ਸ੍ਰੀ ਭਗਵਤੀ ਛੰਦ

SHRI BHAGVATI STANZA

ਸ੍ਰੀ ਭਗਵਤੀ ਛੰਦ:

ਕਿ ਸੰਬਾਹ ਉਠੇ

ਯੋਧੇ ਉਠ ਪਏ ਹਨ (ਅਰਥਾਂਤਰ-ਵਿਵਾਦ ਛਿੜ ਪਿਆ ਹੈ)

ਕਿ ਸਾਵੰਤ ਜੁਟੇ

The arms arose, the warriors fought

ਬਲਵਾਨ ਸੂਰਮੇ (ਯੁੱਧ ਵਿਚ) ਜੁਟ ਗਏ ਹਨ।

ਕਿ ਨੀਸਾਣ ਹੁਕੇ

ਧੌਂਸੇ ਗੂੰਜਦੇ ਹਨ,

ਕਿ ਬਾਜੰਤ੍ਰ ਧੁਕੇ ॥੨੬੮॥

The trumpets and other musical instruments were played.41.268.

ਵਾਜੇ ਧੁਕ ਧੁਕ ਕਰਦੇ ਹਨ ॥੨੬੮॥

ਕਿ ਬੰਬਾਲ ਨੇਜੇ

ਨੇਜ਼ਿਆਂ ਦੇ ਬੰਬਲ (ਅਰਥਾਤ ਝਾਲਰਾਂ)

ਕਿ ਜੰਜ੍ਵਾਲ ਤੇਜੇ

The lances with tassels were lustrous like fire-flames

ਅੱਗ ਦੀਆਂ ਪ੍ਰਚੰਡ ਲਾਟਾਂ (ਮਾਲੂਮ ਹੁੰਦੀਆਂ ਹਨ)।

ਕਿ ਸਾਵੰਤ ਢੂਕੇ

ਸੂਰਮੇ (ਇਕ ਦੂਜੇ ਦੇ ਨੇੜੇ) ਢੁਕ ਰਹੇ ਹਨ

ਕਿ ਹਾ ਹਾਇ ਕੂਕੇ ॥੨੬੯॥

The warriors taking them began to fight with one another and there was lamentation.42.269.

ਅਤੇ (ਮੂੰਹ ਤੋਂ) 'ਹਾ ਹਾਇ' ਕੂਕ ਰਹੇ ਹਨ ॥੨੬੯॥

ਕਿ ਸਿੰਧੂਰ ਗਜੇ

ਸਿੰਧੂਰੇ ਹੋਏ (ਹਾਥੀ) ਗਜਦੇ ਹਨ,

ਕਿ ਤੰਦੂਰ ਬਜੇ

The elephants trumpetted, the musical instruments were played

ਛੋਟੇ ਢੋਲ ਵਜਦੇ ਹਨ,

ਕਿ ਸੰਬਾਹ ਜੁਟੇ

ਯੋਧੇ (ਆਪਸ ਵਿਚ) ਜੁਟ ਗਏ ਹਨ,

ਕਿ ਸੰਨਾਹ ਫੁਟੇ ॥੨੭੦॥

The warriors fought and the armours werr torn.43.270.

ਕਵਚ ਫੁਟ ਰਹੇ ਹਨ ॥੨੭੦॥

ਕਿ ਡਾਕੰਤ ਡਉਰੂ

ਡੌਰੇ ਡਕ ਡਕ ਕਰ ਕੇ ਬੋਲਦੇ ਹਨ,

ਕਿ ਭ੍ਰਾਮੰਤ ਭਉਰੂ

The tabors were played the Bhairavas wandered in the battlefield

ਘੋੜੇ ('ਭਉਰੂ') ਭਰਮਦੇ ਫਿਰਦੇ ਹਨ।

ਕਿ ਆਹਾੜਿ ਡਿਗੇ

ਯੁੱਧਭੂਮੀ ਵਿਚ (ਸੂਰਮੇ) ਡਿਗ ਰਹੇ ਹਨ,

ਕਿ ਰਾਕਤ੍ਰ ਭਿਗੇ ॥੨੭੧॥

And the warriors saturated with blood fell in the fighting.44.271.

