ਚੌਪਈ ਛੰਦ ॥
CHAUPAI STANZA
ਚੌਪਈ ਛੰਦ:
ਇਹ ਬਿਧਿ ਸਸਤ੍ਰ ਅਸਤ੍ਰ ਬਹੁ ਛੋਰੇ ॥
ਇਸ ਤਰ੍ਹਾਂ ਨਾਲ ਬਹੁਤ ਅਸਤ੍ਰ ਅਤੇ ਸ਼ਸਤ੍ਰ ਛਡੇ ਗਏ ਹਨ।
ਨ੍ਰਿਪ ਬਿਬੇਕ ਕੇ ਭਟ ਝਕਝੋਰੇ ॥
In this way, many warriors of king Vivek were given a jerk and they left their arms and weapons
ਬਿਬੇਕ ਰਾਜੇ ਦੇ ਯੋਧੇ ਝੰਝੋੜ ਦਿੱਤੇ ਗਏ ਹਨ।
ਆਪਨ ਚਲਾ ਨਿਸਰਿ ਤਬ ਰਾਜਾ ॥
ਤਦ ਰਾਜਾ ਆਪ (ਯੁੱਧ ਲਈ) ਨਿਕਲ ਕੇ ਚਲ ਪਿਆ ਹੈ।
ਭਾਤਿ ਭਾਤਿ ਕੇ ਬਾਜਨ ਬਾਜਾ ॥੨੯੧॥
Then the king himself moved and many types of musical instruments were played.64.291.
(ਉਦੋਂ) ਤਰ੍ਹਾਂ ਤਰ੍ਹਾਂ ਦੇ ਵਾਜੇ ਵਜਣ ਲਗ ਗਏ ਹਨ ॥੨੯੧॥
ਦੁਹੁ ਦਿਸਿ ਪੜਾ ਨਿਸਾਨੈ ਘਾਤਾ ॥
ਦੋਹਾਂ ਧਿਰਾਂ ਵਿਚ ਧੌਂਸਿਆਂ ਉਤੇ ਡਗੇ ਵਜੇ ਹਨ।
ਮਹਾ ਸਬਦ ਧੁਨਿ ਉਠੀ ਅਘਾਤਾ ॥
The trumpets sounded form both the sides and there were thundering noises
(ਉਨ੍ਹਾਂ ਦੀ) ਚੋਟ ਨਾਲ ਬਹੁਤ ਭਾਰੀ ਧੁਨ ਉਠੀ ਹੈ।
ਬਰਖਾ ਬਾਣ ਗਗਨ ਗਯੋ ਛਾਈ ॥
ਬਾਣਾਂ ਦੀ ਬਰਖਾ ਆਕਾਸ਼ ਵਿਚ ਛਾ ਗਈ ਹੈ।
ਭੂਤਿ ਪਿਸਾਚ ਰਹੇ ਉਰਝਾਈ ॥੨੯੨॥
The rain of arrows spread on the whole sky and the ghosts and fiends also got entangled.65.292.
ਭੂਤ ਅਤੇ ਪਿਸ਼ਾਚ ਉਲਝ ਗਏ ਹਨ ॥੨੯੨॥
ਝਿਮਿ ਝਿਮਿ ਸਾਰੁ ਗਗਨ ਤੇ ਬਰਖਾ ॥
ਆਕਾਸ਼ ਤੋਂ ਝਿੰਮ ਝਿੰਮ ਕਰਦਾ ਲੋਹਾ (ਲੋਹੇ ਦੇ ਬਾਣ) ਵਰ੍ਹਿਆ ਹੈ।
ਭਲ ਭਲ ਸੁਭਟ ਪਖਰੀਆ ਪਰਖਾ ॥
There was steady rain of iron from the sky and there was testing of the great warriors alongwith it
ਚੰਗੇ ਚੰਗੇ ਯੋਧਿਆਂ ਨੇ ਬਾਣਾਂ ('ਪਖਰੀਆ') ਨੂੰ ਪਰਖਿਆ ਹੈ (ਅਰਥਾਤ ਆਪਣੇ ਉਤੇ ਅਜ਼ਮਾਇਆ ਹੈ)।
ਸਿਮਟੇ ਸੁਭਟ ਅਨੰਤ ਅਪਾਰਾ ॥
ਅਨੰਤ ਅਤੇ ਅਪਾਰ ਸੂਰਮੇ ਇਕੱਠੇ ਹੋ ਗਏ ਹਨ।
ਪਰਿ ਗਈ ਅੰਧ ਧੁੰਧ ਬਿਕਰਾਰਾ ॥੨੯੩॥
The innumerable warriors gathered together and got contracted there was dreadful mist on all the four sides.66.293.
