ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥
How may I obtain the Blessed Vision of Your Darshan? ||1||Pause||
(ਮੈਨੂੰ ਦੱਸ) ਇਹੋ ਜਿਹਾ ਕਿਹੜਾ ਤਰੀਕਾ ਹੈ ਜਿਸ ਨਾਲ ਪ੍ਰਭੂ ਦਾ ਦਰਸਨ (ਹੋ ਜਾਏ, ਪ੍ਰਭੂ ਦੇ ਚਰਨਾਂ ਦੀ) ਛੁਹ ਮਿਲ ਜਾਏ? ॥੧॥ ਰਹਾਉ ॥ ਬਿਧੇ = ਬਿਧਿ, ਤਰੀਕਾ, ਢੰਗ। ਪਰਸਨਾ = (ਚਰਨਾਂ ਦੀ) ਛੁਹ ॥੧॥ ਰਹਾਉ ॥
ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥
I hope and thirst for Your wish-fulfilling image; my heart yearns and longs for You. ||1||
ਸਭ ਜੀਵਾਂ ਨੂੰ ਮਨ-ਮੰਗੀਆਂ ਮੁਰਾਦਾਂ ਦੇਣ ਵਾਲੇ ਪ੍ਰਭੂ ਦੇ ਦਰਸਨ ਦੀ ਮੇਰੇ ਅੰਦਰ ਤਾਂਘ ਹੈ ਉਡੀਕ ਹੈ। ਉਮੰਗ ਵਿਚ ਮੇਰਾ ਹਿਰਦਾ (ਦਰਸ਼ਨ ਨੂੰ) ਤਰਸ ਰਿਹਾ ਹੈ ॥੧॥ ਪਿਆਸ = ਤਾਂਘ। ਸਫਲ ਮੂਰਤਿ = ਉਹ ਪ੍ਰਭੂ ਜਿਸ ਦੀ ਹਸਤੀ (ਜੀਵਾਂ ਨੂੰ ਸਾਰੇ) ਫਲ ਦੇਣ ਵਾਲੀ ਹੈ। ਉਮਗਿ = ਉਮੰਗ ਵਿਚ ਆ ਕੇ। ਹੀਉ = ਹਿਰਦਾ ॥੧॥
ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥
The meek and humble Saints are like thirsty fish; the Saints of the Lord are absorbed in Him.
(ਉੱਤਰ:) ਜੇ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਤੇ ਢਹਿ ਪਈਏ (ਜੇ ਪ੍ਰਭੂ ਦੇ ਦਰਸਨ ਦੀ ਇਤਨੀ ਤਾਂਘ ਹੋਵੇ, ਜਿਵੇਂ) ਮੱਛੀ ਨੂੰ (ਪਾਣੀ ਦੀ) ਪਿਆਸ ਹੁੰਦੀ ਹੈ, ਦੀਨ = ਨਿਮਾਣਾ। ਮੀਨ = ਮੱਛੀ।
ਹਰਿ ਸੰਤਨਾ ਕੀ ਰੇਨ ॥
I am the dust of the feet of the Lord's Saints.
ਜੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਖ਼ਾਤਰ- ਰੇਨ = ਚਰਨ-ਧੂੜ।
ਹੀਉ ਅਰਪਿ ਦੇਨ ॥
I dedicate my heart to them.
ਆਪਣਾ ਹਿਰਦਾ ਭੇਟ ਕਰ ਦੇਈਏ, ਅਰਪਿ ਦੇਨ = ਭੇਟ ਕਰ ਦਿੱਤਾ ਜਾਏ।
ਪ੍ਰਭ ਭਏ ਹੈ ਕਿਰਪੇਨ ॥
God has become Merciful to me.
ਤਾਂ, ਪ੍ਰਭੂ ਦਇਆਵਾਨ ਹੁੰਦਾ ਹੈ। ਕਿਰਪੇਨ = ਕਿਰਪਾਲ।
ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥
Renouncing pride and leaving behind emotional attachment, O Nanak, one meets with the Dear Lord. ||2||2||35||
ਹੇ ਨਾਨਕ! (ਜਦੋਂ ਕਿਸੇ ਨੇ ਆਪਣੇ ਅੰਦਰੋਂ) ਅਹੰਕਾਰ ਅਤੇ ਮੋਹ ਤਿਆਗ ਦਿੱਤਾ, ਤਦੋਂ (ਉਸ ਨੂੰ) ਪ੍ਰਭੂ ਜੀ ਮਿਲ ਪੈਂਦੇ ਹਨ ॥੨॥੨॥੩੫॥ ਤਿਆਗਿ ਛੋਡਿਓ = ਤਿਆਗ ਦਿੱਤਾ। ਭੇਟਨਾ = ਮਿਲਦਾ ਹੈ ॥੨॥੨॥੩੫॥