ਪਉੜੀ ॥

Pauree:

ਪਉੜੀ

ਚਉਦਹਿ ਚਾਰਿ ਕੁੰਟ ਪ੍ਰਭ ਆਪ ॥

The fourteenth day of the lunar cycle: God Himself is in all four directions.

ਚੌਂਹੀਂ ਪਾਸੀਂ ਪਰਮਾਤਮਾ ਆਪ ਵੱਸ ਰਿਹਾ ਹੈ, ਚਉਦਹਿ = {ਚਉ = ਚਾਰ। ਦਹ = ਦਸ} ਚੌਧਵੀਂ ਥਿਤਿ।

ਸਗਲ ਭਵਨ ਪੂਰਨ ਪਰਤਾਪ ॥

On all worlds, His radiant glory is perfect.

ਸਾਰੇ ਭਵਨਾਂ ਵਿਚ ਉਸ ਦਾ ਤੇਜ-ਪਰਤਾਪ ਚਮਕਦਾ ਹੈ। ਪਰਤਾਪ = ਤੇਜ, ਤਾਕਤ।

ਦਸੇ ਦਿਸਾ ਰਵਿਆ ਪ੍ਰਭੁ ਏਕੁ ॥

The One God is diffused in the ten directions.

ਸਿਰਫ਼ ਇਕ ਪ੍ਰਭੂ ਹੀ ਦਸੀਂ ਪਾਸੀਂ ਵੱਸਦਾ ਹੈ। ਦਸੇ ਦਿਸਾ = ਚਾਰ ਪਾਸੇ, ਚਾਰ ਗੁਠਾਂ, ਉਪਰ ਤੇ ਹੇਠ।

ਧਰਨਿ ਅਕਾਸ ਸਭ ਮਹਿ ਪ੍ਰਭ ਪੇਖੁ ॥

Behold God in all the earth and sky.

(ਹੇ ਭਾਈ!) ਧਰਤੀ ਆਕਾਸ਼ ਸਭ ਵਿਚ ਵੱਸਦਾ ਪਰਮਾਤਮਾ ਵੇਖੋ। ਧਰਨਿ = ਧਰਤੀ। ਪੇਖੁ = ਵੇਖੋ।

ਜਲ ਥਲ ਬਨ ਪਰਬਤ ਪਾਤਾਲ ॥

In the water, on the land, in the forests and mountains, and in the nether regions of the underworld,

ਪਾਣੀ, ਧਰਤੀ, ਜੰਗਲ, ਪਹਾੜ, ਪਾਤਾਲ- ਥਲ = ਧਰਤੀ। ਬਨ = ਜੰਗਲ। ਪਰਬਤ = ਪਹਾੜ।

ਪਰਮੇਸ੍ਵਰ ਤਹ ਬਸਹਿ ਦਇਆਲ ॥

the Merciful Transcendent Lord is abiding.

ਇਹਨਾਂ ਸਭਨਾਂ ਵਿਚ ਹੀ ਦਇਆ-ਦੇ-ਘਰ ਪ੍ਰਭੂ ਜੀ ਵੱਸ ਰਹੇ ਹਨ। ਤਹ = ਉਥੇ, ਉਹਨਾਂ ਵਿਚ।

ਸੂਖਮ ਅਸਥੂਲ ਸਗਲ ਭਗਵਾਨ ॥

The Lord God is in all mind and matter, subtle and manifest.

ਅਣਦਿੱਸਦੇ ਤੇ ਦਿੱਸਦੇ ਸਾਰੇ ਹੀ ਜਗਤ ਵਿਚ ਭਗਵਾਨ ਮੌਜੂਦ ਹੈ। ਸੂਖਮ = ਅਦ੍ਰਿਸ਼ਟ। ਅਸਥੂਲ = ਦਿੱਸਦਾ ਸੰਸਾਰ।

ਨਾਨਕ ਗੁਰਮੁਖਿ ਬ੍ਰਹਮੁ ਪਛਾਨ ॥੧੪॥

O Nanak, the Gurmukh realizes God. ||14||

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਨੂੰ (ਸਭ ਥਾਂ ਵੱਸਦਾ) ਪਛਾਣ ਲੈਂਦਾ ਹੈ ॥੧੪॥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ॥੧੪॥