ਪ੍ਰਭਾਤੀ ਮਹਲਾ

Prabhaatee, Fifth Mehl:

ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।

ਪ੍ਰਭ ਕੀ ਸੇਵਾ ਜਨ ਕੀ ਸੋਭਾ

Serving God, His humble servant is glorified.

ਪਰਮਾਤਮਾ ਦੀ ਭਗਤੀ ਨਾਲ ਪਰਮਾਤਮਾ ਦੇ ਭਗਤ ਦੀ ਵਡਿਆਈ (ਲੋਕ ਪਰਲੋਕ ਵਿਚ) ਹੁੰਦੀ ਹੈ, ਸੇਵਾ = ਭਗਤੀ।

ਕਾਮ ਕ੍ਰੋਧ ਮਿਟੇ ਤਿਸੁ ਲੋਭਾ

Unfulfilled sexual desire, unresolved anger and unsatisfied greed are eradicated.

ਉਸ ਦੇ ਅੰਦਰੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਮਿਟ ਜਾਂਦੇ ਹਨ।

ਨਾਮੁ ਤੇਰਾ ਜਨ ਕੈ ਭੰਡਾਰਿ

Your Name is the treasure of Your humble servant.

ਹੇ ਪ੍ਰਭੂ! ਤੇਰਾ ਨਾਮ-ਧਨ ਤੇਰੇ ਭਗਤਾਂ ਦੇ ਖ਼ਜ਼ਾਨੇ ਵਿਚ (ਭਰਪੂਰ ਰਹਿੰਦਾ ਹੈ)। ਜਨ ਕੈ ਭੰਡਾਰਿ = ਸੇਵਕਾਂ ਦੇ ਖ਼ਜ਼ਾਨੇ ਵਿਚ।

ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥

Singing His Praises, I am in love with the Blessed Vision of God's Darshan. ||1||

ਹੇ ਪ੍ਰਭੂ! ਤੇਰੇ ਭਗਤ ਤੇਰੇ ਦੀਦਾਰ ਦੀ ਤਾਂਘ ਵਿਚ ਤੇਰੇ ਗੁਣ ਗਾਂਦੇ ਰਹਿੰਦੇ ਹਨ ॥੧॥ ਗਾਵਹਿ = ਗਾਂਦੇ ਹਨ (ਬਹੁ-ਵਚਨ)। ਦਰਸ ਪਿਆਰਿ = ਦਰਸਨ ਦੀ ਤਾਂਘ ਵਿਚ ॥੧॥

ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ

You are known, O God, by Your devotees.

ਹੇ ਪ੍ਰਭੂ! ਆਪਣੀ ਭਗਤੀ (ਆਪਣੇ ਸੇਵਕਾਂ ਨੂੰ) ਤੂੰ ਆਪ ਹੀ ਸਮਝਾਈ ਹੈ, ਪ੍ਰਭ = ਹੇ ਪ੍ਰਭੂ! ਤੁਮਹਿ = ਤੂੰ (ਆਪ ਹੀ)। ਜਨਾਈ = ਸਮਝਾਈ, ਦੱਸੀ।

ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ

Breaking their bonds, You emancipate them. ||1||Pause||

(ਉਹਨਾਂ ਦੀ ਮੋਹ ਦੀ) ਫਾਹੀ ਕੱਟ ਕੇ ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਮਾਇਆ ਦੇ ਮੋਹ ਤੋਂ) ਬਚਾਇਆ ਹੈ ॥੧॥ ਰਹਾਉ ॥ ਕਾਟਿ = ਕੱਟ ਕੇ। ਜੇਵਰੀ = ਮੋਹ ਦੀ ਰੱਸੀ ॥੧॥ ਰਹਾਉ ॥

ਜੋ ਜਨੁ ਰਾਤਾ ਪ੍ਰਭ ਕੈ ਰੰਗਿ

Those humble beings who are imbued with God's Love

ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ, ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ। ਰਾਤਾ = ਰੰਗਿਆ ਹੋਇਆ।

ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ

find peace in God's Congregation.

ਉਹਨਾਂ ਨੇ ਪਰਮਾਤਮਾ ਦੇ (ਚਰਨਾਂ) ਨਾਲ (ਲੱਗ ਕੇ) ਆਤਮਕ ਆਨੰਦ ਪ੍ਰਾਪਤ ਕੀਤਾ। ਕੈ ਸੰਗਿ = ਦੇ ਨਾਲ।

ਜਿਸੁ ਰਸੁ ਆਇਆ ਸੋਈ ਜਾਨੈ

They alone understand this, to whom this subtle essence comes.

