ਸਭੈ ਘਟ ਰਾਮੁ ਬੋਲੈ ਰਾਮਾ ਬੋਲੈ

Within all hearts, the Lord speaks, the Lord speaks.

ਹੇ ਭਾਈ! ਸਾਰੇ ਘਟਾਂ (ਸਰੀਰਾਂ) ਵਿਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ, ਸਭੈ ਘਟ = ਸਾਰੇ ਘਟਾਂ ਵਿਚ। ਰਾਮਾ = ਰਾਮ ਹੀ।

ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ

Who else speaks, other than the Lord? ||1||Pause||

ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ ॥੧॥ ਰਹਾਉ ॥ ਰੇ = ਹੇ ਭਾਈ! ਕੋ = ਕੌਣ? ॥੧॥ ਰਹਾਉ ॥

ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ

Out of the same clay, the elephant, the ant, and the many sorts of species are formed.

ਹੇ ਭਾਈ! ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ, ਏਕਲ ਮਾਟੀ = ਇੱਕੋ ਹੀ ਮਿੱਟੀ ਤੋਂ। ਕੁੰਜਰ = ਕੁੰਚਰ, ਹਾਥੀ। ਚੀਟੀ = ਕੀੜੀ। ਭਾਜਨ = ਭਾਂਡੇ। ਨਾਨ੍ਹ੍ਹਾ = ਕਈ ਕਿਸਮਾਂ ਦੇ। ਰੇ = ਹੇ ਭਾਈ!

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥

In stationary life forms, moving beings, worms, moths and within each and every heart, the Lord is contained. ||1||

ਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ-ਹਰੇਕ ਘਟ ਵਿਚ ਪਰਮਾਤਮਾ ਹੀ ਸਮਾਇਆ ਹੋਇਆ ਹੈ ॥੧॥ ਅਸਥਾਵਰੁ = (ਰੁੱਖ ਪਰਬਤ ਆਦਿਕ ਉਹ ਪਦਾਰਥ) ਜੋ ਇੱਕ ਥਾਂ ਟਿਕੇ ਰਹਿੰਦੇ ਹਨ। ਜੰਗਮ = ਤੁਰਨ ਫਿਰਨ ਹਿੱਲਣ-ਜੁੱਲਣ ਵਾਲੇ ਜੀਅ-ਜੰਤ। ਕੀਟ = ਕੀੜੇ। ਘਟਿ ਘਟਿ = ਹਰੇਕ ਘਟ ਵਿਚ ॥੧॥

ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ

Remember the One, Infinite Lord; abandon all other hopes.

ਹੋਰ ਸਭਨਾਂ ਦੀ ਆਸ ਛੱਡ, ਇਕ ਬੇਅੰਤ ਪ੍ਰਭੂ ਦਾ ਧਿਆਨ ਧਰ (ਜੋ ਸਭਨਾਂ ਵਿਚ ਮੌਜੂਦ ਹੈ)। ਏਕਲ ਅਨੰਤਾ = ਇਕ ਬੇਅੰਤ ਪ੍ਰਭੂ ਦੀ। ਚਿੰਤਾ = ਧਿਆਨ, ਸੁਰਤ। ਤਜਹੁ = ਛੱਡ ਦਿਉ।

ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥

Naam Dayv prays, I have become dispassionate and detached; who is the Lord and Master, and who is the slave? ||2||3||

ਨਾਮਦੇਵ ਬੇਨਤੀ ਕਰਦਾ ਹੈ-ਜੋ ਮਨੁੱਖ (ਪ੍ਰਭੂ ਦਾ ਧਿਆਨ ਧਰ ਕੇ) ਨਿਸ਼ਕਾਮ ਹੋ ਜਾਂਦਾ ਹੈ ਉਸ ਵਿਚ ਅਤੇ ਪ੍ਰਭੂ ਵਿਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ ॥੨॥੩॥ ਨਿਹਕਾਮ = ਵਾਸ਼ਨਾ-ਰਹਿਤ। ਕੋ...ਦਾਸਾ = ਉਸ ਦਾਸ ਅਤੇ ਉਸ ਦੇ ਠਾਕੁਰ ਵਿਚ ਫ਼ਰਕ ਨਹੀਂ ਰਹਿ ਜਾਂਦਾ ॥੨॥੩॥