ਗ੍ਵਾਰਿਨਿ ਬਾਚ

Speech of the gopi:

ਗੋਪੀਆਂ ਨੇ ਕਿਹਾ:

ਸਵੈਯਾ

SWAYYA

ਸਵੈਯਾ:

ਯੌ ਇਕ ਭਾਖਤ ਹੈ ਮੁਖ ਤੇ ਮਿਲਿ ਗ੍ਵਾਰਿਨਿ ਸ੍ਰੀ ਬ੍ਰਿਜਨਾਥ ਚਿਤੈ ਕੈ

ਗੋਪੀਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਨੂੰ ਵੇਖਿਆ ਅਤੇ ਇਕ ਨੇ ਮੁਖ ਤੋਂ ਇਸ ਤਰ੍ਹਾਂ ਕਿਹਾ,

ਜਿਉ ਅਕ੍ਰੂਰ ਕੇ ਸੰਗ ਗਏ ਚੜਿ ਸ︀ਯੰਦਨ ਨਾਥ ਹੁਲਾਸ ਬਢੈ ਕੈ

One of the gopis said on seeing Krishna, “Since the time, when Krishna delightfully went with Akrur, mounting on his chariot,

ਹੇ ਨਾਥ! ਜਿਸ ਦਿਨ ਦੇ ਤੁਸੀਂ ਅਕਰੂਰ ਨਾਲ ਰਥ ਉਤੇ ਚੜ੍ਹ ਕੇ ਅਤੇ ਮਨ ਵਿਚ ਉਤਸਾਹ ਨੂੰ ਵਧਾ ਕੇ ਗਏ ਹੋ।

ਦੂਰ ਹੁਲਾਸ ਕੀਯੋ ਬ੍ਰਿਜ ਤੇ ਕਛੁ ਗੁਆਰਿਨ ਕੀ ਕਰੁਨਾ ਨਹਿ ਕੈ ਕੈ

From that time he has relinquished his kindness towards the gopis and

(ਉਸ ਦਿਨ ਤੋਂ) ਬ੍ਰਜ-ਭੂਮੀ ਦਾ ਉਤਸਾਹ ਖ਼ਤਮ ਹੋ ਗਿਆ ਹੈ ਅਤੇ ਗੋਪੀਆਂ ਉਤੇ ਕੁਝ ਵੀ ਕਰੁਣਾ ਕਰ ਕੇ (ਸੁਖ ਸਾਂਦ) ਨਹੀਂ ਪੁੱਛੀ।

ਏਕ ਕਹੈ ਇਹ ਭਾਤਿ ਸਖੀ ਮੁਖ ਜੋਵਤ ਏਕ ਰਹੀ ਚੁਪ ਹ੍ਵੈ ਕੈ ॥੨੪੨੨॥

Thus finished the pleasure of Braja ,someone is talking like this and someone is standing silently.2422.

ਇਕ ਸਖੀ ਨੇ ਤਾਂ ਇਸ ਤਰ੍ਹਾਂ ਕਹਿ ਦਿੱਤਾ ਅਤੇ ਇਕ ਮੁਖ ਵਲ ਵੇਖਦੀ ਹੋਈ ਚੁਪ ਕਰ ਰਹੀ ॥੨੪੨੨॥

ਸ੍ਰੀ ਬ੍ਰਿਜਨਾਥ ਗਯੋ ਮਥੁਰਾ ਕਛੁ ਚਿਤ ਬਿਖੈ ਸਖੀ ਹੇਤ ਧਾਰਿਯੋ

“O friend! Krishna has gone to Matura, he has never thought about us with love

ਹੇ ਸਖੀ! (ਜਦੋਂ ਦੇ) ਸ੍ਰੀ ਕ੍ਰਿਸ਼ਨ ਮਥੁਰਾ ਨੂੰ ਗਏ ਹਨ, (ਉਦੋਂ ਤੋਂ ਆਪਣੇ) ਚਿਤ ਵਿਚ ਕੋਈ ਹਿਤ ਨਹੀਂ ਧਰਿਆ।

