ਪ੍ਰਭਾਤੀ ਮਹਲਾ ੫ ਬਿਭਾਸ ॥
Prabhaatee, Fifth Mehl, Bibhaas:
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥
The Lord created the mind, and fashioned the entire body.
ਜਿਸ ਪਰਮਾਤਮਾ ਨੇ (ਤੇਰਾ) ਮਨ ਬਣਾਇਆ, (ਤੇਰਾ) ਸਰੀਰ ਬਣਾਇਆ, ਸਾਜਿਆ = ਪੈਦਾ ਕੀਤਾ।
ਪੰਚ ਤਤ ਰਚਿ ਜੋਤਿ ਨਿਵਾਜਿਆ ॥
From the five elements, He formed it, and infused His Light within it.
(ਮਿੱਟੀ ਹਵਾ ਆਦਿਕ) ਪੰਜ ਤੱਤਾਂ ਦਾ ਪੁਤਲਾ ਬਣਾ ਕੇ (ਉਸ ਨੂੰ ਆਪਣੀ) ਜੋਤਿ ਨਾਲ ਸੋਹਣਾ ਬਣਾ ਦਿੱਤਾ, ਰਚਿ = ਬਣਾ ਕੇ। ਨਿਵਾਜਿਆ = ਸੋਹਣਾ ਬਣਾ ਦਿੱਤਾ।
ਸਿਹਜਾ ਧਰਤਿ ਬਰਤਨ ਕਉ ਪਾਨੀ ॥
He made the earth its bed, and water for it to use.
(ਜਿਸ ਨੇ ਤੈਨੂੰ) ਲੇਟਣ ਵਾਸਤੇ ਧਰਤੀ ਦਿੱਤੀ, (ਜਿਸ ਨੇ ਤੈਨੂੰ) ਵਰਤਣ ਲਈ ਪਾਣੀ ਦਿੱਤਾ, ਸਿਹਜਾ = (ਲੇਟਣ ਵਾਸਤੇ) ਵਿਛੌਣਾ। ਕਉ = ਨੂੰ, ਵਾਸਤੇ।
ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥
Do not forget Him for an instant; serve the Lord of the World. ||1||
ਉਸ ਪਰਮਾਤਮਾ ਨੂੰ ਕਦੇ ਨਾਹ ਭੁਲਾਓ, ਉਸ ਨੂੰ (ਹਰ ਵੇਲੇ) ਸਿਮਰਦੇ ਰਹੋ ॥੧॥ ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਸਾਰਿਗਪਾਨੀ = (ਸਾਰਿਗ = ਧਨੁੱਖ। ਪਾਨੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ) ਪਰਮਾਤਮਾ ॥੧॥
ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥
O mind, serve the True Guru, and obtain the supreme status.
ਹੇ (ਮੇਰੇ) ਮਨ! ਗੁਰੂ ਦੀ ਸਰਨ ਪਿਆ ਰਹੁ (ਇਸ ਤਰ੍ਹਾਂ) ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਨ = ਹੇ ਮਨ! ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ।
ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥
If you remain unattached and unaffected by sorrow and joy, then you shall find the Lord of Life. ||1||Pause||
ਜੇ ਤੂੰ (ਗੁਰੂ ਦੇ ਦਰ ਤੇ ਰਹਿ ਕੇ) ਖ਼ੁਸ਼ੀ ਗ਼ਮੀ ਤੋਂ ਨਿਰਲੇਪ ਟਿਕਿਆ ਰਹੇਂ, ਤਾਂ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਪਏਂਗਾ ॥੧॥ ਰਹਾਉ ॥ ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਰਹਹਿ = (ਜੇ) ਤੂੰ ਟਿਕਿਆ ਰਹੇਂ। ਨਿਰਾਰਾ = ਵੱਖਰਾ। ਪ੍ਰਾਨ ਪਤੇ = ਜਿੰਦ ਦਾ ਮਾਲਕ-ਪ੍ਰਭੂ ॥੧॥ ਰਹਾਉ ॥
ਕਾਪੜ ਭੋਗ ਰਸ ਅਨਿਕ ਭੁੰਚਾਏ ॥
He makes all the various pleasures, clothes and foods for you to enjoy.
ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ (ਕਿਸਮਾਂ ਦੇ) ਕੱਪੜੇ ਵਰਤਣ ਨੂੰ ਦਿੱਤੇ, ਜਿਸ ਨੇ ਤੈਨੂੰ ਅਨੇਕਾਂ ਚੰਗੇ ਚੰਗੇ ਪਦਾਰਥ ਖਾਣ-ਪੀਣ ਨੂੰ ਦਿੱਤੇ, ਕਾਪੜ = ਕੱਪੜੇ। ਭੁੰਚਾਏ = ਖਾਣ ਲਈ ਦੇਂਦਾ ਹੈ।
ਮਾਤ ਪਿਤਾ ਕੁਟੰਬ ਸਗਲ ਬਨਾਏ ॥
He made your mother, father and all relatives.
ਜਿਸ ਨੇ ਤੇਰੇ ਵਾਸਤੇ ਮਾਂ ਪਿਉ ਪਰਵਾਰ (ਆਦਿਕ) ਸਾਰੇ ਸੰਬੰਧੀ ਬਣਾ ਦਿੱਤੇ, ਸਗਲ = ਸਾਰੇ। ਕੁਟੰਬ = ਪਰਵਾਰ।
ਰਿਜਕੁ ਸਮਾਹੇ ਜਲਿ ਥਲਿ ਮੀਤ ॥
He provides sustenance to all, in the water and on the land, O friend.
ਹੇ ਮਿੱਤਰ! ਜਿਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ ਜੀਵਾਂ ਨੂੰ) ਰਿਜ਼ਕ ਅਪੜਾਂਦਾ ਹੈ, ਸਮਾਹੇ = ਸੰਬਾਹੇ, ਅਪੜਾਂਦਾ ਹੈ। ਜਲਿ = ਜਲ ਵਿਚ। ਥਲਿ = ਧਰਤੀ ਉੱਤੇ, ਧਰਤੀ ਵਿਚ। ਮੀਤ = ਹੇ ਮਿੱਤਰ!
ਸੋ ਹਰਿ ਸੇਵਹੁ ਨੀਤਾ ਨੀਤ ॥੨॥
So serve the Lord, forever and ever. ||2||
ਉਸ ਪਰਮਾਤਮਾ ਨੂੰ ਸਦਾ ਹੀ ਸਦਾ ਹੀ ਯਾਦ ਕਰਦੇ ਰਹੋ ॥੨॥ ਨੀਤਾ ਨੀਤ = ਸਦਾ ਹੀ ॥੨॥
ਤਹਾ ਸਖਾਈ ਜਹ ਕੋਇ ਨ ਹੋਵੈ ॥
He shall be your Helper and Support there, where no one else can help you.
ਜਿੱਥੇ ਕੋਈ ਭੀ ਮਦਦ ਨਹੀਂ ਕਰ ਸਕਦਾ, ਪਰਮਾਤਮਾ ਉੱਥੇ (ਭੀ) ਸਾਥੀ ਬਣਦਾ ਹੈ, ਤਹ = ਉੱਥੇ। ਸਖਾਈ = ਸਾਥੀ। ਜਹ = ਜਿੱਥੇ।
ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥
He washes away millions of sins in an instant.
(ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਧੋ ਦੇਂਦਾ ਹੈ। ਕੋਟਿ = ਕ੍ਰੋੜਾਂ। ਅਪ੍ਰਾਧ = ਭੁੱਲਾਂ।
ਦਾਤਿ ਕਰੈ ਨਹੀ ਪਛੋੁਤਾਵੈ ॥
He bestows His Gifts, and never regrets them.
