ਸੂਹੀ ਮਹਲਾ

Soohee, Fifth Mehl:

ਸੂਹੀ ਪੰਜਵੀਂ ਪਾਤਿਸ਼ਾਹੀ।

ਮੀਤੁ ਸਾਜਨੁ ਸੁਤ ਬੰਧਪ ਭਾਈ

He is my friend, companion, child, relative and sibling.

ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ, ਸੱਜਣ ਹੈ, ਪਰਮਾਤਮਾ ਹੀ (ਮੇਰੇ ਵਾਸਤੇ) ਪੁੱਤਰ ਰਿਸ਼ਤੇਦਾਰ ਭਰਾ ਹੈ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਭਾਈ = ਭਰਾ।

ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥

Wherever I look, I see the Lord as my companion and helper. ||1||

ਮੈਂ ਜਿਧਰ ਕਿਧਰ ਵੇਖਦਾ ਹਾਂ, ਪਰਮਾਤਮਾ ਮੇਰੇ ਨਾਲ ਮਦਦਗਾਰ ਹੈ ॥੧॥ ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਵੇਖਦਾ ਹਾਂ। ਸੰਗਿ = ਨਾਲ। ਸਹਾਈ = ਮਦਦਗਾਰ ॥੧॥

ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ

The Lord's Name is my social status, my honor and wealth.

ਹੇ ਭਾਈ! ਪਰਮਾਤਮਾ ਦਾ ਨਾਮ ਮੇਰੀ (ਉੱਚੀ) ਜਾਤਿ ਹੈ, ਮੇਰੀ ਇੱਜ਼ਤ ਹੈ, ਮੇਰਾ ਧਨ ਹੈ। ਜਤਿ = ਜਾਤਿ। ਪਤਿ = ਇੱਜ਼ਤ।

ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ

He is my pleasure, poise, bliss and peace. ||1||Pause||

(ਇਸ ਦੀ ਬਰਕਤਿ ਨਾਲ ਮੇਰੇ ਅੰਦਰ) ਆਨੰਦ ਹੈ ਸ਼ਾਂਤੀ ਹੈ, ਆਤਮਕ ਅਡੋਲਤਾ ਦੇ ਸੁਖ ਹਨ ॥੧॥ ਰਹਾਉ ॥ ਬਿਸਰਾਮ = ਸ਼ਾਂਤੀ ॥੧॥ ਰਹਾਉ ॥

ਪਾਰਬ੍ਰਹਮੁ ਜਪਿ ਪਹਿਰਿ ਸਨਾਹ

I have strapped on the armor of meditation on the Supreme Lord God.

ਹੇ ਭਾਈ! (ਸਦਾ) ਪਰਮਾਤਮਾ (ਦਾ ਨਾਮ) ਜਪਿਆ ਕਰ, (ਹਰਿ-ਨਾਮ ਦੀ) ਸੰਜੋਅ ਪਹਿਨੀ ਰੱਖ। ਜਪਿ = ਜਪਿਆ ਕਰ। ਪਹਿਰਿ = ਪਹਿਨੀ ਰੱਖ। ਸਨਾਹ = {संनाह} ਸੰਜੋਅ।

ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥

It cannot be pierced, even by millions of weapons. ||2||

ਇਸ (ਸੰਜੋਅ) ਨੂੰ (ਕਾਮਾਦਿਕ) ਕ੍ਰੋੜਾਂ ਹਥਿਆਰ ਵਿੰਨ੍ਹ ਨਹੀਂ ਸਕਦੇ ॥੨॥ ਕੋਟਿ = ਕ੍ਰੋੜਾਂ। ਆਵਧ = {आयुध} ਹਥਿਆਰ। ਤਿਸੁ = ਉਸ (ਸਨਾਹ) ਨੂੰ। ਬੇਧਤ = ਵਿੰਨ੍ਹਦੇ ॥੨॥

ਹਰਿ ਚਰਨ ਸਰਣ ਗੜ ਕੋਟ ਹਮਾਰੈ

The Sanctuary of the Lord's Feet is my fortress and battlement.

ਹੇ ਭਾਈ! ਮੇਰੇ ਵਾਸਤੇ (ਤਾਂ) ਪਰਮਾਤਮਾ ਦੇ ਚਰਨਾਂ ਦੀ ਸਰਨ ਅਨੇਕਾਂ ਕਿਲ੍ਹੇ ਹੈ। ਗੜ = ਕਿਲ੍ਹੇ। ਕੋਟ = ਕਿਲ੍ਹੇ। ਹਮਾਰੈ = ਮੇਰੇ ਵਾਸਤੇ।

ਕਾਲੁ ਕੰਟਕੁ ਜਮੁ ਤਿਸੁ ਬਿਦਾਰੈ ॥੩॥

The Messenger of Death, the torturer, cannot demolish it. ||3||

ਇਸ (ਕਿਲ੍ਹੇ) ਨੂੰ ਦੁਖਦਾਈ ਮੌਤ (ਦਾ ਡਰ) ਨਾਸ ਨਹੀਂ ਕਰ ਸਕਦਾ ॥੩॥ ਕੰਟਕੁ = ਕੰਡਾ (ਦੁਖਦਾਈ)। ਬਿਦਾਰੈ = ਨਾਸ ਕਰਦਾ ॥੩॥

ਨਾਨਕ ਦਾਸ ਸਦਾ ਬਲਿਹਾਰੀ

Slave Nanak is forever a sacrifice

ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ

ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥

to the selfless servants and Saints of the Sovereign Lord, the Destroyer of ego. ||4||19||25||

ਹੇ ਪ੍ਰਭੂ-ਪਾਤਿਸ਼ਾਹ! ਹੇ ਮੁਰਾਰੀ! (ਜਿਨ੍ਹਾਂ ਦੀ ਸੰਗਤਿ ਵਿਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ) ॥੪॥੧੯॥੨੫॥ ਰਾਜਾ ਰਾਮ = ਹੇ ਪ੍ਰਭੂ ਪਾਤਿਸ਼ਾਹ। ਮੁਰਾਰੀ = {ਮੁਰ-ਅਰਿ} ਪ੍ਰਭੂ ॥੪॥੧੯॥੨੫॥