ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ॥
Maalee Gauraa, The Word Of Devotee Naam Dayv Jee:
ਰਾਗ ਮਾਲੀ-ਗਉੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਧਨਿ ਧੰਨਿ ਓ ਰਾਮ ਬੇਨੁ ਬਾਜੈ ॥
Blessed, blessed is that flute which the Lord plays.
ਮੈਂ ਸਦਕੇ ਹਾਂ ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ, ਧੰਨਿ = ਸਦਕੇ ਹੋਣ = ਜੋਗ। ਰਾਮ ਬੇਨੁ = ਰਾਮ (ਜੀ) ਦੀ ਬੰਸਰੀ। ਬਾਜੈ = ਵੱਜ ਰਹੀ ਹੈ।
ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥
The sweet, sweet unstruck sound current sings forth. ||1||Pause||
ਬੜੀ ਮਿੱਠੀ ਸੁਰ ਨਾਲ ਇੱਕ-ਰਸ ਗੁੰਜਾਰ ਪਾ ਰਹੀ ਹੈ ॥੧॥ ਰਹਾਉ ॥ ਮਧੁਰ = ਮਿੱਠੀ। ਧੁਨਿ = ਸੁਰ। ਅਨਹਤ = ਇੱਕ-ਰਸ। ਗਾਜੈ = ਗੱਜ ਰਹੀ ਹੈ, ਗੁੰਜਾਰ ਪਾ ਰਹੀ ਹੈ ॥੧॥ ਰਹਾਉ ॥
ਧਨਿ ਧਨਿ ਮੇਘਾ ਰੋਮਾਵਲੀ ॥
Blessed, blessed is the wool of the sheep;
ਸਦਕੇ ਹਾਂ ਉਸ ਮੇਢੇ ਦੀ ਉੱਨ ਤੋਂ, ਮੇਘਾ = ਮੇਂਢਾ। ਰੋਮਾਵਲੀ = ਰੋਮ-ਆਵਲੀ, ਰੋਮਾਂ ਦੀ ਕਤਾਰ, ਉੱਨ।
ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥
blessed, blessed is the blanket worn by Krishna. ||1||
ਸਦਕੇ ਹਾਂ ਉਸ ਕੰਬਲੀ ਤੋਂ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ ॥੧॥ ਓਢੈ = ਪਹਿਨਦਾ ਹੈ ॥੧॥
ਧਨਿ ਧਨਿ ਤੂ ਮਾਤਾ ਦੇਵਕੀ ॥
Blessed, blessed are you, O mother Dayvakee;
ਹੇ ਮਾਂ ਦੇਵਕੀ! ਤੈਥੋਂ (ਭੀ) ਕੁਰਬਾਨ ਹਾਂ,
ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥
into your home the Lord was born. ||2||
ਜਿਸ ਦੇ ਘਰ ਵਿਚ ਸੋਹਣੇ ਰਾਮ ਜੀ, ਕ੍ਰਿਸ਼ਨ ਜੀ (ਜੰਮੇ) ॥੨॥ ਜਿਹ ਗ੍ਰਿਹਿ = ਜਿਸਦੇ ਘਰ ਵਿਚ (ਜੰਮੇ)। ਰਮਈਆ = ਸੋਹਣੇ ਰਾਮ ਜੀ। ਕਵਲਾਪਤੀ = ਕਮਲਾ ਦੇ ਪਤੀ, ਲੱਛਮੀ ਦੇ ਪਤੀ, ਵਿਸ਼ਨੂੰ, ਕ੍ਰਿਸ਼ਨ ਜੀ ॥੨॥
ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥
Blessed, blessed are the forests of Brindaaban;
ਧੰਨ ਹੈ ਜੰਗਲ ਦਾ ਉਹ ਟੋਟਾ, ਉਹ ਬਿੰਦ੍ਰਾਬਨ, ਬਨਖੰਡ = ਜੰਗਲ ਦਾ ਹਿੱਸਾ, ਬਨ ਦਾ ਖੰਡ। ਬਿੰਦ੍ਰਾਬਨ = {Skt. वृन्दावन} ਤੁਲਸੀ ਦਾ ਜੰਗਲ।
ਜਹ ਖੇਲੈ ਸ੍ਰੀ ਨਾਰਾਇਨਾ ॥੩॥
the Supreme Lord plays there. ||3||
ਜਿੱਥੇ ਸ੍ਰੀ ਨਾਰਾਇਣ ਜੀ (ਕ੍ਰਿਸ਼ਨ ਰੂਪ ਵਿਚ) ਖੇਡਦੇ ਹਨ ॥੩॥
ਬੇਨੁ ਬਜਾਵੈ ਗੋਧਨੁ ਚਰੈ ॥
He plays the flute, and herds the cows;
ਨਾਮਦੇਵ ਦਾ ਪ੍ਰਭੂ (ਕ੍ਰਿਸ਼ਨ ਰੂਪ ਵਿਚ) ਬੰਸਰੀ ਵਜਾ ਰਿਹਾ ਹੈ, ਗਾਈਆਂ ਚਾਰ ਰਿਹਾ ਹੈ, ਬੇਨੁ = ਬੰਸਰੀ। ਗੋਧਨੁ = ਗਾਈਆਂ, (ਗਾਈਆਂ-ਰੂਪ ਧਨ)। ਚਰੈ = ਚਾਰਦਾ ਹੈ।
ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥
Naam Dayv's Lord and Master plays happily. ||4||1||
ਤੇ (ਇਹੋ ਜਿਹਾ ਹੋਰ) ਖ਼ੁਸ਼ੀ ਦੇ ਕੌਤਕ ਕਰ ਰਿਹਾ ਹੈ ॥੪॥੧॥ ਆਨਦੁ = ਖ਼ੁਸ਼ੀ, ਕੌਤਕ ॥੪॥੧॥