ਭੈਰਉ ਮਹਲਾ

Bhairao, Fifth Mehl:

ਭੈਰਉ ਪੰਜੀਵ ਪਾਤਿਸ਼ਾਹੀ।

ਪੰਚ ਮਜਮੀ ਜੋ ਪੰਚਨ ਰਾਖੈ

One who harbors the five thieves, becomes the embodiment of these five.

ਉਹ ਮਨੁੱਖ (ਅਸਲ ਵਿਚ ਕਾਮਾਦਿਕ) ਪੰਜ ਪੀਰਾਂ ਦਾ ਉਪਾਸਕ ਹੁੰਦਾ ਹੈ ਕਿਉਂਕਿ ਉਹ ਇਹਨਾਂ ਪੰਜਾਂ ਨੂੰ (ਆਪਣੇ ਹਿਰਦੇ ਵਿਚ) ਸਾਂਭੀ ਰੱਖਦਾ ਹੈ, ਪੰਚ ਮਜਮੀ = ਪੰਜ ਪੀਰਾਂ ਦਾ ਉਪਾਸਕ, ਕਾਮਾਦਿਕ ਪੰਜ ਪੀਰਾਂ ਦਾ ਉਪਾਸਕ। ਪੰਚਨ = ਕਾਮਾਦਿਕ ਪੰਜਾਂ ਨੂੰ।

ਮਿਥਿਆ ਰਸਨਾ ਨਿਤ ਉਠਿ ਭਾਖੈ

He gets up each day and tells lies.

ਤੇ ਸਦਾ ਗਿਣ-ਮਿਥ ਕੇ ਆਪਣੀ ਜੀਭ ਨਾਲ ਝੂਠ ਬੋਲਦਾ ਰਹਿੰਦਾ ਹੈ ਮਿਥਿਆ = ਝੂਠ। ਰਸਨਾ = ਜੀਭ (ਨਾਲ)। ਉਠਿ = ਉੱਠ ਕੇ। ਨਿਤ ਉਠਿ = ਸਦਾ ਹੀ, ਹਰ ਰੋਜ਼। ਭਾਖੈ = ਬੋਲਦਾ ਹੈ।

ਚਕ੍ਰ ਬਣਾਇ ਕਰੈ ਪਾਖੰਡ

He applies ceremonial religious marks to his body, but practices hypocrisy.

(ਨਾਮ-ਸਿਮਰਨ ਛੱਡ ਕੇ ਜਿਹੜਾ ਮਨੁੱਖ ਆਪਣੇ ਸਰੀਰ ਉੱਤੇ) ਗਣੇਸ਼ ਆਦਿਕ ਦਾ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ, ਚਕ੍ਰ = ਗਣੇਸ਼ ਆਦਿਕ ਦੇ ਨਿਸ਼ਾਨ। ਪਾਖੰਡ = ਧਰਮੀ ਹੋਣ ਦਾ ਵਿਖਾਵਾ।

ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥

He wastes away in sadness and pain, like a lonely widow. ||1||

ਉਹ (ਅਸਲ ਵਿਚ) ਅੰਦਰੇ ਅੰਦਰ ਮਾਇਆ ਦੀ ਖ਼ਾਤਰ ਤਰਲੈ ਲੈ ਲੈ ਕੇ ਸੜਦਾ ਰਹਿੰਦਾ ਹੈ, ਜਿਵੇਂ ਵਿਧਵਾ ਇਸਤ੍ਰੀ (ਪਤੀ ਤੋਂ ਬਿਨਾ ਸਦਾ ਦੁਖੀ ਰਹਿੰਦੀ ਹੈ) ॥੧॥ ਝੁਰਿ ਝੁਰਿ = ਮਾਇਆ ਦੀ ਖ਼ਾਤਰ ਤਰਲੇ ਲੈ ਲੈ ਕੇ। ਪਚੈ = ਅੰਦਰੇ ਅੰਦਰ ਸੜਦਾ ਹੈ। ਤ੍ਰਿਆ ਰੰਡ = ਵਿਧਵਾ ਇਸਤ੍ਰੀ, ਰੰਡੀ ਜ਼ਨਾਨੀ ॥੧॥

ਹਰਿ ਕੇ ਨਾਮ ਬਿਨਾ ਸਭ ਝੂਠੁ

Without the Name of the Lord, everything is false.