ਨੈਕ ਮੋਹ ਕੀਯੋ ਚਿਤ ਮੈ ਨਿਰਮੋਹ ਹੀ ਆਪਨ ਚਿਤ ਬਿਚਾਰਿਯੋ

He had not even the slightest attachment for us and he became unkind in his mind

(ਇਸ ਨੇ) ਚਿਤ ਵਿਚ ਜ਼ਰਾ ਜਿੰਨਾ ਮੋਹ ਨਹੀਂ ਕੀਤਾ। (ਇਸ ਲਈ ਅਸੀਂ ਇਸ ਨੂੰ) ਆਪਣੇ ਚਿਤ ਵਿਚ ਨਿਰਮੋਹੀ ਵਿਚਾਰ ਲਿਆ।

ਯੌ ਬ੍ਰਿਜ ਨਾਇਕ ਗ੍ਵਾਰਿ ਤਜੀ ਜਸੁ ਤਾ ਛਬਿ ਕੋ ਕਬਿ ਸ︀ਯਾਮ ਉਚਾਰਿਯੋ

ਕਵੀ ਸ਼ਿਆਮ ਨੇ ਉਸ ਦ੍ਰਿਸ਼ ਦੀ ਉਪਮਾ ਇਸ ਤਰ੍ਹਾਂ ਕੀਤੀ ਕਿ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਇਸ ਤਰ੍ਹਾਂ ਛਡ ਦਿੱਤਾ,

ਆਪੁਨੀ ਚਉਪਹਿ ਤੇ ਅਪੁਨੀ ਮਾਨੋ ਕੁੰਜਹਿ ਤਿਆਗ ਭੁਜੰਗ ਸਿਧਾਰਿਯੋ ॥੨੪੨੩॥

Krishna has forsaken the gopis like the snake going away leaving behind his slough.”2423.

ਮਾਨੋ ਆਪਣੀ ਇੱਛਾ ਨਾਲ ਆਪਣੀ ਕੁੰਜ ਨੂੰ ਤਿਆਗ ਕੇ ਸੱਪ ਚਲਾ ਗਿਆ ਹੋਵੇ ॥੨੪੨੩॥

ਚੰਦ੍ਰਭਗਾ ਬ੍ਰਿਖਭਾਨੁ ਸੁਤਾ ਬ੍ਰਿਜ ਨਾਇਕ ਕਉ ਇਹ ਭਾਤਿ ਸੁਨਾਈ

ਚੰਦ੍ਰਭਗਾ ਅਤੇ ਰਾਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ (ਕਹਿ ਕੇ) ਸੁਣਾਇਆ।

ਸ੍ਰੀ ਬ੍ਰਿਜਨਾਥ ਗਏ ਮਥੁਰਾ ਤਜਿ ਕੈ ਬ੍ਰਿਜ ਪ੍ਰੀਤਿ ਸਭੈ ਬਿਸਰਾਈ

Chandarbhaga and Radha said this to Krishna, “Krishna, relinquishing his attachment for Braja, has gone to Mathura,

ਸ੍ਰੀ ਕ੍ਰਿਸ਼ਨ (ਸਾਨੂੰ) ਛਡ ਕੇ ਮਥੁਰਾ ਚਲੇ ਗਏ ਅਤੇ ਬ੍ਰਜ ਦੀ ਸਾਰੀ ਪ੍ਰੀਤ ਭੁਲਾ ਦਿੱਤੀ।

ਰਾਧਿਕਾ ਜਾ ਬਿਧਿ ਮਾਨ ਕੀਯੋ ਹਰਿ ਤੈਸੇ ਹੀ ਮਾਨ ਕੀਯੋ ਜੀਅ ਆਈ

“The way in which Radha had exhibited her pride, Krishna also thought that he should also do the same