(ਪਰ ਉਸ ਆਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ) ਜਿਸ ਮਨੁੱਖ ਨੂੰ ਉਹ ਆਨੰਦ ਆਉਂਦਾ ਹੈ, ਉਹੀ ਉਸ ਨੂੰ ਜਾਣਦਾ ਹੈ। ਰਸੁ = ਸੁਆਦ।

ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥

Beholding it, and gazing upon it, in their minds they are wonderstruck. ||2||

ਉਹ ਮਨੁੱਖ (ਪਰਮਾਤਮਾ ਦਾ) ਦਰਸਨ ਕਰ ਕਰ ਕੇ (ਆਪਣੇ) ਮਨ ਵਿਚ ਵਾਹ ਵਾਹ ਕਰ ਉੱਠਦਾ ਹੈ ॥੨॥ ਪੇਖਿ = ਵੇਖ ਕੇ। ਹੈਰਾਨੈ = ਵਿਸਮਾਦ-ਹਾਲਤ ਵਿਚ ॥੨॥

ਸੋ ਸੁਖੀਆ ਸਭ ਤੇ ਊਤਮੁ ਸੋਇ

They are at peace, the most exalted of all,

ਉਹ ਮਨੁੱਖ ਸੁਖੀ ਹੋ ਜਾਂਦਾ ਹੈ, ਉਹ ਹੋਰ ਸਭਨਾਂ ਨਾਲੋਂ ਸ੍ਰੇਸ਼ਟ ਜੀਵਨ ਵਾਲਾ ਹੋ ਜਾਂਦਾ ਹੈ, ਤੇ = ਤੋਂ। ਸੋਇ = ਉਹ ਹੀ।

ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ

within whose hearts God dwells.

ਜਿਸ (ਮਨੁੱਖ) ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ। ਕੈ ਹ੍ਰਿਦੈ = ਹਿਰਦੇ ਵਿਚ।

ਸੋਈ ਨਿਹਚਲੁ ਆਵੈ ਜਾਇ

They are stable and unchanging; they do not come and go in reincarnation.

ਉਹ ਮਨੁੱਖ ਸਦਾ ਅਡੋਲ ਚਿੱਤ ਰਹਿੰਦਾ ਹੈ, ਉਹ ਕਦੇ ਭਟਕਦਾ ਨਹੀਂ ਫਿਰਦਾ, ਨਿਹਚਲੁ = ਅਡੋਲ-ਚਿੱਤ। ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਭਟਕਦਾ ਨਹੀਂ।

ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥

Night and day, they sing the Glorious Praises of the Lord God. ||3||

ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥ ਅਨਦਿਨੁ = ਹਰ ਰੋਜ਼ ॥੩॥

ਤਾ ਕਉ ਕਰਹੁ ਸਗਲ ਨਮਸਕਾਰੁ

All bow down in humble respect to those

ਹੇ ਭਾਈ! ਉਸ ਮਨੁੱਖ ਦੇ ਅੱਗੇ ਸਾਰੇ ਆਪਣਾ ਸਿਰ ਨਿਵਾਇਆ ਕਰੋ, ਕਉ = ਨੂੰ। ਸਗਲ = ਸਾਰੇ।

ਜਾ ਕੈ ਮਨਿ ਪੂਰਨੁ ਨਿਰੰਕਾਰੁ

whose minds are filled with the Formless Lord.

ਜਿਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ। ਜਾ ਕੈ ਮਨਿ = ਜਿਸ ਦੇ ਮਨ ਵਿਚ।

ਕਰਿ ਕਿਰਪਾ ਮੋਹਿ ਠਾਕੁਰ ਦੇਵਾ

Show mercy unto me, O my Divine Lord and Master.

ਹੇ ਠਾਕੁਰ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ! ਮੇਰੇ ਉਤੇ ਮਿਹਰ ਕਰ, ਮੋਹਿ = ਮੈਨੂੰ, ਮੇਰੇ ਉੱਤੇ। ਠਾਕੁਰ = ਹੇ ਠਾਕੁਰ! ਦੇਵਾ = ਹੇ ਦੇਵ! ਹੇ ਪ੍ਰਕਾਸ਼-ਰੂਪ!

ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥

May Nanak be saved, by serving these humble beings. ||4||2||

(ਤੇਰਾ ਸੇਵਕ) ਨਾਨਕ ਤੇਰੇ ਭਗਤ ਦੀ ਸਰਨ ਵਿਚ ਰਹਿ ਕੇ (ਵਿਕਾਰਾਂ ਤੋਂ) ਬਚਿਆ ਰਹੇ ॥੪॥੨॥ ਉਧਰੈ = (ਵਿਕਾਰਾਂ ਤੋਂ) ਬਚਿਆ ਰਹੇ ॥੪॥੨॥