ਉਹ ਪ੍ਰਭੂ (ਸਭ ਜੀਵਾਂ ਨੂੰ) ਦਾਤਾਂ ਦੇਂਦਾ ਰਹਿੰਦਾ ਹੈ, ਕਦੇ (ਇਸ ਗੱਲੋਂ) ਪਛੁਤਾਂਦਾ ਨਹੀਂ। ਪਛਤਾਵੈ = (ਅੱਖਰ 'ਛ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਪਛੁਤਾਵੈ' ਹੈ, ਇੱਥੇ 'ਪਛੋਤਾਵੈ' ਪੜ੍ਹਨਾ ਹੈ) ਅਫ਼ਸੋਸ ਕਰਦਾ।
ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥
He forgives, once and for all, and never asks for one's account again. ||3||
(ਜਿਸ ਪ੍ਰਾਣੀ ਉਤੇ) ਇਕ ਵਾਰੀ ਬਖ਼ਸ਼ਸ਼ ਕਰ ਦੇਂਦਾ ਹੈ, ਉਸ ਨੂੰ (ਉਸ ਦੇ ਲੇਖਾ ਮੰਗਣ ਲਈ) ਫਿਰ ਨਹੀਂ ਸੱਦਦਾ ॥੩॥ ਏਕਾ = ਇਕੋ ਵਾਰੀ। ਬਖਸ = ਬਖ਼ਸ਼ਸ਼, ਮਿਹਰ। ਬਹੁਰਿ = ਮੁੜ। ਬੁਲਾਵੈ = ਸੱਦਦਾ, ਲੇਖਾ ਮੰਗਦਾ ॥੩॥
ਕਿਰਤ ਸੰਜੋਗੀ ਪਾਇਆ ਭਾਲਿ ॥
By pre-ordained destiny, I have searched and found God.
ਪਿਛਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਪਰਮਾਤਮਾ ਨੂੰ ਸਾਧ ਸੰਗਤ ਵਿਚ) ਢੂੰਢ ਕੇ ਲੱਭ ਲਈਦਾ ਹੈ। ਕਿਰਤ = ਪਿਛਲੇ ਕੀਤੇ ਹੋਏ ਕੰਮ। ਸੰਜੋਗ = ਮੇਲ। ਸੰਜੋਗੀ = ਮੇਲ ਅਨੁਸਾਰ। ਕਿਰਤ ਸੰਜੋਗੀ = ਪਿਛਲੇ ਕੀਤੇ ਕਰਮਾਂ ਦੇ ਮਿਲਾਪ ਅਨੁਸਾਰ। ਭਾਲਿ = ਢੂੰਢ ਕੇ।
ਸਾਧਸੰਗਤਿ ਮਹਿ ਬਸੇ ਗੁਪਾਲ ॥
In the Saadh Sangat, the Company of the Holy, the Lord of the World abides.
ਸ੍ਰਿਸ਼ਟੀ ਦਾ ਰੱਖਿਅਕ ਪ੍ਰਭੂ ਸਾਧ ਸੰਗਤ ਵਿਚ ਵੱਸਦਾ ਹੈ। ਗੁਪਾਲ = ਧਰਤੀ ਦੇ ਰੱਖਣਹਾਰ ਪ੍ਰਭੂ।
ਗੁਰ ਮਿਲਿ ਆਏ ਤੁਮਰੈ ਦੁਆਰ ॥
Meeting with the Guru, I have come to Your Door.
ਹੇ ਪ੍ਰਭੂ ਗੁਰੂ ਦੀ ਸਰਨ ਪੈ ਕੇ ਮੈਂ ਤੇਰੇ ਦਰ ਤੇ ਆਇਆ ਹਾਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ।
ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥
O Lord, please bless servant Nanak with the Blessed Vision of Your Darshan. ||4||1||
ਹੇ ਮੁਰਾਰੀ! (ਆਪਣੇ) ਦਾਸ ਨਾਨਕ ਨੂੰ (ਆਪਣਾ) ਦੀਦਾਰ ਬਖ਼ਸ਼ ॥੪॥੧॥ ਮੁਰਾਰਿ = ਹੇ ਮੁਰਾਰੀ! (ਮੁਰ-ਅਰਿ। ਅਰਿ = ਵੈਰੀ। ਮੁਰ ਦੈਂਤ ਦਾ ਵੈਰੀ) ॥੪॥੧॥