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਹੋਰ) ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ) ਝੂਠਾ ਉੱਦਮ ਹੈ। ਸਭ = ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ)।

ਬਿਨੁ ਗੁਰ ਪੂਰੇ ਮੁਕਤਿ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ

Without the Perfect Guru, liberation is not obtained. In the Court of the True Lord, the faithless cynic is plundered. ||1||Pause||

ਪੂਰੇ ਗੁਰੂ ਦੀ ਸਰਣ ਪੈਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਠੱਗੀ ਦਾ ਪਾਜ ਚੱਲ ਨਹੀਂ ਸਕਦਾ ॥੧॥ ਰਹਾਉ ॥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸਾਚੀ ਦਰਗਹਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ। ਸਾਕਤ ਮੁਠੂ = ਸਾਕਤਾਂ ਦਾ ਪਾਜ, ਸਾਕਤਾਂ ਦਾ ਠੱਗੀ ਦਾ ਪਾਜ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦੀ ਠੱਗੀ-ਠੋਰੀ ॥੧॥ ਰਹਾਉ ॥

ਸੋਈ ਕੁਚੀਲੁ ਕੁਦਰਤਿ ਨਹੀ ਜਾਨੈ

One who does not know the Lord's Creative Power is polluted.

ਅਸਲ ਵਿਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਹੈ ਜਿਹੜਾ ਇਸ ਸਾਰੀ ਰਚਨਾ ਵਿਚ (ਇਸ ਦੇ ਕਰਤਾਰ ਸਿਰਜਣਹਾਰ ਨੂੰ ਵੱਸਦਾ) ਨਹੀਂ ਪਛਾਣ ਸਕਦਾ। ਸੋਈ = ਉਹੀ ਮਨੁੱਖ। ਕੁਚੀਲੁ = ਗੰਦੀ ਰਹਿਣੀ ਵਾਲਾ। ਜਾਨੈ = ਪਛਾਣਦਾ।

ਲੀਪਿਐ ਥਾਇ ਸੁਚਿ ਹਰਿ ਮਾਨੈ

Ritualistically plastering one's kitchen square does not make it pure in the Eyes of the Lord.

ਜੇ ਬਾਹਰਲਾ ਚੌਕਾ ਲਿਪਿਆ ਜਾਏ (ਤਾਂ ਉਸ ਬਾਹਰਲੀ ਸੁੱਚ ਨੂੰ) ਪਰਮਾਤਮਾ ਸੁੱਚ ਨਹੀਂ ਸਮਝਦਾ। ਲੀਪਿਐ ਥਾਇ = ਜੇ ਚੌਂਕਾ ਪੋਚਿਆ ਜਾਏ। ਸੁਚਿ = ਪਵਿੱਤ੍ਰਤਾ। ਮਾਨੈ = ਮੰਨਦਾ।

ਅੰਤਰੁ ਮੈਲਾ ਬਾਹਰੁ ਨਿਤ ਧੋਵੈ

If a person is polluted within, he may wash himself everyday on the outside,

ਜਿਸ ਮਨੁੱਖ ਦਾ ਹਿਰਦਾ ਤਾਂ ਵਿਕਾਰਾਂ ਨਾਲ ਗੰਦਾ ਹੋਇਆ ਪਿਆ ਹੈ, ਪਰ ਉਹ ਆਪਣੇ ਸਰੀਰ ਨੂੰ (ਸੁੱਚ ਦੀ ਖ਼ਾਤਰ) ਸਦਾ ਧੋਂਦਾ ਰਹਿੰਦਾ ਹੈ, ਅੰਤਰੁ = ਅੰਦਰਲਾ, ਹਿਰਦਾ। ਬਾਹਰੁ = (ਸਰੀਰ ਦਾ) ਬਾਹਰਲਾ ਪਾਸਾ।

ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥

but in the Court of the True Lord, he forfeits his honor. ||2||

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥ ਪਤਿ = ਇੱਜ਼ਤ ॥੨॥

ਮਾਇਆ ਕਾਰਣਿ ਕਰੈ ਉਪਾਉ

He works for the sake of Maya,

(ਆਪਣੇ ਧਰਮੀ ਹੋਣ ਦਾ ਵਿਖਾਵਾ ਕਰਨ ਵਾਲਾ ਮਨੁੱਖ ਅੰਦਰੋਂ) ਮਾਇਆ ਇਕੱਠੀ ਕਰਨ ਦੀ ਖ਼ਾਤਰ (ਭੇਖ ਤੇ ਸੁੱਚ ਆਦਿਕ ਦਾ) ਹੀਲਾ ਕਰਦਾ ਹੈ, ਕਾਰਣਿ = ਕਮਾਣ ਵਾਸਤੇ। ਉਪਾਉ = ਹੀਲਾ, ਉੱਦਮ।

ਕਬਹਿ ਘਾਲੈ ਸੀਧਾ ਪਾਉ

but he never places his feet on the right path.

