ਕਾਨੜਾ ਮਹਲਾ ਘਰੁ

Kaanraa, Fifth Mehl, Sixth House:

ਰਾਗ ਕਾਨੜਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਗਤ ਉਧਾਰਨ ਨਾਮ ਪ੍ਰਿਅ ਤੇਰੈ

Your Name, O my Beloved, is the Saving Grace of the world.

ਹੇ ਪਿਆਰੇ ਪ੍ਰਭੂ! ਜਗਤ (ਦੇ ਜੀਵਾਂ ਨੂੰ ਵਿਕਾਰਾਂ ਤੋਂ) ਬਚਾਵਣ ਵਾਲਾ ਤੇਰਾ ਨਾਮ ਤੇਰੇ (ਹੀ ਹੱਥ) ਵਿਚ ਹੈ। ਪ੍ਰਿਅ = ਹੇ ਪਿਆਰੇ ਪ੍ਰਭੂ! ਜਗਤ ਉਧਾਰਨ = ਜਗਤ (ਦੇ ਜੀਵਾਂ) ਨੂੰ (ਵਿਕਾਰਾਂ ਤੋਂ) ਬਚਾ ਸਕਣ ਵਾਲਾ। ਤੇਰੈ = ਤੇਰੇ (ਹੱਥ) ਵਿਚ।

ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ

The Lord's Name is the wealth of the nine treasures.

ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ। ਨਵਨਿਧਿ = (ਧਰਤੀ ਦੇ) ਨੌ (ਹੀ) ਖ਼ਜ਼ਾਨੇ। ਨਿਧਾਨੁ = ਖ਼ਜ਼ਾਨਾ। ਹਰਿ ਕੇਰੈ = ਹਰੀ ਦੇ।

ਹਰਿ ਰੰਗ ਰੰਗ ਰੰਗ ਅਨੂਪੇਰੈ

One who is imbued with the Love of the Incomparably Beautiful Lord is joyful.

ਹੇ ਮਨ! ਸੋਹਣੇ ਹਰੀ ਦੇ (ਇਸ ਜਗਤ ਵਿਚ) ਅਨੇਕਾਂ ਹੀ ਰੰਗ ਤਮਾਸ਼ੇ ਹਨ, ਰੰਗ ਰੰਗ ਰੰਗ = ਅਨੇਕਾਂ ਹੀ ਰੰਗ। ਹਰਿ ਅਨੂਪੇਰੈ = ਸੋਹਣੇ ਹਰੀ। ਅਨੂਪ = (ਅਨ-ਊਪ) ਜਿਸ ਵਰਗਾ ਹੋਰ ਕੋਈ ਨਹੀਂ, ਬਹੁਤ ਸੁੰਦਰ।

ਕਾਹੇ ਰੇ ਮਨ ਮੋਹਿ ਮਗਨੇਰੈ

O mind, why do you cling to emotional attachments?

ਤੂੰ (ਇਹਨਾਂ ਰੰਗਾਂ ਦੇ) ਮੋਹ ਵਿਚ ਕਿਉਂ ਮਸਤ ਹੋ ਰਿਹਾ ਹੈਂ? ਮੋਹਿ = ਮੋਹ ਵਿਚ। ਮਗਨੇਰੈ = ਮਗਨ, ਮਸਤ।

ਨੈਨਹੁ ਦੇਖੁ ਸਾਧ ਦਰਸੇਰੈ

With your eyes, gaze upon the Blessed Vision, the Darshan of the Holy.

(ਆਪਣੀਆਂ) ਅੱਖਾਂ ਨਾਲ ਗੁਰੂ ਦਾ ਦਰਸਨ ਕਰਿਆ ਕਰ। ਨੈਨਹੁ = ਅੱਖਾਂ ਨਾਲ। ਸਾਧ ਦਰਸੇਰੈ = ਗੁਰੂ ਦਾ ਦਰਸਨ।

ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ

They alone find it, who have such destiny inscribed upon their foreheads. ||1||Pause||

(ਪਰ ਜੀਵ ਦੇ ਕੀਹ ਵੱਸ? ਗੁਰੂ ਦਾ ਦਰਸਨ) ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ (ਇਸ ਦਰਸਨ ਦਾ) ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥ ਜਿਸੁ ਲਿਲੇਰੈ = ਜਿਸ ਦੇ ਮੱਥੇ ਉਤੇ (ਲਿਲਾਰ = ਲਿਲਾਟ, ਮੱਥਾ) ॥੧॥ ਰਹਾਉ ॥

ਸੇਵਉ ਸਾਧ ਸੰਤ ਚਰਨੇਰੈ

I serve at the feet of the Holy Saints.

