ਤੇਰੇ ਜੋਰਿ ਕਹਤ ਹੌ ॥
I SPEAK WITH YOUR POWER :
ਤੇਰੇ ਜ਼ੋਰ ਨਾਲ ਕਹਿੰਦਾ ਹਾਂ
ਇਸੋ ਜੁਧੁ ਬੀਤ︀ਯੋ ਕਹਾ ਲੌ ਸੁਨਾਊ ॥
There was such a war to what extent I should described it ?
ਇਸ ਤਰ੍ਹਾਂ ਦਾ ਯੁੱਧ ਹੋਇਆ, (ਮੈਂ) ਕਿਥੋਂ ਤਕ ਕਹਿ ਕੇ ਸੁਣਾਵਾਂ।
ਰਟੋ ਸਹੰਸ ਜਿਹਵਾ ਨ ਤਉ ਅੰਤ ਪਾਊ ॥
If I speak with thousand of tongues, even then I cannot know the end
(ਜੇ) ਹਜ਼ਾਰ ਜੀਭਾਂ ਨਾਲ ਬਿਆਨ ਕਰਾਂ ਤਾਂ ਵੀ ਅੰਤ ਨਹੀਂ ਪਾ ਸਕਦਾ।
ਦਸੰ ਲਛ ਜੁਗ੍ਰਯੰ ਸੁ ਬਰਖੰ ਅਨੰਤੰ ॥
ਦਸ ਲੱਖ ਯੁਗਾਂ ਅਤੇ ਅਨੰਤ ਵਰ੍ਹਿਆਂ ਤਕ
ਭਯੋ ਬੀਰਖੇਤੰ ਕਥੈ ਕਉਣ ਖੰਤੰ ॥੩੨੬॥
The war continued for the years of ten lakh ages and innumerable warriors died.99.326.
ਰਣ-ਭੂਮੀ ਵਿਚ ਯੁੱਧ ਹੁੰਦਾ ਰਿਹਾ। (ਭਲਾ ਇਸ ਦਾ) ਕੌਣ ਕਥਨ ਕਰ ਸਕਦਾ ਹੈ ॥੩੨੬॥