ਤੇਰੇ ਜੋਰ ਸੰਗ ਕਹਤਾ ॥
I UTTER WITH YOUR POWER :
ਤੇਰੇ ਬਲ ਨਾਲ ਕਹਿੰਦਾ ਹਾਂ:
ਭਈ ਅੰਧ ਧੁੰਧੰ ਮਚ︀ਯੋ ਬੀਰ ਖੇਤੰ ॥
There was blind and rash destruction in war
ਭਾਰੀ ਯੁੱਧ ਮਚਿਆ ਹੈ ਅਤੇ ਅੰਧਾ ਧੁੰਧ ਹੋ ਗਈ ਹੈ।
ਨਚੀ ਜੁਗਣੀ ਚਾਰੁ ਚਉਸਠ ਪ੍ਰੇਤੰ ॥
The sixty-four Yoginis and the fiends danced
ਚੌਂਸਠ ਜੋਗਣਾਂ ਅਤੇ ਪ੍ਰੇਤ (ਆ ਕੇ ਯੁੱਧ-ਭੂਮੀ ਵਿਚ) ਚੰਗੀ ਤਰ੍ਹਾਂ ਨਚੇ ਹਨ।
ਨਚੀ ਕਾਲਕਾ ਸ੍ਰੀ ਕਮਖ੍ਰਯਾ ਕਰਾਲੰ ॥
ਭਿਆਨਕ ਕਾਲਿਕਾ ਅਤੇ ਕਮਖ੍ਯਾ ਵੀ ਨਚੀਆਂ ਹਨ।
ਡਕੰ ਡਾਕਣੀ ਜੋਧ ਜਾਗੰਤ ਜ੍ਵਾਲੰ ॥੩੨੭॥
The dreadful Kamakkhya like Kali danced and the Dakinis (Vampires) belched like flames.100.327.
ਡਾਕਣੀਆਂ ਡਕਾਰ ਰਹੀਆਂ ਹਨ ਅਤੇ ਯੁੱਧ ਵਿਚ ਅੱਗ ਨੂੰ ਮਚਾਂਦੀਆਂ ਹਨ ॥੩੨੭॥