ਰੂਆਲ ਛੰਦ

ਰੂਆਲ ਛੰਦ:

ਅਮਿਤ ਸੈਨਾ ਲੈ ਚਲਿਯੋ ਤਹ ਆਪੁ ਰਾਜਾ ਸੰਗ

ਤਦ ਰਾਜਾ ਬਹੁਤ ਸਾਰੀ ਸੈਨਾ ਆਪਣੇ ਨਾਲ ਲੈ ਕੇ ਚਲਿਆ

ਜੋਰਿ ਕੋਰਿ ਸੁ ਬੀਰ ਮੰਤ੍ਰੀ ਸਸਤ੍ਰ ਧਾਰਿ ਸੁਰੰਗਿ

ਜਿਸ ਵਿਚ ਕ੍ਰੋੜਾਂ ਸੂਰਮੇ ਅਤੇ ਮੰਤ੍ਰੀ ਇਕੱਠੇ ਕਰ ਕੇ ਅਤੇ ਸੁੰਦਰ ਸ਼ਸਤ੍ਰ ਸਜਾ ਕੇ (ਸ਼ਾਮਲ ਹੋ ਗਏ ਹਨ)।

ਸੂਲ ਸੈਥਿਨ ਕੇ ਲਗੇ ਅਰੁ ਬੇਧਿ ਬਾਨਨ ਸਾਥ

ਤ੍ਰਿਸੂਲਾਂ, ਸੈਹੱਥੀਆਂ ਦੇ ਲਗਣ ਨਾਲ ਅਤੇ ਬਾਣਾਂ ਨਾਲ ਵਿੰਨ੍ਹੇ ਜਾਣ ਕਰ ਕੇ

ਜੂਝਿ ਜੂਝਿ ਗਏ ਤਹਾ ਰਨ ਭੂਮਿ ਮਧਿ ਪ੍ਰਮਾਥ ॥੧੦॥

ਰਣ-ਭੂਮੀ ਵਿਚ ਜੂਝ ਜੂਝ ਕੇ ਯੋਧੇ ਮਾਰੇ ਗਏ ਹਨ ॥੧੦॥