ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥
Kabeer, do not be so proud, looking at your beautiful body.
ਹੇ ਕਬੀਰ! ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਭੀ ਅਹੰਕਾਰ ਨਾਹ ਕਰੀਏ; ਦੇਹੀ = ਸਰੀਰ, ਕਾਂਇਆਂ। ਸੁਰੰਗ = ਸੋਹਣੇ ਰੰਗ ਵਾਲੀ।
ਆਜੁ ਕਾਲੑਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥
Today or tomorrow, you will have to leave it behind, like the snake shedding its skin. ||40||
ਇਹ ਸਰੀਰ ਭੀ ਥੋਹੜੇ ਦਿਨਾਂ ਵਿਚ ਹੀ ਛੱਡ ਜਾਉਗੇ ਜਿਵੇਂ ਸੱਪ ਕੁੰਜ ਲਾਹ ਦੇਂਦਾ ਹੈ (ਜਿੰਦ ਤੇ ਸਰੀਰ ਦਾ ਭੀ ਪੱਕਾ ਸਦਾ-ਨਿਭਵਾਂ ਸਾਥ ਨਹੀਂ ਹੈ) ॥੪੦॥ ਆਜੁ ਕਾਲ੍ਹ੍ਹਿ = ਅੱਜ-ਕੱਲ, ਅੱਜ-ਭਲਕ, ਥੋਹੜੇ ਹੀ ਚਿਰ ਵਿਚ। ਕਾਂਚੁਰੀ = ਕੁੰਜ। ਭੁਯੰਗ = ਸੱਪ ॥੪੦॥