ਲਹੂ ਨਾਲ ਭਿਜੇ ਹੋਏ ਹਨ ॥੨੭੧॥

ਕਿ ਚਾਮੁੰਡ ਚਰਮੰ

ਚਾਮੁੰਡਾ (ਦੇਵੀ ਨੂੰ) ਢਾਲ ਬਣਾ ਕੇ

ਕਿ ਸਾਵੰਤ ਧਰਮੰ

Decorated with arms and weapons,

(ਅਰਥਾਤ ਉਸ ਦੀ ਸਰਪ੍ਰਸਤੀ ਪ੍ਰਾਪਤ ਕਰ ਕੇ) ਸ਼ੂਰਵੀਰ ਆਪਣਾ ਧਰਮ (ਨਿਭਾਉਂਦੇ ਹਨ)

ਕਿ ਆਵੰਤ ਜੁਧੰ

ਸ਼ਸਤ੍ਰ ਸਜਾ ਕੇ

ਕਿ ਸਾਨਧ ਬਧੰ ॥੨੭੨॥

The warriors like Chamuda came to the war-arena.45.272.

ਯੁੱਧ-ਭੂਮੀ ਵਿਚ ਆਉਂਦੇ ਹਨ ॥੨੭੨॥

ਕਿ ਸਾਵੰਤ ਸਜੇ

ਮਹਾਨ ਯੋਧੇ (ਸ਼ਸਤ੍ਰਾਂ ਨਾਲ ਪੂਰੀ ਤਰ੍ਹਾਂ) ਸਜੇ ਹੋਏ ਹਨ,

ਕਿ ਨੀਸਾਣ ਬਜੇ

The warriors were decorated and the trumpets were sounded

ਨਗਾਰੇ ਵਜਦੇ ਹਨ,

ਕਿ ਜੰਜ੍ਵਾਲ ਕ੍ਰੋਧੰ

ਕ੍ਰੋਧ ਰੂਪ ਜਵਾਲਾ (ਦੀਆਂ ਲਪਟਾਂ ਨਿਕਲਦੀਆਂ ਹਨ)

ਕਿ ਬਿਸਾਰਿ ਬੋਧੰ ॥੨੭੩॥

The fighters were enraged like fire and they were not even slightly in senses.46.273.

ਜਿਸ ਨਾਲ ਅਕਲ ਗਵਾਚ ਜਾਂਦੀ ਹੈ ॥੨੭੩॥

ਕਿ ਆਹਾੜ ਮਾਨੀ

(ਯੋਧੇ) ਯੁੱਧ ਨੂੰ (ਇੰਜ) ਮੰਨਦੇ ਹਨ

ਕਿ ਜ︀ਯੋਂ ਮਛ ਪਾਨੀ

The warriors were pleased in the war like the fish in water

ਜਿਉਂ ਮੱਛੀ ਪਾਣੀ (ਨੂੰ ਮੰਨਦੀ ਹੈ)।

ਕਿ ਸਸਤ੍ਰਾਸਤ੍ਰ ਬਾਹੈ

ਸ਼ਸਤ੍ਰ ਅਤੇ ਅਸਤ੍ਰ ਚਲਾਉਂਦੇ ਹਨ

ਕਿ ਜ︀ਯੋਂ ਜੀਤ ਚਾਹੈ ॥੨੭੪॥

They were striking blows with their arms and weapons, desirous of getting victorious.47.274.

ਜਿਵੇਂ ਕਿ ਜਿਤ ਚਾਹੁੰਦੇ ਹਨ ॥੨੭੪॥

ਕਿ ਸਾਵੰਤ ਸੋਹੇ

ਸੂਰਵੀਰ (ਇਸ ਤਰ੍ਹਾਂ) ਸ਼ੋਭਾ ਪਾ ਰਹੇ ਹਨ

ਕਿ ਸਾਰੰਗ ਰੋਹੇ

The bows are infuriated

(ਮਾਨੋ) ਸ਼ੇਰ ਗੁੱਸੇ ਵਿਚ ਹੋਵੇ।

ਕਿ ਸਸਤ੍ਰਾਸਤ੍ਰ ਬਾਹੇ

ਸ਼ਸਤ੍ਰ ਅਤੇ ਅਸਤ੍ਰ ਚਲਾਉਂਦੇ ਹਨ

ਭਲੇ ਸੈਣ ਗਾਹੇ ॥੨੭੫॥

The warriors are looking splendid and they are destroying the army.48.275.