ਭਿਆਨਕ ਡੂੰਘੀ ਧੁੰਧ ਪਸਰ ਗਈ ਹੈ ॥੨੯੩॥
ਨ੍ਰਿਪ ਬਿਬੇਕ ਤਬ ਰੋਸਹਿ ਭਰਾ ॥
ਬਿਬੇਕ ਰਾਜਾ ਗੁੱਸੇ ਨਾਲ ਭਰ ਗਿਆ।
ਸਭ ਸੈਨਾ ਕਹਿ ਆਇਸੁ ਕਰਾ ॥
The king Vivek, getting enraged gave orders to his whole army all those warriors who arrayed themselves in an army
ਸਾਰੀ ਸੈਨਾ ਨੂੰ ਆਦੇਸ਼ ਦੇ ਦਿੱਤਾ।
ਉਮਡੇ ਸੂਰ ਸੁ ਫਉਜ ਬਨਾਈ ॥
(ਜੋ) ਸੂਰਮੇ ਫੌਜ ਬਣਾ ਕੇ ਚੜ੍ਹ ਪਏ ਸਨ,
ਨਾਮ ਤਾਸ ਕਬਿ ਦੇਤ ਬਤਾਈ ॥੨੯੪॥
All those warriors who arrayed themselves in an army rushed forward, the poet now tells their names.67.294.
ਉਨ੍ਹਾਂ ਦੇ ਨਾਂ ਕਵੀ ਦਸਦਾ ਹੈ ॥੨੯੪॥
ਸਿਰੀ ਪਾਖਰੀ ਟੋਪ ਸਵਾਰੇ ॥
ਸਿਰ ਉਤੇ ਟੋਪ ਅਤੇ (ਘੋੜਿਆਂ ਉਤੇ) ਪਾਖਰਾਂ ਪਾਈਆਂ ਹੋਈਆਂ ਹਨ।
ਚਿਲਤਹ ਰਾਗ ਸੰਜੋਵਾ ਡਾਰੇ ॥
The warriors wearing helmets on their heads and armour is on their bodies and
ਲਕ ਦੀਆਂ ਪੇਟੀਆਂ, ਲੋਹੇ ਦੇ ਦਸਤਾਨੇ ('ਰਾਗ') ਅਤੇ ਕਵਚ ਪਾਏ ਹੋਏ ਹਨ।
ਚਲੇ ਜੁਧ ਕੇ ਕਾਜ ਸੁ ਬੀਰਾ ॥
ਯੁੱਧ ਦੇ ਕਾਰਜ ਲਈ ਸੂਰਮੇ ਚਲ ਪਏ ਹਨ।
ਸੂਖਤ ਭਯੋ ਨਦਨ ਕੋ ਨੀਰਾ ॥੨੯੫॥
Bedecked with various kinds of arms and weapons, marched for fighting the water of the streams dried up in fear.68.295.
(ਡਰ ਦੇ ਮਾਰੇ) ਨਦੀਆਂ ਦਾ ਜਲ ਸੁਕ ਗਿਆ ਹੈ ॥੨੯੫॥