ਚੌਪਈ ॥
Chaupaee
ਚੌਪਈ:
ਕੰਕ ਨਾਮ ਦਿਜਬਰ ਇਕ ਸੁਨਾ ॥
ਕੰਕ ਨਾਂ ਦਾ ਇਕ ਬ੍ਰਾਹਮਣ ਸੁਣਿਆ ਸੀ।
ਪੜ੍ਰਹੇ ਪੁਰਾਨ ਸਾਸਤ੍ਰ ਬਹੁ ਗੁਨਾ ॥
There lived one Brahmin named Kanak, who was well versed in Shastras and Puranas.
ਉਹ ਬਹੁਤ ਸਾਰੇ ਪੁਰਾਣ ਅਤੇ ਸ਼ਾਸਤ੍ਰ ਪੜ੍ਹਦਾ ਸੀ।
ਅਤਿ ਸੁੰਦਰ ਤਿਹ ਰੂਪ ਅਪਾਰਾ ॥
ਉਸ ਦਾ ਰੂਪ ਬਹੁਤ ਸੁੰਦਰ ਅਤੇ ਅਪਾਰ ਸੀ।
ਸੂਰ ਲਯੋ ਜਾ ਤੇ ਉਜਿਆਰਾ ॥੧॥
He was handsome too and, even, the Sun borrowed light from him.(1)
ਉਸ ਤੋਂ ਸੂਰਜ ਵੀ ਪ੍ਰਕਾਸ਼ ਲੈਂਦਾ ਸੀ ॥੧॥
ਦਿਜ ਕੋ ਰੂਪ ਅਧਿਕ ਤਬ ਸੋਹੈ ॥
ਤਦ ਉਸ ਬ੍ਰਾਹਮਣ ਦਾ ਰੂਪ ਬਹੁਤ ਸ਼ੋਭਦਾ ਸੀ।
ਸੁਰ ਨਰ ਨਾਗ ਅਸੁਰ ਮਨ ਮੋਹੈ ॥
His attractiveness was so distinguished that the gods, humans, reptiles and demons relished him
ਦੇਵਤੇ, ਮਨੁੱਖ, ਨਾਗ ਅਤੇ ਦੈਂਤਾਂ ਦੇ ਮਨ ਮੋਹ ਲੈਂਦਾ ਸੀ।
ਲਾਬੇ ਕੇਸ ਛਕੇ ਘੁੰਘਰਾਰੇ ॥
His attractiveness was so distinguished that the gods, humans, reptiles and demons relished him
ਉਸ ਦੇ ਲੰਬੇ ਘੁੰਘਰਾਲੇ ਵਾਲ ਫਬਦੇ ਸਨ।
ਨੈਨ ਜਾਨੁ ਦੋਊ ਬਨੇ ਕਟਾਰੇ ॥੨॥
He had long and wavy hair and his eyes were like those of katara, the killer bird.(2) .
ਉਸ ਦੇ ਨੈਣ ਮਾਨੋ ਕਟਾਰਾਂ ਬਣੇ ਹੋਏ ਹੋਣ ॥੨॥
ਬ︀ਯੋਮ ਕਲਾ ਰਾਨੀ ਰਸ ਭਰੀ ॥
ਬਿਓਮ ਕਲਾ ਨਾਂ ਦੀ ਇਕ ਜੋਬਨਵਤੀ ਰਾਣੀ ਸੀ
ਬਿਰਧ ਰਾਇ ਸੁਤ ਹਿਤ ਜਰੀ ॥
There was a Rani by the name of Biyom Kala, whose husband was old and she had no issues.
ਜੋ ਬਿਰਧ ਰਾਜੇ ਦੇ (ਘਰ) ਪੁੱਤਰ (ਨ ਹੋਣ ਕਰ ਕੇ) ਸੜ ਬਲ ਰਹੀ ਸੀ।
ਤਿਨ ਤ੍ਰਿਯ ਭੋਗ ਕੰਕ ਸੌ ਚਹਾ ॥
There was a Rani by the name of Biyom Kala, whose husband was old and she had no issues.
ਉਸ ਇਸਤਰੀ ਨੇ ਕੰਕ (ਬ੍ਰਾਹਮਣ) ਨਾਲ ਸੰਯੋਗ ਕਰਨਾ ਚਾਹਿਆ
ਲਏ ਕਪੂਰ ਆਵਤੋ ਗਹਾ ॥੩॥
As she wished to have sex with Kanak, holding camphor she took him in her arms.(3) . .
ਅਤੇ ਕਪੂਰ ਲਈ ਆਉਂਦੇ ਨੂੰ ਫੜ ਲਿਆ ॥੩॥
ਤ੍ਰਿਯ ਦਿਜਬਰ ਸੋ ਬਚਨ ਉਚਾਰੇ ॥
(ਉਸ) ਔਰਤ ਨੇ ਸ੍ਰੇਸ਼ਠ ਬ੍ਰਾਹਮਣ ਪ੍ਰਤਿ ਬੋਲ ਕਹੇ।
ਭਜਹੁ ਆਜੁ ਤੁਮ ਹਮੈ ਪਿਯਾਰੇ ॥
The lady said to the twice born (Brahmm), today you love me.
ਹੇ ਪਿਆਰੇ! ਤੂੰ ਅਜ ਮੇਰੇ ਨਾਲ ਭੋਗ ਕਰ।
ਕੰਕ ਨ ਤਾ ਕੀ ਮਾਨੀ ਕਹੀ ॥
ਕੰਕ ਨੇ ਉਸ ਦੀ ਕਹੀ ਗੱਲ ਨਾ ਮੰਨੀ।
ਰਾਨੀ ਬਾਹਿ ਜੋਰ ਤਨ ਗਹੀ ॥੪॥
Kanak did not heed to her but she took him in her arms.(4)
ਰਾਣੀ ਨੇ (ਉਸ ਨੂੰ) ਜ਼ੋਰ ਨਾਲ ਬਾਂਹਵਾਂ ਦੀ ਗਲਵਕੜੀ ਪਾ ਲਈ ॥੪॥