ਮੈਂ (ਤਾਂ) ਸੰਤ ਜਨਾਂ ਦੇ ਚਰਨਾਂ ਦੀ ਓਟ ਲੈਂਦਾ ਹਾਂ, ਸੇਵਉ = ਸੇਵਉਂ, ਮੈਂ ਸੇਵਾ ਕਰਦਾ ਹਾਂ।

ਬਾਂਛਉ ਧੂਰਿ ਪਵਿਤ੍ਰ ਕਰੇਰੈ

I long for the dust of their feet, which purifies and sanctifies.

ਮੈਂ (ਸੰਤ ਜਨਾਂ ਦੇ ਚਰਨਾਂ ਦੀ) ਧੂੜ ਮੰਗਦਾ ਹਾਂ (ਇਹ ਚਰਨ-ਧੂੜ ਮਨੁੱਖ ਦਾ ਜੀਵਨ) ਪਵਿੱਤਰ ਕਰਦੀ ਹੈ। ਬਾਂਛਉ = ਬਾਂਛਉਂ, ਮੈਂ ਚਾਹੁੰਦਾ ਹਾਂ। ਕਰੇਰੈ = ਕਰਦੀ ਹੈ।

ਅਠਸਠਿ ਮਜਨੁ ਮੈਲੁ ਕਟੇਰੈ

Just like the sixty-eight sacred shrines of pilgrimage, it washes away filth and pollution.

(ਇਹ ਚਰਨ-ਧੂੜ ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ (ਸੰਤ ਜਨਾਂ ਦੀ ਚਰਨ-ਧੂੜ ਦਾ ਇਸ਼ਨਾਨ ਜੀਵਾਂ ਦੇ ਮਨ ਦੀ) ਮੈਲ ਦੂਰ ਕਰਦਾ ਹੈ। ਅਠਸਠਿ = ਅਠਾਹਠ। ਮਜਨੁ = ਇਸ਼ਨਾਨ। ਕਟੇਰੈ = ਕੱਟਦੀ ਹੈ।

ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ

With each and every breath I meditate on Him, and never turn my face away.

(ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਵਲੋਂ ਪਰਮਾਤਮਾ ਆਪਣਾ) ਮੂੰਹ ਨਹੀਂ ਮੋੜਦਾ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਨਹੀ ਮੋਰੈ = ਨਹੀਂ ਮੋੜਦਾ।

ਕਿਛੁ ਸੰਗਿ ਚਾਲੈ ਲਾਖ ਕਰੋਰੈ

Of your thousands and millions, nothing shall go along with you.

(ਜਮ੍ਹਾਂ ਕੀਤੇ ਹੋਏ) ਲੱਖਾਂ ਕ੍ਰੋੜਾਂ ਰੁਪਿਆਂ ਵਿਚੋਂ ਕੁਝ ਭੀ (ਅਖ਼ੀਰ ਵੇਲੇ ਮਨੁੱਖ ਦੇ) ਨਾਲ ਨਹੀਂ ਜਾਂਦਾ। ਸੰਗਿ ਨਾਲ। ਕਰੋਰੈ = ਕ੍ਰੋੜਾਂ।

ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥

Only the Name of God will call to you in the end. ||1||

ਅਖ਼ੀਰ ਵੇਲੇ (ਜਦੋਂ ਹਰੇਕ ਪਦਾਰਥ ਦਾ ਸਾਥ ਮੁੱਕ ਜਾਂਦਾ ਹੈ) ਪਰਮਾਤਮਾ ਦਾ ਨਾਮ ਹੀ ਸਾਥ ਨਿਬਾਹੁੰਦਾ ਹੈ ॥੧॥ ਕੋ = ਦਾ। ਅੰਤਿ = ਆਖ਼ਰ ਨੂੰ, ਅੰਤ ਵੇਲੇ (ਜਦੋਂ ਹੋਰ ਹਰੇਕ ਪਦਾਰਥ ਦਾ ਸਾਥ ਮੁਕ ਜਾਂਦਾ ਹੈ)। ਪੁਕਰੋਰੈ = ਪੁੱਕਰਦਾ ਹੈ, ਮਦਦ ਕਰਦਾ ਹੈ, ਸਾਥ ਨਿਬਾਹੁੰਦਾ ਹੈ ॥੧॥

