ਸੂਹੀ ਮਹਲਾ ੫ ॥
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥
Where the Glorious Praises of God, the Lord of the world are continually sung,
ਹੇ ਸਹੇਲੀਏ! ਗੋਪਾਲ ਪ੍ਰਭੂ ਦੇ ਗੁਣ ਸਦਾ ਗਾਂਦੇ ਰਹੀਏ। ਗਾਹਾ = ਗਾਵੀਏ।
ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥
there is bliss, joy, happiness and peace. ||1||
(ਜੇਹੜੇ ਗਾਂਦੇ ਹਨ) ਉਹਨਾਂ ਨੂੰ ਸੁਖ ਆਨੰਦ ਚਾਉ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ॥੧॥ ਬਿਨੋਦ = ਖ਼ੁਸ਼ੀ। ਤਾਹਾ = ਉਹਨਾਂ ਨੂੰ ॥੧॥
ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥
Come, O my companions - let us go and enjoy God.
ਹੇ ਸਹੇਲੀਏ! ਉੱਠ, ਪ੍ਰਭੂ ਦਾ ਸਿਮਰਨ ਕਰਨ ਚੱਲੀਏ, ਸਖੀਏ = ਹੇ ਸਹੇਲੀਏ! ਰਾਵਣ ਜਾਹਾ = ਸਿਮਰਨ ਵਾਸਤੇ ਚੱਲੀਏ।
ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥
Let us fall at the feet of the holy, humble beings. ||1||Pause||
ਸੰਤ ਜਨਾਂ ਦੇ ਚਰਨਾਂ ਵਿਚ ਜਾ ਪਈਏ ॥੧॥ ਰਹਾਉ ॥ ਪਾਹਾ = ਪਈਏ ॥੧॥ ਰਹਾਉ ॥
ਕਰਿ ਬੇਨਤੀ ਜਨ ਧੂਰਿ ਬਾਛਾਹਾ ॥
I pray for the dust of the feet of the humble.
ਹੇ ਸਹੇਲੀਏ! (ਪ੍ਰਭੂ ਅੱਗੇ) ਬੇਨਤੀ ਕਰ ਕੇ (ਉਸ ਪਾਸੋਂ) ਸੰਤ ਜਨਾਂ ਦੀ ਚਰਨ-ਧੂੜ ਮੰਗੀਏ, ਬਾਛਾਹਾ = ਮੰਗੀਏ।
ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥
It shall wash away the sins of countless incarnations. ||2||
(ਅਤੇ ਆਪਣੇ) ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲਈਏ ॥੨॥ ਕਿਲਵਿਖ = ਪਾਪ। ਲਾਹਾਂ = ਦੂਰ ਕਰ ਲਈਏ ॥੨॥
ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥
I dedicate my mind, body, breath of life and soul to God.
ਹੇ ਸਹੇਲੀਏ! ਆਪਣਾ ਮਨ ਤਨ ਜਿੰਦ ਜਾਨ ਭੇਟਾ ਕਰ ਦੇਈਏ। ਅਰਪਾਹਾ = ਭੇਟਾ ਕਰ ਦੇਈਏ।
ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥੩॥
Remembering the Lord in meditation, I have eradicated pride and emotional attachment. ||3||
ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਅਹੰਕਾਰ ਤੇ ਮੋਹ ਦੂਰ ਕਰ ਲਈਏ ॥੩॥ ਮਾਨੁ = ਅਹੰਕਾਰ। ਕਟਾਹਾਂ = ਕੱਟ ਲਈਏ ॥੩॥
ਦੀਨ ਦਇਆਲ ਕਰਹੁ ਉਤਸਾਹਾ ॥
O Lord, O Merciful to the meek, please give me faith and confidence,
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਹਰੀ! (ਮੇਰੇ ਅੰਦਰ) ਚਾਉ ਪੈਦਾ ਕਰ (ਕਿ) ਉਤਸਾਹੁ = ਚਾਉ।
ਨਾਨਕ ਦਾਸ ਹਰਿ ਸਰਣਿ ਸਮਾਹਾ ॥੪॥੨੦॥੨੬॥
so that slave Nanak may remain absorbed in Your Sanctuary. ||4||20||26||
ਹੇ ਨਾਨਕ! (ਆਖ-) ਮੈਂ ਤੇਰੇ ਦਾਸਾਂ ਦੀ ਸਰਨ ਪਿਆ ਰਹਾਂ ॥੪॥੨੦॥੨੬॥ ਸਮਾਹਾ = ਲੀਨ ਹੋ ਜਾਈਏ ॥੪॥੨੦॥੨੬॥