ਦੋਹਰਾ

Dohira

ਦੋਹਰਾ:

ਮੈਨਪ੍ਰਭਾ ਇਕ ਸਹਚਰੀ ਤਾ ਕੌ ਲਯੋ ਬੁਲਾਇ

Then, Radha called a friend of hers known as Prabha.

ਮੈਨ ਪ੍ਰਭਾ ਨਾਂ ਦੀ ਇਕ ਸਹੇਲੀ ਨੂੰ (ਰਾਧਿਕਾ ਨੇ) ਬੁਲਾ ਲਿਆ।

ਤਾਹਿ ਪਠਾਯੋ ਕ੍ਰਿਸਨ ਪ੍ਰਤਿ ਭੇਦ ਸਕਲ ਸਮਝਾਇ ॥੧੦॥

She revealed to her all her aspirations, and sent her to Sri Krishna,(10)

ਉਸ ਨੂੰ ਸਾਰੀ ਗੱਲ ਸਮਝਾ ਕੇ ਕ੍ਰਿਸ਼ਨ ਵਲ ਭੇਜ ਦਿੱਤਾ ॥੧੦॥

ਤਾ ਕੇ ਕਰ ਪਤਿਯਾ ਦਈ ਕਹੋ ਕ੍ਰਿਸਨ ਸੋ ਜਾਇ

Through a letter she conveyed, ‘Your Radha has been pierced in Your

ਉਸ ਦੇ ਹੱਥ ਵਿਚ ਚਿੱਠੀ ਦੇ ਕੇ (ਕਿਹਾ) ਕ੍ਰਿਸ਼ਨ ਨੂੰ ਜਾ ਕੇ ਕਹਿਣਾ

ਤੁਮਰੇ ਬਿਰਹ ਰਾਧਾ ਬਧੀ ਬੇਗਿ ਮਿਲੋ ਤਿਹ ਆਇ ॥੧੧॥

Separation. Please come and meet her.(11)

ਕਿ ਤੁਹਾਡੇ ਵਿਯੋਗ ਨਾਲ ਰਾਧਾ ਵਿੰਨ੍ਹੀ ਪਈ ਹੈ, ਉਸ ਨੂੰ ਜਲਦੀ ਜਾ ਕੇ ਮਿਲੋ ॥੧੧॥

ਬ੍ਰਿਜ ਬਾਲਾ ਬਿਰਹਿਣਿ ਭਈ ਬਿਰਹ ਤਿਹਾਰੇ ਸੰਗ

‘Alienated by you, your maid is dying and you may narrate this during

ਤੁਹਾਡੇ ਵਿਯੋਗ ਨਾਲ ਬ੍ਰਜ-ਬਾਲਾ (ਰਾਧਾ) ਵਿਯੋਗਣ ਹੋ ਗਈ ਹੈ।

ਤਹ ਤੁਮ ਕਥਾ ਚਲਾਇਯੋ ਕਵਨੋ ਪਾਇ ਪ੍ਰਸੰਗ ॥੧੨॥

Any of your lessons.’(l2)

ਕੋਈ ਪ੍ਰਸੰਗ ਪਾ ਕੇ ਉਥੇ ਤੂੰ ਇਹ ਕਥਾ ਕਹੀਂ ॥੧੨॥

ਜਬ ਰਾਧਾ ਐਸੇ ਕਹਿਯੋ ਮੈਨਪ੍ਰਭਾ ਕੇ ਸਾਥ

After the maid, Prabha, had discerned the whole situation,

ਜਦ ਰਾਧਾ ਨੇ ਮੈਨ ਪ੍ਰਭਾ ਨੂੰ ਇਸ ਤਰ੍ਹਾਂ ਕਿਹਾ,

ਮੈਨਪ੍ਰਭਾ ਚਲਿ ਤਹ ਗਈ ਜਹਾ ਹੁਤੇ ਬ੍ਰਿਜਨਾਥ ॥੧੩॥

She went to the place where Sri Krishna was sitting majestically.(l3)

(ਤਦ) ਮੈਨ ਪ੍ਰਭਾ ਚਲ ਕੇ ਉਥੇ ਗਈ, ਜਿਥੇ ਸ੍ਰੀ ਕ੍ਰਿਸ਼ਨ ਸਨ ॥੧੩॥