ਅਤੇ ਚੰਗੀ ਤਰ੍ਹਾਂ ਨਾਲ ਸੈਨਾ ਨੂੰ ਗਾਹ ਰਹੇ ਹਨ ॥੨੭੫॥

ਕਿ ਭੈਰਉ ਭਭਕੈ

ਭੈਰੋਂ ਭਭਕ ਰਿਹਾ ਹੈ।

ਕਿ ਕਾਲੀ ਕੁਹਕੈ

The goddess Kali is laughing, the Bhairavas are thundering and holding their vassels in the hands,

ਕਾਲੀ ਕਿਲਕਾਰੀਆਂ ਮਾਰਦੀ ਹੈ।

ਕਿ ਜੋਗਨ ਜੁਟੀ

ਜੋਗਣਾਂ ਜੁਟੀਆਂ ਹੋਈਆਂ ਹਨ

ਕਿ ਲੈ ਪਤ੍ਰ ਟੁਟੀ ॥੨੭੬॥

The Yoginis have gathered together for drinking blood.49.276.

ਅਤੇ (ਖੋਪਰੀਆਂ ਦੇ) ਬਰਤਨ ਨਾਲ ਟੁਟ ਕੇ ਪੈ ਗਈਆਂ ਹਨ ॥੨੭੬॥

ਕਿ ਦੇਵੀ ਦਮਕੇ

ਦੇਵੀ ਲਿਸ਼ਕਦੀ ਹੈ,

ਕਿ ਕਾਲੀ ਕੁਹਕੇ

The goddess is resplendent and the goddess Kali is shouting,

ਕਾਲੀ ਕਿਲਕਾਰੀਆਂ ਮਾਰਦੀ ਹੈ।

ਕਿ ਭੈਰੋ ਭਕਾਰੈ

ਭੈਰੋਂ ਲਲਕਾਰ ਰਹੀ ਹੈ,

ਕਿ ਡਉਰੂ ਡਕਾਰੈ ॥੨੭੭॥

The Bhairvas are thundering and are sounding their tabors.50.277.

ਡੌਰੂ ਡੁਕ ਡੁਕ ਕਰ ਕੇ ਵਜ ਰਹੇ ਹਨ ॥੨੭੭॥

ਕਿ ਬਹੁ ਸਸਤ੍ਰ ਬਰਖੇ

ਬਹੁਤ ਸ਼ਸਤ੍ਰਾਂ ਦੀ ਬਰਖਾ ਹੋ ਰਹੀ ਹੈ,

ਕਿ ਪਰਮਾਸਤ੍ਰ ਕਰਖੇ

There is shower of weapons and the dreadful arms are crackling

ਪਰਮ ਅਸਤ੍ਰ (ਧਨੁਸ਼ ਬਾਣ) ਖਿਚੇ ਜਾ ਰਹੇ ਹਨ।

ਕਿ ਦਈਤਾਸਤ੍ਰ ਛੁਟੇ

ਦੈਂਤ ਅਸਤ੍ਰ ਚਲ ਰਹੇ ਹਨ,

ਦੇਵਾਸਤ੍ਰ ਮੁਕੇ ॥੨੭੮॥

The arms of the demons are being discharged from one side and the arms of gods are being used form the other side.51.278.

ਦੇਵ ਅਸਤ੍ਰ ਮੁਕ ਗਏ ਹਨ ॥੨੭੮॥

ਕਿ ਸੈਲਾਸਤ੍ਰ ਸਾਜੇ

(ਸੂਰਮਿਆਂ ਨੇ) ਸੈਲ (ਪੱਥਰ) ਅਸਤ੍ਰ ਸਜਾ ਲਏ ਹਨ,

ਕਿ ਪਉਨਾਸਤ੍ਰ ਬਾਜੇ

ਹਵਾ ਦੇ ਅਸਤ੍ਰ ਚਲ ਰਹੇ ਹਨ,

ਕਿ ਮੇਘਾਸਤ੍ਰ ਬਰਖੇ

ਮੇਘ ਅਸਤ੍ਰ ਵਰ੍ਹ ਰਹੇ ਹਨ,

ਕਿ ਅਗਨਾਸਤ੍ਰ ਕਰਖੇ ॥੨੭੯॥

The Shailastras, Pavanastras and Meghastras are being showered and the fire-arms are crackling.52.279.

