ਸਲੋਕ ॥
Salok:
ਸਲੋਕ।
ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥
Thirsty with desire, I wander around; when will I behold the Lord of the World?
ਹੇ ਨਾਨਕ! (ਪ੍ਰਭੂ ਦੇ ਦਰਸ਼ਨ ਦੀ) ਆਸ (ਰੱਖ ਕੇ) ਦਰਸ਼ਨ ਦੀ ਤਾਂਘ ਨਾਲ ਮੈਂ (ਭਾਲ ਕਰਦੀ) ਫਿਰਦੀ ਹਾਂ ਕਿ ਕਦੋਂ ਮੈਂ ਗੋਪਾਲ-ਪ੍ਰਭੂ ਦਾ ਦਰਸ਼ਨ ਕਰ ਸਕਾਂ। ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਪੇਖਉ = ਪੇਖਉਂ, ਮੈਂ ਵੇਖਾਂ।
ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥
Is there any humble Saint, any friend, O Nanak, who can lead me to meet with God? ||1||
(ਮੈਂ ਭਾਲਦੀ ਹਾਂ ਕਿ) ਕੋਈ ਸੱਜਣ ਸੰਤ ਜਨ ਮੈਨੂੰ ਲੱਭ ਪਏ ਜੋ ਮੈਨੂੰ ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੋਵੇ ॥੧॥ ਮੇਲਣਹਾਰ = ਮਿਲਾਪ ਕਰਾਣ ਜੋਗਾ ॥੧॥
ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥
Without meeting Him, I have no peace or tranquility; I cannot survive for a moment, even for an instant.
(ਪਰਮਾਤਮਾ ਨੂੰ) ਮਿਲਣ ਤੋਂ ਬਿਨਾ (ਹਿਰਦੇ ਵਿਚ) ਠੰਢ ਨਹੀਂ ਪੈਂਦੀ, ਰਤਾ ਜਿਤਨੇ ਸਮੇ ਲਈ ਭੀ (ਸ਼ਾਂਤੀ ਨਾਲ) ਰਿਹਾ ਨਹੀਂ ਜਾ ਸਕਦਾ। ਬਿਨੁ ਮਿਲਬੇ = ਮਿਲਣ ਤੋਂ ਬਿਨਾ।
ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥
Entering the Sanctuary of the Lord's Holy Saints, O Nanak, my desires are fulfilled. ||2||
ਹੇ ਨਾਨਕ! ਪ੍ਰਭੂ ਦੇ ਸੰਤ ਜਨਾਂ ਦੀ ਸਰਨੀ ਪਿਆਂ (ਕੋਈ ਨ ਕੋਈ ਗੁਰਮੁਖ ਦਰਸ਼ਨ ਦੀ) ਆਸ ਪੂਰੀ ਕਰ (ਹੀ) ਦੇਂਦਾ ਹੈ ॥੨॥ ਸਾਧਹ ਸਰਣਾਗਤੀ = ਸੰਤ ਜਨਾਂ ਦੀ ਸਰਨ ਪਿਆਂ। ਪੁਜਾਇ = ਪੂਰੀ ਕਰ ਦੇਂਦਾ ਹੈ ॥੨॥