ਸਲੋਕੁ

Salok:

ਸਲੋਕੁ

ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ

The Lord is pervading in all the four directions and the fourteen worlds.

ਚਾਰ ਪਾਸੇ ਤੇ ਚੌਦਾਂ ਲੋਕ-ਸਭਨਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ। ਕੁੰਟ = ਕੂਟ, ਪਾਸੇ। ਚਉਦਹ ਭਵਨ = ਸੱਤ ਆਕਾਸ਼ ਤੇ ਸੱਤ ਪਾਤਾਲ। ਸਗਲ = ਸਭਨਾਂ ਵਿਚ। ਬਿਆਪਤ = ਮੌਜੂਦ ਹੈ, ਵੱਸ ਰਿਹਾ ਹੈ।

ਨਾਨਕ ਊਨ ਦੇਖੀਐ ਪੂਰਨ ਤਾ ਕੇ ਕਾਮ ॥੧੪॥

O Nanak, He is not seen to be lacking anything; His works are perfectly complete. ||14||

ਹੇ ਨਾਨਕ! (ਉਸ ਪਰਮਾਤਮਾ ਦੇ ਭੰਡਾਰਿਆਂ ਵਿਚ) ਕੋਈ ਕਮੀ ਨਹੀਂ ਵੇਖੀ ਜਾਂਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ ॥੧੪॥ ਊਨ = ਘਾਟ, ਕਮੀ। ਤਾ ਕੇ = ਉਸ (ਪਰਮਾਤਮਾ) ਦੇ ॥੧੪॥