ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ

O emotional attachment, you are the invincible warrior of the battlefield of life; you totally crush and destroy even the most powerful.

ਹੇ ਨਾਹ ਜਿੱਤੇ ਜਾਣ ਵਾਲੇ (ਮੋਹ)! ਤੂੰ ਜੁੱਧ ਦਾ ਸੂਰਮਾ ਹੈਂ, ਤੂੰ ਅਨੇਕਾਂ ਮਹਾਂ ਬਲੀਆਂ ਨੂੰ ਮਲ ਦੇਣ ਵਾਲਾ ਹੈਂ। ਸੂਰ = ਸੂਰਮਾ (सुर = a hero)। ਸੰਗ੍ਰਾਮ = ਜੁੱਧ (संग्राम) ਅਤਿ। ਬਲਨਾ = ਬਹੁਤ ਬਲ ਵਾਲਾ, ਬਹੁਤ ਬਲਵਾਨ। ਮਰਦਨਹ = ਮਲ ਦੇਣ ਵਾਲਾ, ਨਾਸ ਕਰਨ ਵਾਲਾ (मर्दन = crushing)।

ਗਣ ਗੰਧਰਬ ਦੇਵ ਮਾਨੁਖੵੰ ਪਸੁ ਪੰਖੀ ਬਿਮੋਹਨਹ

You entice and fascinate even the heavenly heralds, celestial singers, gods, mortals, beasts and birds.

ਗਣ ਗੰਧਰਬ ਦੇਵਤੇ ਮਨੁੱਖ ਪਸ਼ੂ ਪੰਛੀ-ਇਹਨਾਂ ਸਭਨਾਂ ਨੂੰ ਤੂੰ ਮੋਹ ਲੈਂਦਾ ਹੈਂ। ਗਣ = ਦੇਵਤਿਆਂ ਦੇ ਦਾਸ (ਜਿਵੇਂ ਜਮਗਣ) ਸ਼ਿਵਗਣ (गण) {ਨੌ ਦੇਵਤਿਆਂ ਦੀ 'ਗਣ' ਸੰਗਿਆ ਹੈ, ਕਿਉਂਕਿ ਉਹ ਕਈ ਕਈ ਗਿਣਤੀ ਦੇ ਹਨ: ੧. ਅਨਿਲ (ਪਵਨ) = ਉਣੰਜਾ; ੨. ਅਦਿਤਯ = ਬਾਰਾਂ; ੩. ਆਭਾਸ੍ਵਰ = ਚੌਹਠ; ੪. ਸਾਧਯ = ਬਾਰਾਂ; ੫. ਤੁਸ਼ਿਤ = ਛੱਤੀ; ੬. ਮਹਾਰਾਜਿਕ = ਦੋ ਸੌ ਵੀਹ; ੭. ਰੁਦ੍ਰ = ਗਿਆਰਾਂ; ੮. ਵਸੂ = ਅੱਠ; ੯. ਵਿਸ਼੍ਵਦੇਵਾ = ਦਸ}। ਗੰਧਰਬ = ਦੇਵ ਲੋਕ ਦੇ ਗਵਈਏ। ਅਥਰਵ ਵੇਦ ਵਿਚ ਇਹਨਾਂ ਦੀ ਗਿਣਤੀ ੬੩੩੩ ਹੈ। ਇਹਨਾਂ ਵਿਚੋਂ ਅੱਠ ਪ੍ਰਧਾਨ ਹਨ: ਹਾਹਾ, ਹੂਹੂ, ਚਿਤ੍ਰਰਥ, ਹੰਸ, ਵਿਸ਼੍ਵਾਵਸੂ, ਗੋਮਾਯੂ, ਤੁੰਬਰ ਅਤੇ ਨੰਦੀ। ਪੁਰਾਣਾਂ ਅਨੁਸਾਰ ਦਖਯ ਦੀਆਂ ਦੋ ਧੀਆਂ ਮੁਨਿ ਅਤੇ ਪ੍ਰਧਾ ਨੂੰ ਕਦ੍ਵਰਿਖੀ ਨੇ ਵਿਆਹਿਆ ਸੀ, ਉਹਨਾਂ ਦੀ ਸੰਤਾਨ ਗੰਧਰਬ ਹਨ (गन्धर्व)।

ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ ॥੪੫॥

Nanak bows in humble surrender to the Lord; he seeks the Sanctuary of the Lord of the Universe. ||45||

(ਪਰ ਇਸ ਦੀ ਮਾਰ ਤੋਂ ਬਚਣ ਲਈ) ਹੇ ਨਾਨਕ! ਜਗਤ ਦੇ ਮਾਲਕ ਪ੍ਰਭੂ ਦੀ ਸਰਨ ਲੈ ਅਤੇ ਜਗਤ ਦੇ ਰਚਣਹਾਰ ਹਰੀ ਨੂੰ ਨਮਸਕਾਰ ਕਰ ॥੪੫॥