ਡਖਣੇ ਮਃ

Dakhanay, Fifth Mehl:

ਡਖਣੇ ਪੰਜਵੀਂ ਪਾਤਿਸ਼ਾਹੀ।

ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ

He builds a hut of straw, and the fool lights a fire in it.

ਗ਼ਾਫ਼ਲ ਮਨੁੱਖ ਦਾ ਘਾਹ ਨਾਲ ਬਣਿਆ ਹੋਇਆ ਸਰੀਰ-ਛੱਪਰ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ। ਗਹਡੜੜਾ = (ਸਰੀਰ-) ਛੱਪਰ। ਤ੍ਰਿਣਿ = ਕੱਖ ਨਾਲ। ਛਾਇਆ = ਬਣਿਆ ਹੋਇਆ। ਗਾਫਲ = ਗ਼ਾਫ਼ਲ ਮਨੁੱਖ ਦਾ। ਭਾਹਿ = ਅੱਗ ਵਿਚ, ਤ੍ਰਿਸ਼ਨਾ-ਅੱਗ ਵਿਚ।

ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥

Only those who have such pre-ordained destiny on their foreheads, find Shelter with the Master. ||1||

ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਚੰਗੇ ਭਾਗ ਜਾਗਦੇ ਹਨ, ਉਹਨਾਂ ਨੂੰ ਗੁਰੂ ਦਾ ਸਹਾਰਾ ਮਿਲ ਜਾਂਦਾ ਹੈ (ਤੇ ਉਹ ਤ੍ਰਿਸ਼ਨਾ ਅੱਗ ਤੋਂ ਬਚ ਜਾਂਦੇ ਹਨ) ॥੧॥ ਉਸਤਾਦ = ਗੁਰੂ। ਪਨਾਹਿ = ਓਟ, ਆਸਰਾ, ਸਹਾਰਾ ॥੧॥