ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ

O Nanak, the loaves of bread are baked and placed on the plate.

ਹੇ ਨਾਨਕ! (ਜੇ ਕੋਈ ਮਨੁੱਖ ਇਤਨੇ ਹੀ ਗ਼ਰੀਬ ਹਨ ਕਿ ਰਸੋਈ ਚੌਂਕਾ ਆਦਿਕ ਵਰਤਣ ਦੇ ਥਾਂ) ਧਰਤੀ ਉਤੇ ਹੀ ਮੰਨ ਪਕਾ ਲੈਂਦੇ ਹਨ ਤੇ ਥਾਲ ਵਿਚ ਪਾ ਲੈਂਦੇ ਹਨ, ਭੁਸਰੀ = ਗੁੜ ਵਾਲੀ ਰੋਟੀ, ਰੋਟ, ਮੰਨ, ਧਰਤੀ ਤੇ ਪਕਾਈ ਹੋਈ ਰੋਟੀ। {भु = श्रित। भु = ਭੂ, ਧਰਤੀ। श्रित = ਸ਼੍ਰਿਤ, employed, used। ਭੂਸ਼੍ਰਿਤ = ਧਰਤੀ ਦਾ ਆਸਰਾ ਲੈ ਕੇ ਤਿਆਰ ਕੀਤੀ ਹੋਈ} (ਨੋਟ: ਗਰੀਬ ਟੱਪਰੀ-ਵਾਸ ਲੋਕ ਇੱਟ ਆਦਿਕ ਜਾਂ ਬੱਬਰ ਆਦਿਕ ਨੂੰ ਤਪਾ ਕੇ ਹੀ ਰੋਟੀ ਪਕਾ ਲੈਂਦੇ ਹਨ)।

ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥

Those who obey their Guru, eat and are totally satisfied. ||3||

ਜੇ ਉਹਨਾਂ ਨੇ (ਆਪਣੇ) ਗੁਰੂ ਨੂੰ ਖ਼ੁਸ਼ ਕਰ ਲਿਆ ਹੈ (ਜੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਉਹਨਾਂ ਆਪਣੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲਈ ਹੈ) ਤਾਂ ਉਹ ਉਹਨਾਂ ਭੁਸਰੀਆਂ ਨੂੰ ਧਰਤੀ ਉਤੇ ਪਕਾਈਆਂ ਰੋਟੀਆਂ ਨੂੰ ਹੀ ਸੁਆਦ ਨਾਲ ਖਾਂਦੇ ਹਨ (ਭਾਵ, ਗ਼ਰੀਬ ਮਨੁੱਖਾਂ ਨੂੰ ਗ਼ਰੀਬੀ ਵਿਚ ਹੀ ਸੁਖੀ ਜੀਵਨ ਅਨੁਭਵ ਹੁੰਦਾ ਹੈ ਜੇ ਉਹ ਗੁਰੂ ਦੇ ਰਸਤੇ ਤੁਰ ਕੇ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਂਦੇ ਹਨ) ॥੩॥ ਰਜਿ ਰਜਿ = ਰੱਜ ਰੱਜ ਕੇ, ਸੁਆਦ ਨਾਲ ॥੩॥