ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥
Kabeer, if you must rob and plunder, then plunder the plunder of the Lord's Name.
ਹੇ ਕਬੀਰ! ('ਦੁਨੀਆ' ਦੀ ਖ਼ਾਤਰ ਕੀਹ ਭਟਕ ਰਿਹਾ ਹੈਂ? ਵੇਖ) ਪਰਮਾਤਮਾ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ, ਜੇ ਇਕੱਠਾ ਕਰਨਾ ਹੈ ਤਾਂ ਇਹ ਨਾਮ-ਧਨ ਇਕੱਠਾ ਕਰ। ਲੂਟਨਾ ਹੈ = ਜੇ ਦਬਾ ਦਬਾ ਸਾਂਭਣਾ ਹੈ, ਜੇ ਇਕੱਠਾ ਕਰਨਾ ਹੈ। ਤ = ਤਾਂ। ਲੂਟਿ ਲੈ = ਇਕੱਠਾ ਕਰ ਲੈ। ਰਾਮ ਨਾਮ ਹੈ ਲੂਟਿ = ਪਰਮਾਤਮਾ ਦੇ ਨਾਮ ਦੀ ਲੁੱਟ ਪਈ ਹੋਈ ਹੈ, ਪ੍ਰਭੂ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ।
ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥
Otherwise, in the world hereafter, you will regret and repent, when the breath of life leaves the body. ||41||
ਜਦੋਂ ਜਿੰਦ (ਸਰੀਰ ਵਿਚੋਂ) ਨਿਕਲ ਗਈ, ਸਮਾਂ ਵਿਹਾ ਜਾਣ ਤੇ ਅਫ਼ਸੋਸ ਕਰਨਾ ਪਏਗਾ ॥੪੧॥ ਫਿਰਿ = ਮੁੜ, ਸਮਾ ਵਿਹਾ ਜਾਣ ਤੇ ॥੪੧॥