ਭੈਰਉ ਮਹਲਾ ੫ ॥
Bhairao, Fifth Mehl:
ਭੈਰਊ ਪੰਜਵੀਂ ਪਾਤਿਸ਼ਾਹੀ।
ਨਿੰਦਕ ਕਉ ਫਿਟਕੇ ਸੰਸਾਰੁ ॥
The entire universe curses the slanderer.
ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਂਦਾ ਹੈ, ਨਿੰਦਕ = ਦੂਜਿਆਂ ਉੱਤੇ ਚਿੱਕੜ ਸੁੱਟਣ ਵਾਲਾ, ਦੂਜਿਆਂ ਉੱਤੇ ਤੁਹਮਤਾਂ ਲਾਣ ਵਾਲਾ। ਕਉ = ਨੂੰ। ਫਿਟਕੇ = ਫਿਟਕਾਰਾਂ ਪਾਂਦਾ ਹੈ।
ਨਿੰਦਕ ਕਾ ਝੂਠਾ ਬਿਉਹਾਰੁ ॥
False are the dealings of the slanderer.
(ਕਿਉਂਕਿ ਜਗਤ ਜਾਣਦਾ ਹੈ ਕਿ) ਤੁਹਮਤਾਂ ਲਾਣ ਦਾ ਇਹ ਕਸਬ ਝੂਠਾ ਹੈ। ਬਿਉਹਾਰ = (ਤੁਹਮਤਾਂ ਲਾਣ ਵਾਲਾ) ਕਸਬ।
ਨਿੰਦਕ ਕਾ ਮੈਲਾ ਆਚਾਰੁ ॥
The slanderer's lifestyle is filthy and polluted.
(ਤੁਹਮਤਾਂ ਲਾ ਲਾ ਕੇ) ਤੁਹਮਤਾਂ ਲਾਣ ਵਾਲੇ ਦਾ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ। ਮੈਲਾ = ਗੰਦਾ, ਵਿਕਾਰਾਂ-ਭਰਿਆ। ਆਚਾਰੁ = ਆਚਰਨ।
ਦਾਸ ਅਪੁਨੇ ਕਉ ਰਾਖਨਹਾਰੁ ॥੧॥
The Lord is the Saving Grace and the Protector of His slave. ||1||
ਪਰ ਪਰਮਾਤਮਾ ਆਪਣੇ ਸੇਵਕ ਨੂੰ (ਵਿਕਾਰਾਂ ਵਿਚ ਡਿੱਗਣ ਤੋਂ) ਆਪ ਬਚਾਈ ਰੱਖਦਾ ਹੈ ॥੧॥ ਰਾਖਨਹਾਰੁ = (ਵਿਕਾਰਾਂ ਤੋਂ) ਬਚਾ ਸਕਣ ਵਾਲਾ ॥੧॥
ਨਿੰਦਕੁ ਮੁਆ ਨਿੰਦਕ ਕੈ ਨਾਲਿ ॥
The slanderer dies with the rest of the slanderers.