ਅਗਨ ਅਸਤ੍ਰਾਂ ਨੂੰ ਖਿਚਿਆ ਜਾ ਰਿਹਾ ਹੈ ॥੨੭੯॥

ਕਿ ਹੰਸਾਸਤ੍ਰ ਛੁਟੇ

ਹੰਸ ਅਸਤ੍ਰ ਛੁਟ ਰਹੇ ਹਨ,

ਕਿ ਕਾਕਸਤ੍ਰ ਤੁਟੇ

ਕਾਕ ਅਸਤ੍ਰ ਟੁਟ ਰਹੇ ਹਨ,

ਕਿ ਮੇਘਾਸਤ੍ਰ ਬਰਖੇ

ਮੇਘ ਅਸਤ੍ਰ ਵਰ੍ਹ ਰਹੇ ਹਨ,

ਕਿ ਸੂਕ੍ਰਾਸਤ੍ਰੁ ਕਰਖੇ ॥੨੮੦॥

The Hansastras, Kakastras and Meghastras are being showered and the Shukarastras are crackling.53.280.

ਸੂਕ੍ਰ ਅਸਤ੍ਰ ਖਿਚੇ ਜਾ ਰਹੇ ਹਨ ॥੨੮੦॥

ਕਿ ਸਾਵੰਤ੍ਰ ਸਜੇ

ਸਾਵੰਤ ਸਜੇ ਹੋਏ ਹਨ,

ਕਿ ਬ੍ਰਯੋਮਾਸਤ੍ਰ ਗਜੇ

ਆਕਾਸ਼ ਵਿਚ ਅਸਤ੍ਰ ਗਜ ਰਹੇ ਹਨ,

ਕਿ ਜਛਾਸਤ੍ਰ ਛੁਟੇ

ਯਕਸ਼ ਅਸਤ੍ਰ ਚਲ ਰਹੇ ਹਨ,

ਕਿ ਕਿੰਨ੍ਰਾਸਤ੍ਰ ਮੁਕੇ ॥੨੮੧॥

The warriors are bedecked, the Vyomastras are thundering the Yakshastras are being discharged and the Kinnarastras are getting exhausted.54.281.

ਕਿੰਨਰ ਅਸਤ੍ਰ ਮੁਕ ਗਏ ਹਨ ॥੨੮੧॥

ਕਿ ਗੰਧ੍ਰਾਬਸਾਤ੍ਰ ਬਾਹੈ

ਗੰਧਰਬ ਅਸਤ੍ਰ ਚਲਾਏ ਜਾ ਰਹੇ ਹਨ,

ਕਿ ਨਰ ਅਸਤ੍ਰ ਗਾਹੈ

The Gandharvastras are being discharged and the Narastras are also being used

ਨਰ ਅਸਤ੍ਰਾਂ ਨੂੰ ਗਾਹਿਆ ਜਾ ਰਿਹਾ ਹੈ,

ਕਿ ਚੰਚਾਲ ਨੈਣੰ

(ਯੋਧਿਆਂ ਦੀਆਂ) ਅੱਖਾਂ ਚੰਚਲ ਹੋ ਰਹੀਆਂ ਹਨ,

ਕਿ ਮੈਮਤ ਬੈਣੰ ॥੨੮੨॥

The eyes of all the warriors are restless and all are uttering,”I”.55.282.

ਸ਼ਰਾਬ ਦੇ ਨਸ਼ੇ ਵਿਚ ਬੋਲ ਰਹੇ ਹਨ ॥੨੮੨॥

ਕਿ ਆਹਾੜਿ ਡਿਗੈ

ਰਣ-ਭੂਮੀ ਵਿਚ (ਸੂਰਮੇ) ਡਿਗ ਰਹੇ ਹਨ,

ਕਿ ਆਰਕਤ ਭਿਗੈ

(ਲਹੂ ਦੀ) ਲਾਲੀ ਨਾਲ ਗੜੁਚ ਹਨ,

ਕਿ ਸਸਤ੍ਰਾਸਤ੍ਰ ਬਜੇ

ਸ਼ਸਤ੍ਰ ਅਤੇ ਅਸਤ੍ਰ (ਆਪਸ ਵਿਚ) ਵਜ ਰਹੇ ਹਨ,

ਕਿ ਸਾਵੰਤ ਗਜੇ ॥੨੮੩॥

The warriors saturated with blood have fallen in the war-arena and with the sounds of arms weapons, the warriors are also thundering.56.283.

