ਤੇਰੇ ਜੋਰਿ ਮੈ ਗੁੰਗਾ ਕਹਤਾ ਹੋ ॥
ਤੇਰੇ ਬਲ ਤੇ ਮੈਂ ਗੁੰਗਾ ਕਹਿੰਦਾ ਹਾਂ।
ਤੇਰਾ ਸਦਕਾ ਤੇਰੀ ਸਰਣਿ ॥
I, a dumbed one, speak with your grace, I am a sacrifice to you and under your refuge.
ਤੇਰਾ ਸਦਕਾ, ਤੇਰੀ ਸ਼ਰਨ
ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਭੁਜੰਗ ਪ੍ਰਯਾਤ ਛੰਦ:
ਕੁਪ੍ਰਯੋ ਸੰਜਮੰ ਪਰਮ ਜੋਧਾ ਜੁਝਾਰੰ ॥
ਬੜੇ ਜੁਝਾਰੂ ਯੋਧੇ 'ਸੰਜਮ' ਨੇ ਕ੍ਰੋਧ ਕੀਤਾ ਹੈ।
ਬਡੋ ਗਰਬਧਾਰੀ ਬਡੋ ਨਿਰਬਿਕਾਰੰ ॥
The great warrior Sanjam got infuriated he was proud and vice-less
(ਜੋ) ਵੱਡਾ ਅਭਿਮਾਨੀ ਅਤੇ ਬਹੁਤ ਹੀ ਨਿਰਵਿਕਾਰ ਹੈ।
ਅਨੰਤਾਸਤ੍ਰ ਲੈ ਕੈ ਅਨਰਥੈ ਪ੍ਰਹਾਰ︀ਯੋ ॥
(ਉਸ ਨੇ) ਅਨੰਤ ਅਸਤ੍ਰ ਲੈ ਕੇ 'ਅਨਰਥ' ਨੂੰ ਮਾਰਿਆ ਹੈ।
ਅਨਾਦਤ ਕੇ ਅੰਗ ਕੋ ਛੇਦ ਡਾਰ︀ਯੋ ॥੩੨੫॥
Taking up his innumerable arms, he attacked Anarth and pierced the limbs of Anadat.98.325.
'ਅਨਾਦਤ' ਦੇ ਸ਼ਰੀਰ ਨੂੰ ਵਿੰਨ੍ਹ ਸੁਟਿਆ ਹੈ ॥੩੨੫॥