ਦੋਹਰਾ ॥
Dohira
ਦੋਹਰਾ:
ਗਹਿ ਚੁੰਬਨ ਲਾਗੀ ਕਰਨ ਨ੍ਰਿਪਤ ਨਿਕਸਯਾ ਆਇ ॥
When, holding him, she was kissing him, the Raja walked in.
(ਜਦੋਂ ਉਸ ਨੂੰ) ਪਕੜ ਕੇ ਚੁੰਮਣ ਲਗੀ ਤਾਂ (ਉਧਰੋਂ) ਰਾਜਾ ਆ ਗਿਆ।
ਤਬ ਤ੍ਰਿਯ ਕਿਯਾ ਚਰਿਤ੍ਰ ਇਕ ਅਧਿਕ ਹ੍ਰਿਦੈ ਸਕੁਚਾਇ ॥੫॥
Being ashamed, then, the lady staged a trickery.(5)
ਤਾਂ ਉਸ ਇਸਤਰੀ ਨੇ ਹਿਰਦੇ ਵਿਚ ਬਹੁਤ ਸ਼ਰਮਿੰਦੀ ਹੋ ਕੇ ਇਕ ਚਰਿਤ੍ਰ ਕੀਤਾ ॥੫॥
ਯਾ ਦਿਜਬਰ ਤੇ ਮੈ ਭ੍ਰਮੀ ਸੁਨੁ ਰਾਜਾ ਮਮ ਸੂਰ ॥
‘I had felt some doubt in the intention of this Brahmin,
ਹੇ ਮੇਰੇ ਸੂਰਮੇ ਰਾਜੇ! ਸੁਣੋ, ਇਸ ਬ੍ਰਾਹਮਣ ਤੇ ਮੈਨੂੰ ਕੁਝ ਸ਼ਕ ਹੋ ਗਿਆ ਹੈ
ਜਿਨਿ ਇਨ ਚੋਰਿ ਭਖ੍ਰਯੋ ਕਛੂ ਸੁੰਘਨ ਹੁਤੀ ਕਪੂਰ ॥੬॥
‘I was trying to detect the smell of camphor in his mouth.’(6)
ਕਿ ਇਸ ਨੇ ਕੁਝ ਚੋਰੀ ਖਾਧਾ ਹੈ, (ਇਸ ਲਈ ਮੈਂ ਇਸ ਦੇ ਮੂੰਹ ਤੋਂ) ਕਪੂਰ ਨੂੰ ਸੁੰਘ ਰਹੀ ਹਾਂ ॥੬॥
ਸੂਰ ਨਾਮ ਸੁਨਿ ਮੂਰਿ ਮਤਿ ਅਤਿ ਹਰਖਤ ਭਯੋ ਜੀਯ ॥
Hearing this the foolish Raja was satisfied,
ਸੂਰਮਾ ਨਾਮ ਸੁਣ ਕੇ ਉਹ ਮੂਰਖ ਰਾਜਾ ਮਨ ਵਿਚ ਬਹੁਤ ਪ੍ਰਸੰਨ ਹੋਇਆ
ਸੀਂਘਤ ਹੁਤੀ ਕਪੂਰ ਕਹ ਧੰਨ︀ਯ ਧੰਨ︀ਯ ਇਹ ਤ੍ਰੀਯ ॥੭॥
And started to shower the praises on the lady smelling camphor.(7)(1)
ਅਤੇ ਮੁਸ਼ਕ ਕਪੂਰ ਨੂੰ ਸੁੰਘਣ ਵਾਲੀ ਇਸਤਰੀ ਨੂੰ ਧੰਨ ਧੰਨ ਕਹਿਣ ਲਗਾ ॥੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਸਤਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭॥੫੪੦॥ਅਫਜੂੰ॥
Twenty-seventh Parable of Auspicious Chritars Conversation of the Raja and the Minister, Completed with Benediction. (27)(540)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸਤਾਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭॥੫੪੦॥ ਚਲਦਾ॥