ਦੋਹਰਾ

Dohira

ਦੋਹਰਾ:

ਤਹਾ ਹਮਾਰੇ ਸਿਖ︀ਯ ਸਭ ਅਮਿਤ ਪਹੂੰਚੇ ਆਇ

At the place, a number of our Sikh volunteers arrived.

ਉਥੇ ਸਾਡੇ ਬਹੁਤ ਸਾਰੇ ਸਿਖ ਆ ਪਹੁੰਚੇ।

ਤਿਨੈ ਦੈਨ ਕੋ ਚਾਹਿਯੈ ਜੋਰਿ ਭਲੋ ਸਿਰਪਾਇ ॥੪॥

There arose the need of giving them the robes of honour.(4)

ਉਨ੍ਹਾਂ ਨੂੰ ਦੇਣ ਲਈ (ਸਾਨੂੰ) ਬਹੁਤ ਸਾਰੇ ਸਿਰੋਪਿਆਂ ਦੀ ਲੋੜ ਸੀ ॥੪॥

ਨਗਰ ਪਾਵਟੇ ਬੂਰਿਯੈ ਪਠਏ ਲੋਕ ਬੁਲਾਇ

Some persons were sent to the city of Paonta.

ਅਸਾਂ ਆਪਣੇ ਲੋਕ ਬੁਲਾ ਕੇ ਪਾਉਂਟਾ ਅਤੇ ਬੂੜੀਆ ਨਗਰਾਂ ਵਲ ਭੇਜੇ,

ਏਕ ਪਾਗ ਪਾਈ ਨਹੀ ਨਿਹਫਲ ਪਹੁਚੇ ਆਇ ॥੫॥

But could not find even one turban and they came back disappointed.(5)

(ਪਰ ਉਥੋਂ) ਇਕ ਪਗ ਵੀ ਨਾ ਮਿਲੀ, ਉਹ ਅਸਫਲ ਪਰਤ ਆਏ ॥੫॥