ਪਰ (ਪਵਿੱਤਰ ਜੀਵਨ ਵਾਲੇ ਰਸਤੇ ਉਤੇ) ਕਦੇ ਭੀ ਸਿੱਧਾ ਪੈਰ ਨਹੀਂ ਧਰਦਾ। ਘਾਲੈ = ਘੱਲਦਾ, ਧਰਦਾ। ਸੀਧਾ ਪਾਉ = ਸਿੱਧਾ ਪੈਰ।

ਜਿਨਿ ਕੀਆ ਤਿਸੁ ਚੀਤਿ ਆਣੈ

He never even remembers the One who created him.

ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦਾ। ਜਿਨਿ = ਜਿਸ (ਪਰਮਾਤਮਾ) ਨੇ। ਚੀਤਿ = ਚਿੱਤ ਵਿਚ। ਆਣੈ = ਲਿਆਉਂਦਾ।

ਕੂੜੀ ਕੂੜੀ ਮੁਖਹੁ ਵਖਾਣੈ ॥੩॥

He speaks falsehood, only falsehood, with his mouth. ||3||

(ਹਾਂ) ਝੂਠ-ਮੂਠ (ਲੋਕਾਂ ਨੂੰ ਠੱਗਣ ਲਈ ਆਪਣੇ) ਮੂੰਹੋਂ (ਰਾਮ ਰਾਮ) ਉਚਾਰਦਾ ਰਹਿੰਦਾ ਹੈ ॥੩॥ ਕੂੜੀ ਕੂੜੀ = ਝੂਠ-ਮੂਠ। ਮੁਖਹੁ = ਮੂੰਹੋਂ ॥੩॥

ਜਿਸ ਨੋ ਕਰਮੁ ਕਰੇ ਕਰਤਾਰੁ

That person, unto whom the Creator Lord shows Mercy,

ਜਿਸ ਮਨੁੱਖ ਉੱਤੇ ਕਰਤਾਰ-ਸਿਰਜਣਹਾਰ ਮਿਹਰ ਕਰਦਾ ਹੈ, ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਕਰਮੁ = ਬਖ਼ਸ਼ਸ਼।

ਸਾਧਸੰਗਿ ਹੋਇ ਤਿਸੁ ਬਿਉਹਾਰੁ

deals with the Saadh Sangat, the Company of the Holy.

ਸਾਧ ਸੰਗਤ ਵਿਚ ਉਸ ਮਨੁੱਖ ਦਾ ਬਹਿਣ-ਖਲੋਣ ਹੋ ਜਾਂਦਾ ਹੈ, ਬਿਉਹਾਰੁ = ਵਰਤਣ-ਵਿਹਾਰ, ਮੇਲ-ਜੋਲ, ਬਹਿਣ-ਖਲੋਣ।

ਹਰਿ ਨਾਮ ਭਗਤਿ ਸਿਉ ਲਾਗਾ ਰੰਗੁ

One who lovingly worships the Lord's Name,

ਪਰਮਾਤਮਾ ਦੇ ਨਾਮ ਨਾਲ ਪਰਮਾਤਮਾ ਦੀ ਭਗਤੀ ਨਾਲ ਉਸ ਦਾ ਪ੍ਰੇਮ ਬਣ ਜਾਂਦਾ ਹੈ। ਸਿਉ = ਨਾਲ। ਰੰਗੁ = ਪਿਆਰ।

ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥

says Nanak - no obstacles ever block his way. ||4||40||53||

ਹੇ ਨਾਨਕ! ਉਹ ਮਨੁੱਖ ਨੂੰ (ਆਤਮਕ ਅਨੰਦ ਵਿਚ ਕਦੇ) ਤੋਟ ਨਹੀਂ ਆਉਂਦੀ ॥੪॥੪੦॥੫੩॥ ਭੰਗੁ = ਤੋਟ ॥੪॥੪੦॥੫੩॥