ਦੋਹਰਾ ॥
Dohira
ਦੋਹਰਾ:
ਸੁਨਤ ਰਾਵ ਕੋ ਬਚ ਸ੍ਰਵਨ ਤ੍ਰਿਯ ਮਨਿ ਅਧਿਕ ਰਿਸਾਇ ॥
Listening to the Raja’s talk she became angrier,
ਰਾਜੇ ਦੇ ਬਚਨ ਕੰਨਾਂ ਨਾਲ ਸੁਣ ਕੇ ਇਸਤਰੀ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ
ਚੋਰ ਚੋਰ ਕਹਿ ਕੈ ਉਠੀ ਸਿਖ︀ਯਨ ਦਿਯੋ ਜਗਾਇ ॥੫੯॥
And shouting, “thief, thief” she awoke all her companions.(59)
ਅਤੇ ਚੋਰ ਚੋਰ ਕਹਿ ਕੇ (ਆਪਣੇ) ਸੇਵਕਾਂ ਨੂੰ ਜਗਾ ਦਿੱਤਾ ॥੫੯॥
ਸੁਨਤ ਚੋਰ ਕੋ ਬਚ ਸ੍ਰਵਨ ਅਧਿਕ ਡਰਿਯੋ ਨਰ ਨਾਹਿ ॥
Hearing the call of “thief, thief,” the Raja was frightened.
ਕੰਨਾਂ ਨਾਲ ਚੋਰ-ਚੋਰ ਦੇ ਬਚਨ ਸੁਣ ਕੇ ਰਾਜਾ ਬਹੁਤ ਡਰ ਗਿਆ
ਪਨੀ ਪਾਮਰੀ ਤਜਿ ਭਜ︀ਯੋ ਸੁਧਿ ਨ ਰਹੀ ਮਨ ਮਾਹਿ ॥੬੦॥
He lost his sanity and, leaving there his shoes and silk robe, ran away.(60)
ਅਤੇ ਡੌਰ ਭੌਰ ਹੋਇਆ ਜੁਤੀ ਤੇ ਪਾਮਰੀ (ਸਰਦੀਆਂ ਵਿਚ ਪਾਣ ਦਾ ਇਕ ਵੱਡਾ ਚੋਲਾ) ਛਡ ਕੇ ਭਜ ਗਿਆ ॥੬੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧॥੪੩੯॥ਅਫਜੂੰ॥
Twenty-first Parable of Auspicious Chritars Conversation of the Raja and the Minister, Completed with Benediction. (21)(439)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧॥੪੩੯॥ ਚਲਦਾ॥