ਛਪੈ ਛੰਦ

Chhape Chhand

ਛਪੈ ਛੰਦ:

ਦਿਜਨ ਦੀਜਿਯਹੁ ਦਾਨ ਦ੍ਰੁਜਨ ਕਹ ਦ੍ਰਿਸਟਿ ਦਿਖੈਯਹੁ

‘Charity is endowed to the priests and the men with base thinking get scornful looks.

ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰਖੋ।

ਸੁਖੀ ਰਾਖਿਯਹੁ ਸਾਥ ਸਤ੍ਰੁ ਸਿਰ ਖੜਗ ਬਜੈਯਹੁ

‘Friends are entrained with relief and the enemies get hit on the heads with sword.

ਸਾਥੀਆਂ ਨੂੰ ਸੁਖੀ ਰਖੋ ਅਤੇ ਵੈਰੀਆਂ ਦੇ ਸਿਰ ਉਤੇ (ਸਦਾ) ਤਲਵਾਰ ਵਜਾਉਂਦੇ ਰਹੋ।

ਲੋਕ ਲਾਜ ਕਉ ਛਾਡਿ ਕਛੂ ਕਾਰਜ ਨਹਿ ਕਰਿਯਹੁ

‘No act is performed keeping in view the public opinion.

ਲੋਕ ਲਾਜ ਨੂੰ ਛਡ ਕੇ ਕੋਈ ਕੰਮ ਨਾ ਕਰੋ।

ਪਰ ਨਾਰੀ ਕੀ ਸੇਜ ਪਾਵ ਸੁਪਨੇ ਹੂੰ ਧਰਿਯਹੁ

‘One should not even dream of getting into bed with else’s wife.

ਪਰ ਨਾਰੀ ਦੀ ਸੇਜ ਉਤੇ ਸੁਪਨੇ ਵਿਚ ਵੀ ਪੈਰ ਨਾ ਰਖੋ।

ਗੁਰ ਜਬ ਤੇ ਮੁਹਿ ਕਹਿਯੋ ਇਹੈ ਪ੍ਰਨ ਲਯੋ ਸੁ ਧਾਰੈ

‘Since the time Guru has taught me this lesson,

ਜਦੋਂ ਦਾ ਗੁਰੂ ਨੇ ਮੈਨੂੰ ਕਿਹਾ ਹੈ, (ਉਦੋਂ ਤੋਂ ਮੈਂ) ਇਹੀ ਪ੍ਰਣ ਧਾਰਨ ਕੀਤਾ ਹੋਇਆ ਹੈ

ਹੋ ਪਰ ਧਨ ਪਾਹਨ ਤੁਲਿ ਤ੍ਰਿਯਾ ਪਰ ਮਾਤ ਹਮਾਰੈ ॥੫੮॥

Any thing belonging to somebody else is like a stone and else’s wife like a mother to me.’(58)

ਕਿ ਮੇਰੇ ਲਈ ਪਰਾਇਆ ਧਨ ਪੱਥਰ ਦੇ ਸਮਾਨ ਹੈ ਅਤੇ ਪਰਾਈ ਔਰਤ ਮਾਤਾ ਵਰਗੀ ਹੈ ॥੫੮॥