ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ ॥
O my Father, Lord of wealth, blessed are You, long-haired, dark-skinned, my darling. ||1||Pause||
ਹੇ ਮੇਰੇ ਮਾਧੋ! ਹੇ ਲੰਮੇ ਕੇਸਾਂ ਵਾਲੇ ਪ੍ਰਭੂ! ਹੇ ਸਾਂਵਲੇ ਰੰਗ ਵਾਲੇ ਪ੍ਰਭੂ! ਹੇ ਬੀਠੁਲ! ਤੂੰ ਧੰਨ ਹੈਂ, ਤੂੰ ਮੇਰਾ ਪਿਤਾ ਹੈਂ (ਭਾਵ, ਤੂੰ ਹੀ ਮੇਰਾ ਪੈਦਾ ਕਰਨ ਵਾਲਾ ਤੇ ਰਾਖਾ ਹੈਂ) ॥੧॥ ਰਹਾਉ ॥ ਮਾਧਉ = ਹੇ ਮਾਧੋ! ਹੇ ਪ੍ਰਭੂ! ਧਨੁ = ਧੰਨੁ, ਸਲਾਹੁਣ-ਯੋਗ। ਕੇਸੌ = {Skt. केशव केशाः प्रशास्ताः सन्दि अस्य} ਲੰਮੇ ਕੇਸਾਂ ਵਾਲਾ ਪ੍ਰਭੂ ॥੧॥ ਰਹਾਉ ॥
ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥
You hold the steel chakra in Your hand; You came down from Heaven, and saved the life of the elephant.
ਹੇ ਮਾਧੋ! ਹੱਥਾਂ ਵਿਚ ਚੱਕਰ ਫੜ ਕੇ ਬੈਕੁੰਠ ਤੋਂ (ਹੀ) ਆਇਆ ਸੈਂ ਤੇ ਗਜ (ਹਾਥੀ) ਦੀ ਜਿੰਦ (ਤੰਦੂਏ ਤੋਂ) ਤੂੰ ਹੀ ਬਚਾਈ ਸੀ। ਕਰ = ਹੱਥਾਂ ਵਿਚ। ਧਰੇ = ਧਰਿ, ਲੈ ਕੇ, ਧਰ ਕੇ। ਤੇ = ਤੋਂ। ਪ੍ਰਾਨ = ਜਿੰਦ। ਹਸਤੀ = ਹਾਥੀ।
ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥
In the court of Duhsaasan, You saved the honor of Dropati, when her clothes were being removed. ||1||
ਹੇ ਸਾਂਵਲੇ ਪ੍ਰਭੂ! ਦੁਹਸਾਸਨ ਦੀ ਸਭਾ ਵਿਚ ਜਦੋਂ ਦਰੋਪਤੀ ਦੇ ਬਸਤਰ ਉਤਾਰੇ ਜਾ ਰਹੇ ਸਨ ਤਾਂ ਉਸ ਦੀ ਇੱਜ਼ਤ ਤੂੰ ਹੀ ਬਚਾਈ ਸੀ ॥੧॥ ਅੰਬਰ ਲੇਤ = ਕੱਪੜੇ ਲਾਂਹਦਿਆਂ। ਉਬਾਰੀਅਲੇ = (ਇੱਜ਼ਤ) ਬਚਾਈ ॥੧॥
ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥
You saved Ahliyaa, the wife of Gautam; how many have You purified and carried across?
ਹੇ ਬੀਠੁਲ! ਗੋਤਮ ਰਿਸ਼ੀ ਦੀ ਵਹੁਟੀ ਅਹੱਲਿਆ ਨੂੰ (ਜੋ ਰਿਸ਼ੀ ਦੇ ਸਰਾਪ ਨਾਲ ਸਿਲਾ ਬਣ ਗਈ ਸੀ) ਤੂੰ ਹੀ ਮੁਕਤ ਕੀਤਾ ਸੀ; ਹੇ ਮਾਧੋ! ਤੂੰ (ਅਨੇਕਾਂ ਪਤਿਤਾਂ ਨੂੰ) ਪਵਿਤੱਰ ਕੀਤਾ ਤੇ ਤਾਰਿਆ ਹੈ। ਗੋਤਮ ਨਾਰਿ = ਗੋਤਮ ਰਿਸ਼ੀ ਦੀ ਵਹੁਟੀ। ਪਾਵਨ = ਪਵਿੱਤਰ ਕੀਤੇ। ਕੇਤਕ = ਕਈ ਜੀਵ।
ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥
Such a lowly outcaste as Naam Dayv has come seeking Your Sanctuary. ||2||2||
ਮੈਂ ਨਾਮਦੇਵ (ਭੀ) ਇਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ, ਮੈਂ ਤੇਰੀ ਸ਼ਰਨ ਆਇਆ ਹਾਂ (ਮੇਰੀ ਭੀ ਬਾਹੁੜੀ ਕਰ) ॥੨॥੨॥ ਅਧਮੁ = ਨੀਚ। ਅਜਾਤਿ = ਨੀਵੀਂ ਜਾਤ ਵਾਲਾ। ਤਉ = ਤੇਰੀ ॥੨॥੨॥