ਸੂਰਮੇ ਗਜ ਰਹੇ ਹਨ ॥੨੮੩॥

ਕਿ ਆਵਰਤ ਹੂਰੰ

ਹੂਰਾਂ (ਯੋਧਿਆਂ ਨੂੰ) ਘੇਰਾ ਪਾ ਰਹੀਆਂ ਹਨ,

ਕਿ ਸਾਵਰਤ ਪੂਰੰ

ਕਤਲਗਾਹ ('ਸਾਵਰਤ') ਭਰ ਗਈ ਹੈ, (ਅਰਥਾਂਤਰ: ਸੂਰਮਿਆਂ ਨੂੰ ਪੂਰੀ ਤਰ੍ਹਾਂ ਹੂਰਾਂ ਨੇ ਘੇਰ ਲਿਆ ਹੈ)

ਫਿਰੀ ਐਣ ਗੈਣੰ

(ਹੂਰਾਂ) ਸਾਰੇ ਆਕਾਸ਼ ਵਿਚ ਘੁੰਮ ਰਹੀਆਂ ਹਨ।

ਕਿ ਆਰਕਤ ਨੈਣੰ ॥੨੮੪॥

The groups of the red-eyed heavenly damsels are roaming in the sky for the warriors.57.284.

ਉਨ੍ਹਾਂ ਦੀਆਂ ਅੱਖਾਂ (ਪ੍ਰੇਮ ਰੰਗ ਵਿਚ) ਲਾਲ ਹਨ ॥੨੮੪॥

ਕਿ ਪਾਵੰਗ ਪੁਲੇ

ਪੌਣ ਦੀ ਗਤੀ ਵਾਲੇ ਘੋੜੇ ('ਪਾਵੰਗ') ਕੁਦ ਰਹੇ ਹਨ,

ਕਿ ਸਰਬਾਸਤ੍ਰ ਖੁਲੇ

ਸਾਰੇ ਅਸਤ੍ਰ ਖੁਲ੍ਹ ਗਏ ਹਨ।

ਕਿ ਹੰਕਾਰਿ ਬਾਹੈ

ਹੰਕਾਰ ਨਾਲ ਭਰੇ ਹੋਏ (ਸੂਰਮੇ) ਚਲਾਂਦੇ ਹਨ,

ਅਧੰ ਅਧਿ ਲਾਹੈ ॥੨੮੫॥

The horses in flocks are roaming hither and thither and the warriors in their anger, are segmenting them.58.285.

(ਦੁਸ਼ਮਨ ਨੂੰ) ਅਧੋ ਅਧ ਵਢ ਸੁਟਦੇ ਹਨ ॥੨੮੫॥

ਛੁਟੀ ਈਸ ਤਾਰੀ

ਸ਼ਿਵ ਦੀ ਸਮਾਧੀ ਖੁਲ੍ਹ ਗਈ ਹੈ

ਕਿ ਸੰਨ︀ਯਾਸ ਧਾਰੀ

ਜਿਸ ਨੇ ਸੰਨਿਆਸ ਧਾਰਨ ਕੀਤਾ ਹੋਇਆ ਸੀ।

ਕਿ ਗੰਧਰਬ ਗਜੇ

ਗੰਧਰਬ ਗਜ ਰਹੇ ਹਨ,

ਕਿ ਬਾਦ੍ਰਿਤ ਬਜੇ ॥੨੮੬॥

The meditation of the great Sannyasi Shiva has been broken and even he is listening to the thundering of Gandharvas and the playing of the musical instruments.59.286.

ਵਾਜੇ ਵਜ ਰਹੇ ਹਨ ॥੨੮੬॥

ਕਿ ਪਾਪਾਸਤ੍ਰ ਬਰਖੇ

ਪਾਪ ਅਸਤ੍ਰਾਂ ਦੀ ਬਰਖਾ ਹੋ ਰਹੀ ਹੈ,

ਕਿ ਧਰਮਾਸਤ੍ਰ ਕਰਖੇ

The voice of the shower of Papastras (the sinful arms) and the crackling of Dharmastras (the arms of Dharma) is being heard

ਧਰਮ ਅਸਤ੍ਰ ਕਸੇ ਜਾ ਰਹੇ ਹਨ,

ਅਰੋਗਾਸਤ੍ਰ ਛੁਟੇ

ਅਰੋਗ ਅਸਤ੍ਰ ਛੁਟ ਰਹੇ ਹਨ,

ਸੁ ਭੋਗਾਸਤ੍ਰ ਸੁਟੇ ॥੨੮੭॥

Arogastras (the health arms) and Bhogastras (the pleasure arms) are also being discharged.60.287.

