ਕਬਿਤੁ

Kabit

ਕਬਿੱਤ:

ਰੂਪ ਭਰੇ ਰਾਗੁ ਭਰੇ ਸੁੰਦਰ ਸੁਹਾਗ ਭਰੇ ਮ੍ਰਿਗ ਮਿਮੋਲਨ ਕੀ ਮਾਨੋ ਇਹ ਖਾਨਿ ਹੈ

‘Your eyes are epitome of beauty and melody and are the treasure of the charm of the she-deer and the fish

(ਹੇ ਪ੍ਰੀਤਮ! ਤੇਰੇ ਨੇਤਰ) ਰੂਪ ਨਾਲ ਭਰੇ ਹੋਏ, ਪ੍ਰੇਮ ਨਾਲ ਭਰੇ ਹੋਏ ਅਤੇ ਸੁੰਦਰ ਬਖ਼ਤਾਂ ਨਾਲ ਭਰੇ ਹੋਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਿਰਨ ਅਤੇ ਮਮੋਲਿਆਂ (ਦੀਆਂ ਅੱਖਾਂ) ਦੀ ਇਹ ਖਾਣ ਹੋਣ।

ਮੀਨ ਹੀਨ ਕੀਨੇ ਛੀਨ ਲੀਨੈ ਹੈ ਬਿਧੂਪ ਰੂਪ ਚਿਤ ਕੇ ਚੁਰਾਇਬੋ ਕੌ ਚੋਰਨ ਸਮਾਨ ਹੈ

‘And thrive the heart, and are the paragons of benevolence.

ਮੱਛੀ (ਦੇ ਮਨ) ਵਿਚ ਹੀਨ ਭਾਵਨਾ ਭਰ ਰਹੇ ਹਨ ਅਤੇ ਗੁਲ-ਦਪਹਿਰੀ ਦੇ ਰੂਪ ਨੂੰ ਖੋਹ ਰਹੇ ਹਨ ਅਤੇ ਚਿਤ ਨੂੰ ਚੁਰਾਣ ਲਈ ਚੋਰਾਂ ਵਰਗੇ ਹਨ।

ਲੋਗੋਂ ਕੇ ਉਜਾਗਰ ਹੈਂ ਗੁਨਨ ਕੇ ਨਾਗਰ ਹੈਂ ਸੂਰਤਿ ਕੇ ਸਾਗਰ ਹੈਂ ਸੋਭਾ ਕੇ ਨਿਧਾਨ ਹੈਂ

‘O, my friend! Your vision is as sweet as honey, and sharp, as well,

ਇਹ ਲੋਕਾਂ ਨੂੰ ਉਜਾਗਰ ਕਰਨ ਵਾਲੇ ਅਤੇ ਗੁਣਾਂ ਕਰ ਕੇ ਚਤੁਰ ਹਨ, ਸੁੰਦਰਤਾ ਦੇ ਸਾਗਰ ਹਨ ਅਤੇ ਸੋਭਾ ਦੇ ਖ਼ਜ਼ਾਨੇ ਹਨ।

ਸਾਹਿਬ ਕੀ ਸੀਰੀ ਪੜੇ ਚੇਟਕ ਕੀ ਚੀਰੀ ਅਰੀ ਆਲੀ ਤੇਰੇ ਨੈਨ ਰਾਮਚੰਦ੍ਰ ਕੇ ਸੇ ਬਾਨ ਹੈ ॥੯॥

Like the arrows of Sri Ram Chander.’(9)

ਹੇ ਸਖੀ! (ਸ੍ਰੀ ਕ੍ਰਿਸ਼ਨ ਦੇ ਨੈਣ) ਸਾਹਿਬੀ (ਮਹਾਨਤਾ) ਦੀ ਮਿਠਾਸ ਨਾਲ ਭਰਪੂਰ ਹਨ, ਜਾਦੂ ਕਰਨ ਵਾਲੀ ਚਿੱਠੀ ਹਨ, ਅਤੇ ਨੈਣ ਰਾਮਚੰਦਰ ਦੇ ਬਾਣਾਂ ਦੇ ਸਮਾਨ ਹਨ ॥੯॥