ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥
Break off your love with the cheaters; realize that it is a mirage.
ਦੁਨੀਆ ਦਾ ਮੋਹ ਚੰਗੀ ਤਰ੍ਹਾਂ ਤੋੜ ਦੇ, (ਇਸ ਦੁਨੀਆ ਨੂੰ) ਧੂਏਂ ਦਾ ਪਹਾੜ ਸਮਝ। ਠਗਾ ਨੀਹੁ = ਠੱਗ ਦਾ ਪਿਆਰ, ਦੁਨੀਆ ਦਾ ਮੋਹ। ਮਤ੍ਰੋੜਿ = ਚੰਗੀ ਤਰ੍ਹਾਂ ਤੋੜ ਦੇ। ਗੰਧ੍ਰਬਾ ਨਗਰੀ = ਧੂਏਂ ਦਾ ਪਹਾੜ, ਛਲ। ਜਾਣੁ = ਸਮਝ।
ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥
Your pleasure lasts for only two moments; this traveller wanders through countless homes. ||3||
(ਦੁਨੀਆ ਦਾ) ਦੋ ਘੜੀਆਂ ਦਾ ਸੁਖ (ਮਾਣਿਆਂ) ਇਸ ਜੀਵ-ਰਾਹੀ ਨੂੰ ਅਨੇਕਾਂ ਜੂਨਾਂ (ਵਿਚ ਭਟਕਣਾ ਪੈਂਦਾ ਹੈ) ॥੩॥ ਡੂਇ = ਦੋ। ਸੁਖ ਘਟਾਊ ਡੂਇ = ਦੋ ਘੜੀਆਂ ਦਾ ਸੁਖ (ਮਾਣਿਆਂ)। ਪੰਧਾਣੂ = ਰਾਹੀ (-ਜੀਵ)। ਘਣੇ = ਅਨੇਕਾਂ। ਘਰ = ਜੂਨਾਂ ॥੩॥