ਭੁਜੰਗ ਛੰਦ

ਭੁਜੰਗ ਛੰਦ:

ਜਗੇ ਜੰਗ ਜੋਧਾ ਗਏ ਜੂਝਿ ਭਾਰੇ

ਜੰਗ ਦੇ ਸ਼ੁਰੂ ਹੋ ਜਾਣ ਨਾਲ ਬਹੁਤ ਯੋਧੇ ਮਾਰੇ ਗਏ ਹਨ

ਕਿਤੇ ਭੂਮਿ ਘੂਮੈ ਸੁ ਮਨੋ ਮਤਵਾਰੇ

In the heavy fighting they moved like adherents

ਅਤੇ ਕਿਤਨੇ ਭੂਮੀ ਵਿਚ ਮਦ-ਮਸਤਾਂ ਵਾਂਗ ਭਵਾਟਣੀਆਂ ਖਾ ਕੇ ਡਿਗੇ ਪਏ ਹਨ।

ਕਿਤੇ ਮਾਰ ਹੀ ਮਾਰਿ ਐਸੇ ਪੁਕਾਰੈ

ਕਈ 'ਮਾਰੋ-ਮਾਰੋ' ਇਸ ਤਰ੍ਹਾਂ ਪੁਕਾਰਦੇ ਹਨ।

ਕਿਤੇ ਸਸਤ੍ਰ ਛੋਰੈ ਤ੍ਰਿਯਾ ਭੇਖ ਧਾਰੈ ॥੧੧॥

At some places they were inflicted death and at some they relaxed like women.(11)

ਕਈਆਂ ਨੇ ਸ਼ਸਤ੍ਰ ਛਡ ਕੇ ਇਸਤਰੀ ਦਾ ਭੇਸ ਧਾਰ ਲਿਆ ਹੈ ॥੧੧॥

ਜਬੈ ਆਨਿ ਜੋਧਾ ਚਹੂੰ ਘਾਤ ਗਜੇ

ਜਦੋਂ ਚੌਹਾਂ ਪਾਸਿਆਂ ਤੋਂ ਯੋਧੇ ਆ ਕੇ ਗੱਜੇ।

ਮਹਾ ਸੰਖ ਦੁੰਦਭੀ ਨਾਦ ਵਜੇ

When the braves from both the sides bellowed, the trumpets and conch-shells started to blow.

ਵੱਡੇ ਸੰਖਾਂ ਅਤੇ ਨਗਾਰਿਆਂ ਦੇ ਨਾਦ ਹੋਣ ਲਗੇ।

ਪਰੀ ਜੌ ਅਭੀਤਾਨ ਕੀ ਭੀਰ ਭਾਰੀ

ਜਦੋਂ ਨਿਡਰ ਸੂਰਮਿਆਂ ('ਅਭੀਤਾਨ') ਦੀ ਭੀੜ ਵਧ ਗਈ,

ਤਬੈ ਆਪੁ ਸ੍ਰੀ ਕਾਲਿਕਾ ਕਿਲਕਾਰੀ ॥੧੨॥

When the crowds of the fighters amalgamated, the goddess came in shrieking.(12) shrieking.(12)

ਤਦ ਆਪ ਕਾਲਿਕਾ ਨੇ ਕਿਲਕਾਰੀਆਂ ਮਾਰੀਆਂ ॥੧੨॥

ਤਹਾ ਆਪੁ ਲੈ ਰੁਦ੍ਰ ਡੌਰੂ ਬਜਾਯੋ

ਉਥੇ ਆਪ ਸ਼ਿਵ ਨੇ ਡੌਰੂ ਲੈ ਕੇ ਵਜਾਇਆ

ਚਤਰ ਸਾਠਿ ਮਿਲਿ ਜੋਗਨੀ ਗੀਤ ਗਾਯੋ

Shiva beat his drum too and all the sixty-four female yogis, began their singing.

ਅਤੇ ਚੌਂਹਠ ਜੋਗਣਾਂ ਨੇ ਮਿਲ ਕੇ ਗੀਤ ਗਾਇਆ।

ਕਹੂੰ ਕੋਪਿ ਕੈ ਡਾਕਨੀ ਹਾਕ ਮਾਰੈ

ਕਿਤੇ ਕ੍ਰੋਧਿਤ ਹੋ ਕੇ ਡਾਕਣੀਆਂ ਹੁੰਕਾਰਦੀਆਂ ਸਨ

ਕਹੂੰ ਭੂਤ ਪ੍ਰੇਤ ਨਾਗੇ ਬਿਹਾਰੈ ॥੧੩॥

The witches honked here and the ghosts performed naked dances.(13)

ਅਤੇ ਕਿਤੇ ਭੂਤ ਅਤੇ ਪ੍ਰੇਤ ਨੰਗੇ ਵਿਚਰ ਰਹੇ ਸਨ ॥੧੩॥