(ਸੰਤ ਜਨਾਂ ਉਤੇ) ਤੁਹਮਤਾਂ ਲਾਣ ਵਾਲਾ ਮਨੁੱਖ ਤੁਹਮਤਾਂ ਲਾਣ ਵਾਲੇ ਦੀ ਸੁਹਬਤ ਵਿਚ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਮੁਆ = ਆਤਮਕ ਮੌਤੇ ਮਰ ਜਾਂਦਾ ਹੈ। ਕੈ ਨਾਲਿ = ਦੀ ਸੁਹਬਤ ਵਿਚ।
ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥
The Supreme Lord God, the Transcendent Lord, protects and saves His humble servant. Death roars and thunders over the head of the slanderer. ||1||Pause||
ਪ੍ਰਭੂ-ਪਰਮੇਸਰ ਨੇ (ਵਿਕਾਰਾਂ ਵਿਚ ਡਿੱਗਣ ਵਲੋਂ ਸਦਾ ਹੀ ਆਪਣੇ) ਸੇਵਕਾਂ ਦੀ ਰੱਖਿਆ ਕੀਤੀ ਹੈ, ਪਰ ਉਹਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੇ ਸਿਰ ਉੱਤੇ ਆਤਮਕ ਮੌਤ (ਸਦਾ) ਗੱਜਦੀ ਰਹਿੰਦੀ ਹੈ ॥੧॥ ਰਹਾਉ ॥ ਪਰਮੇਸਰਿ = ਪਰਮੇਸਰ ਨੇ। ਰਾਖੇ = (ਸਦਾ) ਰੱਖਿਆ ਕੀਤੀ। ਕੈ ਸਿਰਿ = ਦੇ ਸਿਰ ਉੱਤੇ। ਕੜਕਿਓ = ਕੂਕਦਾ ਰਹਿੰਦਾ ਹੈ। ਕਾਲੁ = ਆਤਮਕ ਮੌਤ ॥੧॥ ਰਹਾਉ ॥
ਨਿੰਦਕ ਕਾ ਕਹਿਆ ਕੋਇ ਨ ਮਾਨੈ ॥
No one belives what the slanderer says.
ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੀ ਗੱਲ ਨੂੰ ਕੋਈ ਭੀ ਮਨੁੱਖ ਸੱਚ ਨਹੀਂ ਮੰਨਦਾ, ਨ ਮਾਨੈ = ਇਤਬਾਰ ਨਹੀਂ ਕਰਦਾ।
ਨਿੰਦਕ ਝੂਠੁ ਬੋਲਿ ਪਛੁਤਾਨੇ ॥
The slanderer tells lies, and later regrets and repents.
ਤੁਹਮਤਾਂ ਲਾਣ ਵਾਲੇ ਝੂਠ ਬੋਲ ਕੇ (ਫਿਰ) ਅਫ਼ਸੋਸ ਹੀ ਕਰਦੇ ਹਨ, ਬੋਲਿ = ਬੋਲ ਕੇ। ਪਛਤਾਨੇ = ਅਫ਼ਸੋਸ ਕਰਦੇ ਹਨ।
ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥
He wrings his hands, and hits his head against the ground.
(ਨਸ਼ਰ ਹੋਣ ਤੇ ਨਿੰਦਕ) ਹੱਥ ਮੱਥੇ ਉਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਂਦੇ ਹਨ (ਭਾਵ, ਬਹੁਤ ਹੀ ਸ਼ਰਮਿੰਦੇ ਹੁੰਦੇ ਹਨ)। ਹਾਥ ਪਛੋਰਹਿ = (ਆਪਣੇ) ਹੱਥ (ਮੱਥੇ ਤੇ) ਮਾਰਦੇ ਹਨ। ਧਰਨਿ = ਧਰਤੀ।
ਨਿੰਦਕ ਕਉ ਦਈ ਛੋਡੈ ਨਾਹਿ ॥੨॥
The Lord does not forgive the slanderer. ||2||
(ਪਰ ਊਜਾਂ ਲਾਣ ਦੀ ਵਾਦੀ ਵਿਚ ਦੋਖੀ ਮਨੁੱਖ ਅਜਿਹਾ ਫਸਦਾ ਹੈ ਕਿ) ਪਰਮਾਤਮਾ ਉਸ ਦੋਖੀ ਨੂੰ (ਉਸ ਦੇ ਆਪਣੇ ਤਣੇ ਨਿੰਦਾ ਦੇ ਜਾਲ ਵਿਚੋਂ) ਛੁਟਕਾਰਾ ਨਹੀਂ ਦੇਂਦਾ ॥੨॥ ਦਈ = ਪਰਮਾਤਮਾ ॥੨॥
ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥
The Lord's slave does not wish anyone ill.
