ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥
If my Beloved becomes hungry, I will become food, and place myself before Him.
ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ ਮਿਟਾਣ ਲਈ ਮੇਰਾ ਆਪਾ-ਭਾਵ ਸਲੂਣਾ ਬਣ ਜਾਏ। ਸੰਦੜੀ = ਦੀ। ਪਿਰੀਆ ਸੰਦੜੀ ਭੁਖ = ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ (ਮਿਟਾਣ ਲਈ)। ਥੀ ਵਿਥਰਾ = ਹੋ ਜਾਵਾਂ। ਮੂ = ਮੈਂ, ਮੇਰਾ ਆਪਾ-ਭਾਵ। ਲਾਵਣ = ਸਲੂਣਾ।
ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥
I may be crushed, again and again, but like sugarcane, I do not stop yielding sweet juice. ||2||
ਮੈਂ ਅਜੇਹੀ ਗੰਨੇ ਦੀ ਮਿਠਾਸ ਬਣਨਾ ਸਿੱਖ ਲਵਾਂ ਕਿ (ਗੰਨੇ ਨੂੰ) ਮੁੜ ਮੁੜ ਪੀਤਿਆਂ ਭੀ ਨਾਹ ਮੁੱਕੇ (ਭਾਵ, ਮੈਂ ਆਪਾ-ਭਾਵ ਮਿਟਾ ਦਿਆਂ, ਤੇ ਆਪਾ ਵਾਰਦਿਆਂ ਕਦੇ ਅੱਕਾਂ ਨਾਹ, ਰੱਜਾਂ ਨਾਹ) ॥੨॥ ਜਾਣੁ = ਮੈਂ ਜਾਣ ਲਵਾਂ, ਮੈਂ ਬਣਨਾ ਸਿੱਖ ਲਵਾਂ। ਮਿਠਾਈ ਇਖ = ਗੰਨੇ ਦੀ ਮਿਠਾਸ। ਬੇਈ ਪੀੜੇ = ਮੁੜ ਮੁੜ ਪੀੜਿਆਂ। ਨਾ ਹੁਟੈ = ਨਾਹ ਮੁੱਕੇ ॥੨॥