ਮਨਸਾ ਮਾਨਿ ਏਕ ਨਿਰੰਕੇਰੈ

Let it be your wish to honor and obey the One Formless Lord.

(ਆਪਣੇ) ਮਨ ਦੇ ਫੁਰਨੇ ਨੂੰ ਸਿਰਫ਼ ਨਿਰੰਕਾਰ (ਦੀ ਯਾਦ) ਵਿਚ ਸ਼ਾਂਤ ਕਰ ਲੈ। ਮਨਸਾ = (मनीषा) ਮਨ ਦਾ ਫੁਰਨਾ। ਮਾਨਿ = ਸ਼ਾਂਤਿ ਕਰ। ਨਿਰੰਕੇਰੈ = ਨਿਰੰਕਾਰ ਵਿਚ।

ਸਗਲ ਤਿਆਗਹੁ ਭਾਉ ਦੂਜੇਰੈ

Abandon the love of everything else.

(ਪ੍ਰਭੂ ਤੋਂ ਬਿਨਾ) ਹੋਰ ਹੋਰ ਪਦਾਰਥ ਵਿਚ (ਪਾਇਆ ਹੋਇਆ) ਪਿਆਰ ਸਾਰਾ ਹੀ ਛੱਡ ਦੇ। ਭਾਉ = ਪਿਆਰ। ਦੂਜੇਰੈ = ਦੂਜੇ ਪਦਾਰਥ ਵਿਚ।

ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ

What Glorious Praises of Yours can I utter, O my Beloved?

ਹੇ ਪਿਆਰੇ ਪ੍ਰਭੂ! ਤੇਰੇ ਅੰਦਰ (ਅਨੇਕਾਂ ਹੀ) ਗੁਣ (ਹਨ), ਮੈਂ (ਤੇਰੇ) ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ? ਕਹਾਂ = ਮੈਂ ਆਖਾਂ। ਪ੍ਰਿਆ = ਹੇ ਪਿਆਰੇ ਪ੍ਰਭੂ!

ਬਰਨਿ ਸਾਕਉ ਏਕ ਟੁਲੇਰੈ

I cannot describe even one of Your Virtues.

ਮੈਂ ਤਾਂ ਤੇਰੇ ਇਕ ਉਪਕਾਰ ਨੂੰ ਭੀ ਬਿਆਨ ਨਹੀਂ ਕਰ ਸਕਦਾ। ਸਾਕਉ = ਸਾਕਉਂ। ਬਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦਾ। ਟੁਲੇਰੈ = ਟੋਲ, (ਦਿੱਤਾ ਹੋਇਆ) ਪਦਾਰਥ, ਕੀਤਾ ਹੋਇਆ ਉਪਕਾਰ।

ਦਰਸਨ ਪਿਆਸ ਬਹੁਤੁ ਮਨਿ ਮੇਰੈ

My mind is so thirsty for the Blessed Vision of His Darshan.

ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ, ਮਨਿ ਮੇਰੈ = ਮੇਰੇ ਮਨ ਵਿਚ।

ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥

Please come and meet Nanak, O Divine Guru of the World. ||2||1||34||

ਹੇ ਜਗਤ ਦੇ ਗੁਰਦੇਵ! (ਮੈਨੂੰ) ਨਾਨਕ ਨੂੰ ਮਿਲ ॥੨॥੧॥੩੪॥ ਮਿਲੁ ਨਾਨਕ = ਨਾਨਕ ਨੂੰ ਮਿਲ। ਦੇਵ ਜਗਤ ਗੁਰ ਕੇਰੈ = ਹੇ ਜਗਤ ਕੇਰੈ ਗੁਰਦੇਵ! ॥੨॥੧॥੩੪॥