ਪਰਮਾਤਮਾ ਦਾ ਭਗਤ (ਉਸ ਦੋਖੀ ਦਾ ਭੀ) ਰਤਾ ਭਰ ਭੀ ਬੁਰਾ ਨਹੀਂ ਮੰਗਦਾ (ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ। ਨ ਮਾਗੈ = ਨਹੀਂ ਮੰਗਦਾ, ਨਹੀਂ ਚਾਹੁੰਦਾ।
ਨਿੰਦਕ ਕਉ ਲਾਗੈ ਦੁਖ ਸਾਂਗੈ ॥
The slanderer suffers, as if stabbed by a spear.
ਫਿਰ ਭੀ) ਦੋਖੀ ਨੂੰ (ਆਪਣੀ ਹੀ ਕਰਤੂਤ ਦਾ ਅਜਿਹਾ) ਦੁੱਖ ਅੱਪੜਦਾ ਹੈ (ਜਿਵੇਂ) ਬਰਛੀ (ਲੱਗਣ) ਦਾ (ਦੁੱਖ ਹੁੰਦਾ ਹੈ)। ਦੁਖੁ ਸਾਂਗੈ = ਬਰਛੀ (ਵੱਜਣ) ਦਾ ਦੁੱਖ।
ਬਗੁਲੇ ਜਿਉ ਰਹਿਆ ਪੰਖ ਪਸਾਰਿ ॥
Like a crane, he spreads his feathers, to look like a swan.
ਸੰਤ ਜਨਾਂ ਉਤੇ ਊਜਾਂ ਲਾਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਡ ਖਿਲਾਰੀ ਰੱਖਦਾ ਹੈ (ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪਰਗਟ ਕਰਦਾ ਹੈ, ਪੰਖ = ਖੰਡ। ਪਸਾਰਿ ਰਹਿਆ = ਖਿਲਾਰੀ ਰੱਖਦਾ ਹੈ।
ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥
When he speaks with his mouth, then he is exposed and driven out. ||3||
ਪਰ ਜਦੋਂ ਹੀ ਉਹ) ਮੂਹੋਂ (ਤੁਹਮਤਾਂ ਦੇ) ਬਚਨ ਬੋਲਦਾ ਹੈ ਤਦੋਂ ਉਹ (ਝੂਠਾ ਦੋਖੀ) ਮਿਥਿਆ ਜਾ ਕੇ (ਲੋਕਾਂ ਵਲੋਂ) ਦੁਰਕਾਰਿਆ ਜਾਂਦਾ ਹੈ ॥੩॥ ਤੇ = ਤੋਂ। ਤਾਂ = ਤਦੋਂ। ਬੀਚਾਰਿ = ਵਿਚਾਰਿ, ਵਿਚਾਰ ਕੇ ॥੩॥
ਅੰਤਰਜਾਮੀ ਕਰਤਾ ਸੋਇ ॥
The Creator is the Inner-knower, the Searcher of hearts.
ਉਹ ਕਰਤਾਰ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।
ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥
That person, whom the Lord makes His Own, becomes stable and steady.
ਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ (ਉਸ ਵਿਚ ਰਤਾ ਭਰ ਝੂਠ ਨਹੀਂ ਹੁੰਦਾ, ਉਹ ਕਿਸੇ ਦੀ ਬੁਰਾਈ ਵਾਸਤੇ ਨਹੀਂ ਹੁੰਦਾ)। ਨਿਹਚਲੁ = ਅਟੱਲ, ਜ਼ਰੂਰ ਵਾਪਰਨ ਵਾਲਾ।
ਹਰਿ ਕਾ ਦਾਸੁ ਸਾਚਾ ਦਰਬਾਰਿ ॥
The Lord's slave is true in the Court of the Lord.
ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦਾ ਹੈ, ਸਾਚਾ = ਅਡੋਲ ਜੀਵਨ ਵਾਲਾ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ।
ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥
Servant Nanak speaks, after contemplating the essence of reality. ||4||41||54||
ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤੱਤ ਕਹਿ ਦਿੱਤਾ ਹੈ ॥੪॥੪੧॥੫੪॥ ਤਤੁ = ਅਸਲੀਅਤ। ਨਾਨਕ = ਹੇ ਨਾਨਕ! ॥੪॥੪੧॥੫੪॥