ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ

O sexual desire, you lead the mortals to hell; you make them wander in reincarnation through countless species.

ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ) ਨਰਕ ਵਿਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿਚ ਭਟਕਾਣ ਵਾਲਾ ਹੈਂ। ਨਰਕ ਬਿਸ੍ਰਾਮੰ = ਨਰਕ ਵਿਚ ਟਿਕਾਣਾ ਦੇਣ ਵਾਲਾ।

ਚਿਤ ਹਰਣੰ ਤ੍ਰੈ ਲੋਕ ਗੰਮੵੰ ਜਪ ਤਪ ਸੀਲ ਬਿਦਾਰਣਹ

You cheat the consciousness, and pervade the three worlds. You destroy meditation, penance and virtue.

ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ। ਚਿਤ ਹਰਣੰ = ਮਨ ਨੂੰ ਭਰਮਾ ਲੈਣ ਵਾਲਾ (हृ = to captivate)। ਗਮ੍ਯ੍ਯੰ = ਪਹੁੰਚ ਵਾਲਾ (गम्य)। ਸੀਲ = ਸੁੱਧ ਆਚਰਨ (शील)। ਬਿਦਾਰਣਹ = ਨਾਸ ਕਰਨ ਵਾਲਾ (विद = to tear in pieces)।

ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ

But you give only shallow pleasure, while you make the mortals weak and unsteady; you pervade the high and the low.

ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ। ਅਲਪ = (अल्प) ਥੋੜਾ। ਅਵਿਤ = ਵਿੱਤ (ਧਨ) ਹੀਣ ਕਰਨ ਵਾਲਾ (वित = ਧਨ)।

ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥੪੬॥

Your fear is dispelled in the Saadh Sangat, the Company of the Holy, O Nanak, through the Protection and Support of the Lord. ||46||

ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿਚ ਤੂੰ ਪਹੁੰਚ ਜਾਂਦਾ ਹੈਂ। ਸਾਧ ਸੰਗਤ ਵਿਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ! (ਸਾਧ ਸੰਗ ਵਿਚ ਜਾ ਕੇ) ਪ੍ਰਭੂ ਦੀ ਸਰਨ ਲੈ ॥੪੬॥ ਤਵ = ਤੇਰਾ (तव)। ਬਿਮੁੰਚਿਤ = ਖ਼ਲਾਸੀ ਮਿਲਦੀ ਹੈ ॥੪੬॥