚ। ਭਾਵੰਦੁ = ਪਿਆਰਾ ਲੱਗਣ ਵਾਲਾ ॥੪॥