ਭੋਗ ਅਸਤ੍ਰਾਂ ਨੂੰ (ਵੈਰੀ ਸੈਨਾ ਉਤੇ) ਸੁਟਿਆ ਜਾ ਰਿਹਾ ਹੈ ॥੨੮੭॥

ਬਿਬਾਦਾਸਤ੍ਰ ਸਜੇ

ਬਿਬਾਦ ਅਸਤ੍ਰ ਸਜ ਗਏ ਹਨ,

ਬਿਰੋਧਾਸਤ੍ਰ ਬਜੇ

Vivadastras (arms of dispute) and Virodhastras (arms of opposition),

ਬਿਰੋਧ ਅਸਤ੍ਰ ਵਜ ਰਹੇ ਹਨ,

ਕੁਮੰਤ੍ਰਾਸਤ੍ਰ ਛੁਟੇ

ਕੁਮੰਤ੍ਰ ਅਸਤ੍ਰ ਛੁਟ ਰਹੇ ਹਨ,

ਸਮੁੰਤ੍ਰਾਸਤ੍ਰ ਟੁਟੇ ॥੨੮੮॥

Kumantrastra (arms of bad spells and Sumantrastras (arms of auspicious spells were shot and then burst.61.288.

ਸੁਮੰਤ੍ਰ ਅਸਤ੍ਰ ਟੁਟ ਰਹੇ ਹਨ ॥੨੮੮॥

ਕਿ ਕਾਮਾਸਤ੍ਰ ਛੁਟੇ

ਕਾਮ ਅਸਤ੍ਰ ਛੁਟ ਰਹੇ ਹਨ,

ਕਰੋਧਾਸਤ੍ਰ ਤੁਟੇ

ਕ੍ਰੋਧ ਅਸਤ੍ਰ ਟੁਟ ਰਹੇ ਹਨ,

ਬਿਰੋਧਾਸਤ੍ਰ ਬਰਖੇ

ਬਿਰੋਧ ਅਸਤ੍ਰ ਵਰ੍ਹ ਰਹੇ ਹਨ,

ਬਿਮੋਹਾਸਤ੍ਰ ਕਰਖੇ ॥੨੮੯॥

Kamastras (arms of lust), Karodhastras (the arms of anger) and Virodhastras (arms of opposition) were shwered and Vimohastras (arms of detachment) crackled.62.289.

ਬਿਮੋਹ ਅਸਤ੍ਰ ਕਸੇ ਜਾ ਰਹੇ ਹਨ ॥੨੮੯॥

ਚਰਿਤ੍ਰਾਸਤ੍ਰ ਛੁਟੇ

ਚਰਿਤ੍ਰ ਅਸਤ੍ਰ ਛੁਟ ਰਹੇ ਹਨ,

ਕਿ ਮੋਹਾਸਤ੍ਰ ਜੁਟੇ

Charitrastras (arms of conduct) were shot, the Mogastrass (the arms of attachment) collided,

ਮੋਹ ਅਸਤ੍ਰ ਜੁਟੇ ਹੋਏ ਹਨ,

ਕਿ ਤ੍ਰਾਸਾਸਤ੍ਰ ਬਰਖੇ

ਤ੍ਰਾਸ ਅਸਤ੍ਰਾਂ ਦੀ ਬਰਖਾ ਹੋ ਰਹੀ ਹੈ,

ਕਿ ਕ੍ਰੋਧਾਸਤ੍ਰ ਕਰਖੇ ॥੨੯੦॥

The Trasastras (the arms of fear) rained and Krodhastras (arms of anger) crackled.63.290.

ਕ੍ਰੋਧ ਅਸਤ੍ਰ ਖਿਚੇ ਜਾ ਰਹੇ ਹਨ ॥੨੯੦॥