ਦੋਹਰਾ ॥
Dohira
ਦੋਹਰਾ:
ਜੌ ਅਪਨੀ ਤੈ ਗੁਦਾ ਪਰ ਖੋਦਨ ਦੇਇ ਬਿਹੰਗ ॥
‘If you let me tattoo a bird on your rectum,
ਜੇ ਤੂੰ ਆਪਣੀ ਗੁਦਾ ਉਤੇ ਪੰਛੀ (ਦਾ ਚਿੰਨ੍ਹ) ਖੋਦਣ (ਉਕਰਨ) ਦੇਵੇਂ,
ਤੋ ਤੁਮ ਅਬ ਜੀਵਤ ਰਹੋ ਬਚੈ ਤਿਹਾਰੇ ਅੰਗ ॥੧੧॥
‘Only then you can save your life.’(11)
ਤਾਂ ਤੂੰ ਹੁਣ ਜੀਉਂਦਾ ਰਹਿ ਸਕਦਾ ਹੈਂ ਅਤੇ ਤੇਰਾ ਸ਼ਰੀਰ ਬਚ ਸਕਦਾ ਹੈ ॥੧੧॥
ਤਬੈ ਬਨਿਕ ਤੈਸੇ ਕਿਯਾ ਜ︀ਯੋਂ ਤ੍ਰਿਯ ਕਹਿਯੋ ਰਿਸਾਇ ॥
The moneylender agreed to do whatever the lady said.
ਤਦ ਉਸ ਬਨੀਏ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਇਸਤਰੀ ਨੇ ਕ੍ਰੋਧਵਾਨ ਹੋ ਕੇ ਕਿਹਾ ਸੀ।
ਥਰਹਰਿ ਕਰਿ ਛਿਤ ਪਰ ਗਿਰਿਯੋ ਬਚਨ ਨ ਭਾਖ︀ਯੋ ਜਾਇ ॥੧੨॥
He fell flat on his chest and shut his mouth tightly.(l2)
(ਉਹ) ਕੰਬਦਾ ਹੋਇਆ ਧਰਤੀ ਉਤੇ ਡਿਗ ਪਿਆ ਅਤੇ (ਉਸ ਤੋਂ) ਬਚਨ ਬੋਲਿਆ ਨਾ ਜਾ ਸਕਿਆ ॥੧੨॥
ਤਬੁ ਤਰੁਨੀ ਹੈ ਤੇ ਉਤਰਿ ਇਕ ਛੁਰਕੀ ਕੇ ਸੰਗ ॥
Then the lady dismounted the horse and took a knife,
ਤਦ (ਉਹ) ਇਸਤਰੀ ਘੋੜੇ ਤੋਂ ਉਤਰੀ ਅਤੇ ਇਕ ਛੁਰੀ ਲੈ ਕੇ,
ਰਾਮ ਭਨੈ ਤਿਹ ਬਨਿਕ ਕੀ ਬੁਰਿ ਪਰ ਖੁਦ੍ਰਯੋ ਬਿਹੰਗ ॥੧੩॥
As Ram Bhanai (the poet) said, the lady tattooed a bird.(13) (1)
(ਕਵੀ) ਰਾਮ ਕਹਿੰਦੇ ਹਨ, ਉਸ ਬਨੀਏ ਦੀ ਗੁਦਾ ਉਤੇ ਪੰਛੀ ਦਾ ਚਿੰਨ੍ਹ ਖੋਦ (ਉਕਰ) ਦਿੱਤਾ ॥੧੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਛਬੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬॥੫੩੩॥ਅਫਜੂੰ॥
Twenty-sixth Parable of Auspicious Chritars Conversation of the Raja and the Minister, Completed with Benediction. (26)(533)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਛਬੀਸਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬॥੫੩੩॥ ਚਲਦਾ॥