ਜਿਸ ਤਰ੍ਹਾਂ ਰਾਧਾ ਨੇ 'ਮਾਣ' ਕੀਤਾ ਸੀ, ਉਸੇ ਤਰ੍ਹਾਂ ਕ੍ਰਿਸ਼ਨ ਨੇ 'ਮਾਣ' ਕੀਤਾ ਹੈ, (ਇਹੀ ਗੱਲ) ਮਨ ਵਿਚ ਆਈ ਹੈ।

ਤਾ ਦਿਨ ਕੇ ਬਿਛੁਰੇ ਬਿਛੁਰੇ ਸੁ ਦਈ ਹਮ ਕਉ ਅਬ ਆਨਿ ਦਿਖਾਈ ॥੨੪੨੪॥

We are seeing each other now after having been separated for a long time.”2424.

ਉਸ ਦਿਨ ਦੇ ਵਿਛੜੇ ਹੋਏ ਵਿਛੜੇ ਹੀ ਰਹੇ ਹੋ, ਹੁਣ ਸਾਨੂੰ ਆ ਕੇ ਦਿਖਾਈ ਦਿੱਤੀ ਹੈ ॥੨੪੨੪॥

ਏਕ ਮਿਲੀ ਕਹਿ ਯੌ ਬਤੀਯਾ ਜੁ ਹੁਤੀ ਬ੍ਰਿਜਭੂਖਨ ਕਉ ਅਤਿ ਪਿਆਰੀ

ਇਕ ਗੋਪੀ ਇਸ ਤਰ੍ਹਾਂ ਗੱਲ ਕਹਿ ਕੇ ਮਿਲੀ ਜੋ ਸ੍ਰੀ ਕ੍ਰਿਸ਼ਨ ਨੂੰ ਬਹੁਤ ਪਿਆਰੀ ਸੀ।

ਚੰਦ੍ਰਭਗਾ ਬ੍ਰਿਖਭਾਨੁ ਸੁਤਾ ਜੁ ਧਰੇ ਤਨ ਬੀਚ ਕੁਸੁੰਭਨ ਸਾਰੀ

Saying thus, Chandarbhaga and Radha, looking charming in their red saris, met Krishna

ਚੰਦ੍ਰਭਗਾ ਅਤੇ ਰਾਧਾ ਜਿਨ੍ਹਾਂ ਨੇ ਸ਼ਰੀਰ ਉਤੇ ਕੁਸੁੰਭੇ ਰੰਗ ਦੀਆਂ ਸਾੜ੍ਹੀਆਂ ਪਾਈਆਂ ਹੋਈਆਂ ਸਨ;

ਕੇਲ ਕਥਾ ਦਈ ਛੋਰਿ ਰਹੀ ਚਕਿ ਚਿਤ੍ਰਹ ਕੀ ਪੁਤਰੀ ਸੀ ਸਵਾਰੀ

(ਉਨ੍ਹਾਂ ਨੇ) ਕ੍ਰੀੜਾ ਦੀ ਵਾਰਤਾ ਤਾਂ ਛਡ ਦਿੱਤੀ ਹੈ, (ਬਸ ਕ੍ਰਿਸ਼ਨ ਨੂੰ ਵੇਖ ਕੇ) ਡੌਰ ਭੌਰ ਹੋ ਰਹੀਆਂ ਹਨ ਅਤੇ ਚਿਤਰ ਦੀਆਂ ਪੁਤਲੀਆਂ ਵਾਂਗ ਲਗਦੀਆਂ ਹਨ।

ਸ︀ਯਾਮ ਭਨੈ ਬ੍ਰਿਜਨਾਥ ਤਬੈ ਸਬ ਗ੍ਵਾਰਿਨ ਗਿਆਨ ਹੀ ਮੈ ਕਰਿ ਡਾਰੀ ॥੨੪੨੫॥

Leaving the narration of the story of wonderful play, they are seeing Krishna with wonder and the poet Shyam says that Krishna instructed the gopis about knowledge.2425.

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਸ ਵੇਲੇ ਸਾਰੀਆਂ ਗੋਪੀਆਂ ਨੂੰ ਗਿਆਨਮਈ ਕਰ ਦਿੱਤਾ ॥੨੪੨੫॥