ਡਖਣੇ ਮਃ ੫ ॥
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥
I have become the throne for my Beloved Lord King.
ਹੇ ਮੇਰੇ ਪਤੀ ਪਾਤਿਸ਼ਾਹ! ਮੈਂ (ਤੇਰੇ ਬੈਠਣ ਲਈ) ਆਪਣੇ ਹਿਰਦੇ ਨੂੰ ਤਖ਼ਤ ਬਣਾਇਆ ਹੈ। ਮੂ = ਮੈਂ, ਮੇਰਾ ਹਿਰਦਾ, ਮੇਰਾ ਆਪਣਾ ਆਪ। ਮਹਿੰਜੇ = ਮੇਰੇ। ਪਿਰੀ ਪਾਤਿਸਾਹ = ਹੇ ਮੇਰੇ ਪਤੀ! ਹੇ ਪਾਤਿਸ਼ਾਹ!
ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥
If You place Your foot on me, I blossom forth like the lotus flower. ||1||
ਜਦੋਂ ਤੂੰ ਆਪਣੇ ਚਰਨ ਮੇਰੇ ਹਿਰਦੇ-ਤਖ਼ਤ ਨਾਲ ਛੁਹਾਂਦਾ ਹੈਂ, ਮੈਂ ਕੌਲ ਫੁੱਲ ਵਾਂਗ ਖਿੜ ਪੈਂਦਾ ਹਾਂ ॥੧॥ ਪਾਵ = ਚਰਨ। ਕੋਲਿ = ਨੇੜੇ। ਮਿਲਾਵੇ = ਛੁਹਾਵੇਂ। ਕਵਲ ਜਿਵੈ = ਕੌਲ ਫੁੱਲ ਵਾਂਗ। ਬਿਗਸਾਵਦੋ = ਮੈਂ ਖਿੜ ਪੈਂਦਾ ਹਾਂ ॥੧॥