ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ

O Nanak, he grinds the corn, cooks it and places it before himself.

ਹੇ ਨਾਨਕ! (ਨਿਆਜ਼ ਆਦਿਕ ਦੇਣ ਲਈ ਸਰਧਾਲੂ ਮੁਸਲਮਾਨ ਆਟਾ) ਪਿਹਾ ਕੇ ਪਕਾ ਕੇ ਖਾਣਾ ਸੰਵਾਰ ਕੇ ਤਿਆਰ ਲਿਆ ਰੱਖਦਾ ਹੈ, ਆਣਿ = ਲਿਆ ਕੇ। ਮਉਜੂਦ = (ਖਾਣ ਲਈ) ਤਿਆਰ।

ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥

But without his True Guru, he sits and waits for his food to be blessed. ||2||

(ਪਰ ਜਦ ਤਕ ਪੀਰ ਆ ਕੇ) ਦੁਆ (ਨਾ ਪੜ੍ਹੇ, ਉਹ) ਬੈਠਾ ਝਾਕਦਾ ਹੈ। (ਤਿਵੇਂ ਮਨੁੱਖ ਅਨੇਕਾਂ ਧਾਰਮਿਕ ਸਾਧਨ ਕਰਦਾ ਹੈ, ਪਰ) ਜਦ ਤਕ ਗੁਰੂ ਨਾਹ ਮਿਲੇ ਮਨੁੱਖ ਰੱਬ ਦੀ ਰਹਿਮਤ ਨੂੰ ਬੈਠਾ ਉਡੀਕਦਾ ਹੈ ॥੨॥ ਦਰੂਦ = ਦੁਆ, ਅਰਦਾਸ {ਮੁਸਲਮਾਨ ਈਦ ਆਦਿਕ ਪਵਿਤ੍ਰ ਦਿਹਾੜੇ ਅੱਲਾ-ਨਿਮਿਤ ਆਪਣੇ ਕਾਜ਼ੀ ਨੂੰ ਚੰਗਾ = ਚੋਖਾ ਖਾਣਾ ਪਕਾ ਕੇ ਭੇਟਾ ਕਰਦੇ ਹਨ। ਕਾਜ਼ੀ ਆ ਕੇ ਪਹਿਲਾਂ ਦਰੂਦ ਪੜ੍ਹਦਾ ਹੈ, ਫਿਰ ਉਹ ਖਾਣਾ ਸ੍ਵੀਕਾਰ ਕਰਦਾ ਹੈ। ਉਸ ਤੋਂ ਪਿਛੋਂ ਘਰ ਵਾਲਿਆਂ ਨੂੰ ਖਾਣ ਨੂੰ ਮਿਲਦਾ ਹੈ। ਜਿਤਨਾ ਚਿਰ ਕਾਜ਼ੀ ਨਾਹ ਆਵੇ, ਘਰ ਦੇ ਅੰਞਾਣੇ-ਸਿਆਣੇ ਪਏ ਝਾਕਦੇ ਹਨ ਤੇ ਉਡੀਕਦੇ ਹਨ। ਤਿਆਰ ਹੋਏ ਖਾਣੇ ਉਹਨਾਂ ਦੇ ਸਾਹਮਣੇ ਪਏ ਰਹਿੰਦੇ ਹਨ, ਪਰ ਉਹਨਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਹੁੰਦੀ। ਇਸੇ ਤਰ੍ਹਾਂ ਜੀਵ ਕਈ ਸਾਧਨ ਪਿਆ ਕਰੇ, ਪਰ ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ ਦੀ ਮੇਹਰ ਦਾ ਦਰ ਨਹੀਂ ਖੁਲ੍ਹਦਾ} ॥੨॥